Htv Punjabi
corona news Health International

ਆਹ ਇਥੇ ਕਰੋਨਾ ਵਾਇਰਸ ਦਾ ਇਸ ਢੰਗ ਨਾਲ ਕੀਤਾ ਜਾ ਰਿਹੈ ਇਲਾਜ, ਦੇਖ ਕੇ ਰਹਿ ਜਾਓਗੇ ਹੈਰਾਨ

ਲੰਡਨ ; ਬਿ੍ਰਟੇਨ ਵਿੱਚ ਕੋਰੋਨਾ ਵਾਇਰਸ ਦੇ ਟੀਕੇ ਦਾ ਇਨਸਾਨਾਂ ਤੇ ਟੈਸਟ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ l ਇੱਕ ਮਾਈਕਰੋਬਾਇਓਲਾਜਿਸਟ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲਾਇਆ ਗਿਆ ਹੈ l ਵੈਕਸੀਨ ਦੇ ਹਿਊਮਨ ਟਰਾਇਲ ਦੇ ਲਈ ਅੱਠ ਸੌ ਲੋਕਾਂ ਵਿੱਚੋਂ ਏਲਿਸਾ ਗ੍ਰੈਨੇਟੋ ਨੂੰ ਚੁਣਿਆ ਗਿਆ l ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨਿਕਾਂ ਨੇ ਤਿਆਰ ਕੀਤੀ ਹੈ l
ਮਾਈਕਰੋਬਾਇਓਲਾਜਿਸਟ ਏਲਿਸਾ ਨੂੰ ਲਾਏ ਗਏ ਟੀਕੇ ਤੇ ਹਰ ਕਿਸੇ ਦੀ ਨਿਗ੍ਹਾ ਟਿਕੀ ਹੈ l ਇਹ ਟੀਕਾ ਸਰੀਰ ਵਿੱਚ ਪ੍ਰਤੀਰੋਧਕ ਲੈਵਲ ਨੂੰ ਮਜ਼ਬੂਤ ਕਰੇਗਾ, ਜਿਸ ਤੋਂ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਮਦਦ ਮਿਲੇਗੀ l
ਟੀਕਾ ਲੱਗਣ ਦੇ ਬਾਅਦ ਏਲੀਸਾ ਗ੍ਰੈਨੈਟੋ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ਮੈਂ ਇੱਕ ਵਿਗਿਆਨਿਕ ਹਾਂ l ਇਸ ਲਈ ਰਿਸਰਚ ਨੂੰ ਸਪੋਰਟ ਕਰਨਾ ਚਾਹੁੰਦੀ ਹਾਂ l ਮੈਂ ਵਾਇਰਸ ਤੇ ਕੋਈ ਸਟੱਡੀ ਨਹੀਂ ਕੀਤੀ l ਇਸ ਲਈ ਖੁਦ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ l ਇਸ ਕੰਮ ਵਿੱਚ ਸਹਿਯੋਗ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ l ਗੱਲ ਇਹ ਹੈ ਕਿ ਵੀਰਵਾਰ ਨੂੰ ਏਲੀਸਾ ਦਾ 32ਵਾਂ ਜਨਮਦਿਨ ਸੀ l ਇਸੀ ਦਿਨ ਉਨ੍ਹਾਂ ਨੂੰ ਇਹ ਵੈਕਸੀਨ ਲਾਇਆ ਗਿਆ l
ਏਲੀਸਾ ਦੇ ਨਾਲ ਹੀ ਕੈਂਸਰ ਤੇ ਰਿਸਰਚ ਕਰਨ ਵਾਲੇ ਐਡਵਰਡ ਓਨੀਲ ਨੂੰ ਵੀ ਟੀਕਾ ਲਾਇਆ ਗਿਆ ਹੈ l ਐਲੀਸਾ ਨੂੰ ਕੋਵਿਡ-19 ਦੀ ਵੈਕਸੀਨ ਦਾ ਟੀਕਾ ਲਾਇਆ ਗਿਆ ਹੈ l ਓਨੀਲ ਨੂੰ ਮੇਨਿਨਜਾਈਟਸ ਦਾ ਟੀਕਾ ਲਾਇਆ ਹੈ l ਮੇਨਿਨਜਾਈਟਿਸ ਵੀ ਇੱਕ ਸੰਕਰਮਕ ਬੀਮਾਰੀ ਹੁੰਦੀ ਹੈ l ਇਸ ਵਿੱਚ ਦਿਮਾਗ ਅਤੇ ਰੀੜ ਦੀ ਹੱਡੀ ਦੀ ਝਿੱਲੀ ਵਿੱਚ ਸੂਜਨ ਆ ਜਾਂਦੀ ਹੈ l
ਏਲਿਸ ਅਤੇ ਓਨੀਲ ਦੀ 48 ਘੰਟੇ ਮਾਨਿਟਰਿੰਗ ਕੀਤੀ ਜਾਵੇਗੀ l ਇਨ੍ਹਾਂ ਤੇ ਵੈਕਸੀਨ ਦਾ ਪ੍ਰਭਾਵ ਸਮਝਾਉਣ ਦੇ ਬਾਅਦ ਹੀ ਵਿਗਿਆਨਿਕ ਦੂਸਰੇ ਵਾਲੰਟੀਅਰ ਨੂੰ ਟੀਕਾ ਲਾਉਣਗੇ l ਹਿਊਮਨ ਟਰਾਇਲ ਦੇ ਦੂਸਰੇ ਲੈਵਲ ਦੇ ਲਈ 18 ਤੋਂ 55ਸਾਲ ਤੱਕ ਦੇ ਸਿਹਤ ਲੋਕਾਂ ਦਾ ਚਯਨ ਕੀਤਾ ਗਿਆ ਹੈ l ਇਨ੍ਹਾਂ ਵਿੱਚੋਂ ਅੱਧੇ ਅੱਧੇ ਲੋਕਾਂ ਤੇ ਦੋਨਾਂ ਟੀਕਿਆਂ ਦਾ ਟੈਸਟ ਕੀਤਾ ਜਾਵੇਗਾ l ਹਾਲਾਂਕਿ, ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਹੜਾ ਟੀਕਾ ਦਿੱਤਾ ਗਿਆ ਹੈ l
ਰਿਸਰਚ ਟੀਮ ਦੀ ਲੀਡਰ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੈਕਸੀਨੋਲਾਜੀ ਦੀ ਪ੍ਰੋਫੈਸਰ ਸਾਰਾ ਗਿਲਬਰਟ ਨੇ ਕਿਹਾ, ਮੈਨੂੰ ਵਿਅਕਤੀਗਤ ਤੌਰ ਤੇ ਇਸ ਟੀਕੇ ਨੂੰ ਲੈ ਕੇ ਪੂਰਾ ਭਰੋਸਾ ਹੈ l ਬੇਸ਼ੱਕ ਸਾਨੂੰ ਇਸ ਦਾ ਇਨਸਾਨਾਂ ਤੇ ਟੈਸਟ ਕਰਨਾ ਹੈ ਅਤੇ ਡਾਟਾ ਇੱਕਠਾ ਕਰਨਾ ਹੈ ਪਰ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇਹ ਵੈਕਸੀਨ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਬਚਾਉਂਦੀ ਹੈ l

Related posts

30 ਨੂੰ ਕੈਪਟਨ ਲੌਕਡਾਊਨ ਸਬੰਧੀ ਲੈਣ ਜਾ ਰਹੇ ਨੇ ਆਹ ਵੱਡਾ ਫੈਸਲਾ, ਲੋਕਾਂ ਦੇ ਦਿਲ ਕਰ ਰਹੇ ਨੇ ਧੱਕ ਧੱਕ

Htv Punjabi

ਮਾੜੀ ਆਰਥਿਕ ਹਾਲਤ, ਸਰਕਾਰ ਦੀ ਅੱਖ ਸਰਕਾਰੀ ਮੁਲਾਜ਼ਮਾਂ ਦੇ ਭੱਤਿਆਂ ਤੇ,ਦੇਖੋ ਵਿੱਤ ਵਿਭਾਗ ਨੇ ਕੈਪਟਨ ਨੂੰ ਦਿੱਤੀ ਕਿਹੜੀ ਸਲਾਹ!

Htv Punjabi

ਸਾਹ ਲੈਣ ਦਾ ਨਵਾਂ ਸਲੀਕਾ ਤੁਹਾਨੂੰ ਦੇਵੇਗਾ ਨਵੀਂ ਜ਼ਿੰਦਗੀ

htvteam

Leave a Comment