Htv Punjabi
Crime Punjab Video

ਪੱਕੇ ਪੁਲਾਂ ਥੱਲੇ ਪੁਲਿਸ ਤੇ ਗੈਂਗਸਟਰਾਂ ਚ ਜ਼ਬਰਦਸਤ ਮੁਕਾਬਲਾ

ਜਲੰਧਰ ਪੁਲਿਸ ਦਾ 2 ਬਦਮਾਸ਼ਾਂ ਨਾਲ ਹੋਇਆ

ਗੋਲੀ ਲੱਗਣ ਨਾਲ ਦੋਵੇਂ ਮੁਲਜ਼ਮ ਹੋਏ ਜ਼ਖਮੀ
ਜ਼ਖਮੀ ਹਾਲਤ ਚ ਆਰੋਪੀ ਹਸਪਤਾਲ ਕਰਵਾਇਆ ਭਰਤੀ
ਜਲੰਧਰ ਵਿਚ ਦਿਹਾਤੀ ਪੁਲਿਸ ਵੱਲੋ ਅੱਜ ਸਵੇਰੇ-ਸਵੇਰੇ ਸ਼ਾਹਕੋਟ ਵਿਚ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ। ਇਹ ਸਾਰੀ ਘਟਨਾ ਸ਼ਾਹਕੋਟ ਦੇ ਕੋਟਲੀ ਗਜਰਾਂ ਰੇਲਵੇ ਪੁਲਿਸ ਸਟੇਸ਼ਨ ਵਿਚ ਪੁਲਿਸ ਪਾਰਟੀ ਤੇ ਦੋ ਗੈਂਗਸਟਰਾਂ ਵਿਚ ਮੁਕਾਬਲੇ ਦੌਰਾਨ ਹੋਈ ਹੈ। ਮੁਕਾਬਲਾ ਉਸ ਸਮੇਂ ਹੋਇਆ ਜਦੋਂ ਦੋਵੇਂ ਮੁਲਜ਼ਮ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ।ਦੋਵੇਂ ਗੈਂਗਸਟਰਾਂ ਖਿਲਾਫ ਨਸ਼ਾ ਤਸਕਰੀ ਸਣੇ ਕਈ ਹੋਰ ਮਾਮਲੇ ਦਰਜ ਹਨ।

ਪੁਲਿਸ ਮੁਤਾਬਕ ਸ਼ਾਹਕੋਟ ਫਾਟਕ ਬ੍ਰਿਜ ਹੇਠਾਂ ਪੁਲਿਸ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਦੋਵੇਂ ਮੁਲਜ਼ਮ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਮੌਕੇ ਤੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਕੋਲੋਂ ਹਥਿਆਰ ਤੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਫਿਲਹਾਲ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਦੋਵੇਂ ਗੈਂਗਸਟਰਾਂ ਖਿਲਾਫ ਪੰਜਾਬ ਵਿਚ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿਚ ਦਰਜ ਹਨ ਤੇ ਉਨ੍ਹਾਂ ਵੱਲੋਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਇਆ ਬਾਂਦਰ, ਦੇਖੋ ਤਸਵੀਰਾਂ

htvteam

ਫੌਜੀਆਂ ਦੀ ਪਲਟਨ ਨੇ ਉਧੇੜੇ ਹਾਈਵੇਅ ‘ਤੇ ਮੁੰਡੇ ਲੋਕਾਂ ਨਾਲ ਜੂਸ ਵਾਲੇ ਅੱਡੇ ‘ਤੇ ਕਰਦੇ ਸੀ ਗਲਤ ਕੰਮ

htvteam

ਚੁੰਨੀਆਂ ਰੰਗਣ ਵਾਲੇ ਨੇ ਛੇੜੀ ਕੁੜੀ ! ਫਿਰ ਮੁੰਡਿਆਂ ਚਾੜਿਆ ਆਹ ਰੰਗ

htvteam

Leave a Comment