Htv Punjabi
Uncategorized

ਪੰਜ ਮਹੀਨਿਆਂ ਬਾਅਦ ਇਨ੍ਹਾਂ ਥਾਵਾਂ ‘ਤੇ ਚੱਲੀ ਮੈਟਰੋ ਪਰ ਸ਼ਰਤਾਂ ਦਾ ਰੱਖਣਾ ਹੋਵੇਗਾ ਖਿਆਲ

ਦੇਸ਼ ‘ਚ ਪੰਜ ਮਹੀਨੇ ਬਾਅਦ ਸੋਮਵਾਰ ਨੂੰ ਮੈਟਰੋ ਸੇਵਾ ਸ਼ੁਰੂ ਹੋ ਗਈ ਹੈ। ਦਿੱਲੀ-ਐੱਨਸੀਆਰ, ਚੇਨੱਈ, ਬੈਂਗਲੁਰੂ, ਕੋਚੀ, ਹੈਦਰਾਬਾਦ, ਜੈਪੁਰ, ਲਖਨਾਊ ਅਤੇ ਅਹਿਮਦਾਬਾਦ ਦੇ ਲੋਕ ਹੁਣ ਮੁੜ ਤੋਂ ਮੈਟਰੋ ਦੀ ਸਵਾਰੀ ਕਰ ਸਕਣਗੇ। ਕੱਲਕਤੇ ‘ਚ 8 ਸਤੰਬਰ ਤੋਂ ਇਹ ਸਰਵਿਸ ਸ਼ੁਰੂ ਹੋਵੇਗੀ। ਕਰੋਨਾ ਦੇ ਕਾਰਨ 25 ਮਾਰਚ ਤੋਂ ਪੂਰੇ ਦੇਸ਼ ‘ਚ ਮੈਟਰੋ ਬੰਦ ਸੀ।

ਦਿੱਲੀ ‘ਚ 169 ਦਿਨਾਂ ਦੇ ਬਾਅਦ ਇਹ ਸਰਵਿਸ ਸ਼ੁਰੂ ਕੀਤੀ ਗਈ ਹੈ। ਪਹਿਲੇ ਫੇਜ ‘ਚ ਇੱਥੇ ਯੈਲੋ ਲਾਈਨ ਰੂਟ ‘ਤੇ ਇਹ ਸਰਵਿਸ ਸ਼ੁਰੂ ਕੀਤੀ ਗਈ ਹੈ। ਇਹ ਲਾਈਨ ਸਮਯਪੁਰ ਬਦਲੀ ਨੂੰ ਹੁੱਡਾ ਸਿਟੀ ਨਾਲ ਜੋੜਦੀ ਹੈ, ਮੈਟਰੋ ਸਰਵਿਸ ‘ਚ ਮਾਸਕ ਪਾਉਣ ਵਰਗੀਆਂ ਅਨੇਕ ਸ਼ਰਤਾਂ ਮੰਨਣੀਆਂ ਹੋਣਗੀਆਂ। ਜੇਪੁਰ ਮੈਟਰੋ ਦੇ ਇਕ ਕੋਚ ‘ਚ 50 ਤੋਂ ਜਿਆਦਾ ਲੋਕਾਂ ਨੂੰ ਐਂਟਰੀ ਨਹੀਂ ਮਿਲੇਗੀ।


ਮੈਟਰੋ ਦੀਆਂ ਗਾਈਲਾਈਜ਼ ਤਹਿਤ ਮੁਸਾਫਰਾਂ ਨੂੰ ਫੇਸ ਮਾਸਕ ਪਾਉਣ ਦੇ ਨਾਲ ਨਾਲ ਸੋਸ਼ਲ ਡਿੰਸਟੇਂਸਿੰਗ ਦਾ ਖਿਆਲ ਵੀ ਰੱਖਣਾ ਹੋਵੇਗਾ। ਮੁਸਾਫਰ ਸਿਰਫ ਸਮਾਰਟ ਕਾਰਡ ਦੇ ਨਾਲ ਹੀ ਯਾਤਰਾ ਕਰ ਸਕਦੇ ਹਨ। ਕੈਸ਼ਲੇਸ ਟ੍ਰਾਜ਼ਿਕਸ਼ਨ ਹੋਵੇਗਾ ਇਸ ਦੇ ਲਈ ਆਨਲਾਈਨ ਟਰਾਜ਼ਿਕਸ਼ ਦੀ ਪਰਮੀਸ਼ਨ ਹੋਵੇਗੀ। ਕੰਟਨੇਮੈਂਟ ਜ਼ੋਨ ‘ਚ ਆਉਣ ਵਾਲੇ ਮੈਟਰੋ ਸਟੇਸ਼ਨ ਫਿਲਹਾਲ ਬੰਦ ਰਹਿਣਗੇ।

Related posts

ਆਹ ਇਥੇ ਕਰੋਨਾ ਵਾਇਰਸ ਦਾ ਇਸ ਢੰਗ ਨਾਲ ਕੀਤਾ ਜਾ ਰਿਹੈ ਇਲਾਜ, ਦੇਖ ਕੇ ਰਹਿ ਜਾਓਗੇ ਹੈਰਾਨ

Htv Punjabi

ਇੱਕ ਜਗ੍ਹਾ ਦੋ ਵਾਰ ਕਿਵੇਂ ਡਿੱਗ ਸਕਦੀ ਹੈ ਬਿਜਲੀ ,ਇਹ ਦੇਖੋ ਬਿਜਲੀ ਡਿੱਗਣ ਦੇ ਹੈਰਾਨੀਜਨਕ ਤੱਥ!

Htv Punjabi

ਮੰਤਰੀ ਨੂੰ ਕਮਲ ਦੇ ਨਿਸ਼ਾਨ ਵਾਲਾ ਮਾਸਕ ਪਾਉਂਣਾ ਪਿਆ ਭਾਰੀ, ਮਾਮਲਾ ਦਰਜ

htvteam