ਇਹ ਸੀਸੀਟੀਵੀ ਵੀਡੀਓ ਬੇਹੱਦ ਖੌਫਨਾਕ ਹੈ, ਜਿਸ ਵਿਚ ਸੜਕ ‘ਤੇ ਇੱਕ ਨੌਜਵਾਨ ਤੇਜ਼ੀ ਨਾਲ ਦੌੜਦਾ ਨਜ਼ਰ ਆ ਰਿਹਾ ਹੈ ਤੇ ਸੁਨਸਾਨ ਸੜਕ ‘ਤੇ ਮੋਟਰਸਾਈਕਲ ਸਵਾਰ ਇਸਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਨੇ | ਚੰਦ ਹੀ ਸਕਿੰਟਾਂ ਬਾਅਦ ਇਸਦੇ ਨਾਲ ਜੋ ਕੁੱਝ ਹੋਣ ਜਾ ਰਿਹਾ ਹੈ ਉਹ ਦਿਲ ਦਹਿਲਾ ਦੇਣ ਵਾਲਾ ਹੈ |
ਬੜੀ ਹੀ ਮੁਸ਼ਕਲ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਗਿੱਦੜਬਾਹਾ ਸ਼ਿਕਾਇਤ ਦਰਜ਼ ਕਰਵਾਉਣ ਪਹੁੰਚਿਆ ਇਹ ਓਹੀ ਬਸ ਦਾ ਕੰਡਕਟਰ ਹੈ ਜੋ ਸੀਸੀਟੀਵੀ ਵੀਡੀਓ ‘ਚ ਬਦਮਾਸ਼ਾਂ ਤੋਂ ਆਪਣੀ ਜਾਣ ਬਚਾਉਂਦਾ ਦੌੜਦਾ ਨਜ਼ਰ ਆ ਰਿਹਾ ਸੀ | ਇਸ ਨਾਲ ਜੋ ਕੁੱਝ ਵਾਪਰਿਆ ਹੈ ਸੁਣੋ ਇਸਦੀ ਹੀ ਜ਼ੁਬਾਨੀ |
