Htv Punjabi
Punjab

ਬਿੱਲਾਂ ਸਬੰਧੀ ਵਾਰ-ਵਾਰ ਮੀਟਿੰਗਾਂ ਰੱਖ ਕੇ ਮੋਦੀ ਸਰਕਾਰ ਟਪਾ ਰਹੀ ਹੈ ਟਾਈਮ: ਭੱਠਲ

ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸਿਰਫ਼ ਪੰਜ ਘਰਾਣਿਆਂ ਦੇ ਵਕੀਲ ਸਾਬਤ ਹੋ ਚੁੱਕੇ ਹਨ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਸਥਿਤ ਆਪਣੀ ਕੋਠੀ ਵਿਖੇ ਪੱਤਰਕਾਰਾਂ ਨਾਲ ਸਾਂਝੇ ਕੀਤੇ।

 

ਬੀਬੀ ਭੱਠਲ ਕਿਹਾ ਕਿ ਜੋ ਮੋਦੀ ਸਰਕਾਰ ਨੇ ਵਾਪਸ ਲਏ ਹਨ,ਉਹ ਸਿਰਫ਼ ਆਰਡੀਨੈਂਸ ਹਨ ਕਾਨੂੰਨ ਨਹੀਂ। ਕਾਨੂੰਨ ਤਾਂ ਜੋ ਤਿੰਨ ਪਾਸ ਕਰ ਦਿੱਤੇ ਹਨ ਉਹ ਵਾਪਸ ਲੈਣੇ ਚਾਹੀਦੇ ਹਨ। ਜਦੋਂ ਕਿਸਾਨ ਇਹ ਬਿੱਲ ਚਾਹੁੰਦੇ ਹੀ ਨਹੀਂ, ਤਾਂ ਫਿਰ ਕਿਸਾਨਾਂ ਦੇ ਇਕੱਠ ਵਿੱਚ ਆ ਕੇ ਵਾਪਸ ਲੈਣ ਦਾ ਐਲਾਨ ਮੋਦੀ ਸਰਕਾਰ ਨੂੰ ਕਰਨਾ ਚਾਹੀਦਾ ਹੈ । ਪ੍ਰੰਤੂ ਮੋਦੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। 4 ਜਨਵਰੀ ਵਾਲੀ ਮੀਟਿੰਗ ਵੀ ਟਾਇਮ ਟਪਾਉਣ ਵਾਲੀ ਸਾਬਤ ਹੋਵੇਗੀ। ਪ੍ਰੰਤੂ ਕਿਸਾਨ ਇਨ੍ਹਾਂ ਲਾਰਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ 117 ਸੀਟਾਂ ਤੇ ਬੀਜੇਪੀ ਵੱਲੋਂ ਚੋਣਾਂ ਲੜਨ ਦੇ ਸੰਬੰਧ ਵਿਚ ਕਿਹਾ,ਕਿ ਜੇਕਰ ਕਬੂਤਰ ਅੱਖਾਂ ਮੀਟ ਲਵੇ ਕਿ ਬਿੱਲੀ ਦਿਸਦੀ ਨਹੀਂ ਤਾਂ ਫਿਰ ਉਸ ਦਾ ਅੰਤ ਸਭ ਨੂੰ ਪਤਾ ਹੈ। ਬੀਜੇਪੀ ਵਾਲੇ ਚੋਣਾਂ ਲੜਨ ਨੂੰ ਕਹਿੰਦੇ ਹਨ, ਪਰ ਲੋਕ ਇਨ੍ਹਾਂ ਨੂੰ ਘਰਾਂ ਚ ਨਹੀਂ ਵੜਣ ਦੇਣਗੇ। ਬੀਜੇਪੀ ਦਾ ਸਾਰੇ ਹਿੰਦੁਸਤਾਨ ਵਿੱਚ ਹੀ ਕੂੰਡਾ ਹੋਣਾ ਤੈਅ ਹੈ।

ਮੋਦੀ ਗਲ ਤੇ ਅੰਗੂਠਾ ਰੱਖ ਕੇ ਦਿੱਲੀ ਵਿਖੇ ਧਰਨੇ ਵਾਲੀ ਥਾਂ ਤੇ ਨਰੇਂਦਰ ਤੋਮਰ ਅਤੇ ਪਿਊਸ਼ ਗੋਇਲ ਨੂੰ ਭੇਜ ਦਿੰਦਾ ਹੈ । ਜਦੋਂਕਿ ਇਨ੍ਹਾਂ ਦੀ ਥਾਂ ਤੇ ਮੋਦੀ ਤੇ ਅਮਿਤ ਸ਼ਾਹ ਨੂੰ ਖ਼ੁਦ ਜਾਣਾ ਚਾਹੀਦਾ ਹੈ।ਪ੍ਰੰਤੂ ਮੋਦੀ ਕਿਸਾਨਾਂ ਦਾ ਸਾਹਮਣਾ ਨਹੀਂ ਕਰ ਸਕਦੇ।

 

Related posts

ਸਹੁੰ ਚੁੱਕਣ ਤੋਂ ਪਹਿਲਾਂ ਹੀ ਥਾਣੇ ਅੰਦਰ ਜਵਾਨ ਕੁੜੀ ਨਾਲ ਕੀ ਕਰ’ਤਾ; ਸਾਰਾ ਸੀਨ ਦੇਖ ਕੁੜੀ ਦੀ ਮਾਂ ਹੋਈ ਬੇਹੋਸ਼

htvteam

ਵਿਦੇਸ਼ ਛੱਡ ਪੱਗਾਂ ਬੰਨ੍ਹ ਪੰਜਾਬ ‘ਚ ਆਏ ਗੋਰੇ ! ਬਾਬੇ ਦੀ ਹੋਈ ਫੁੱਲ ਕਿਰਪਾ

htvteam

ਬਾਦਲਾਂ ਦੇ ਸ਼ਹਿਰ ਹੋ ਗਿਆ ਲਤੀਫ਼ਪੁਰੇ ਵਾਲਾ ਕੰਮ, ਸਰਕਾਰ ਨੇ ਫੇਰ ਬਣੇ ਬਣਾਏ ਤੋੜਤੇ ਮਕਾਨ ?

htvteam