Htv Punjabi
Punjab

ਅਰੁਣਾ ਚੋਦਰੀ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਠਹਿਰਾਇਆ ਝੂਠੀਆਂ ਅਫਵਾਹਾਂ, ਦਿੱਤਾ ਵੱਡਾ ਬਿਆਨ  

ਪੰਜਾਬ ਸਰਕਾਰ ਵੱਲੋਂ ਆਪਣੀ 2017 ਵਿੱਚ ਆਪਣੀ ਸਰਕਾਰ ਬਨਾਉਣ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਪ੍ਰਾਇਮਰੀ ਅਤੇ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਦਿਆਰਥੀਆਂ ਨੂੰ ਸਮਾਰਟ ਫੋਨ ੳਤੇ ਟੈਬਲੈਟ ਦੇਣ ਦਾ ਵਾਅਦਾ ਕੀਤਾ ਸੀ ਜਿਸਨੂੰ ਪੂਰੇ ਕਰਦਿਆਂ ਤੀਜੇ ਦੌਰ ਵਿੱਚ ਪੂਰੇ ਪੰਜਾਬ ਅੰਦਰ ਬਾਰਵੀਂ ਕਲਾਸ ਦੇ ਵਿੱਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਸੇ ਤਹਿਤ ਬਾਅਦ ਦੁਪਹਿਰ ਜਿਲਾ ਨਵਾਂਸ਼ਹਿਰ ਵਿੱਚ ਵੀ ਪੰਜਾਬ ਦੀ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਸੀਨੀਅਰ ਸਕੈਂਡਰੀ ਸਕੂਲ ਕਾਹਮਾ ਵਿੱਚ ਪਹੁੰਚ ਕੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਦੀ ਰਸਮ ਅਦਾ ਕੀਤੀ। ਇਸ ਲੜੀ ਦੌਰਾਨ ਜਿਲਾ ਨਵਾਂਸ਼ਹਿਰ ਵਿੱਚ ਹੁਣ ਤੱਕ 875 ਵਿੱਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ਹਨ।ਇਸ ਮੌਕੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਅਤੇ ਜਿਲਾ ਸਿਵਲ ਪ੍ਰਸ਼ਾਸ਼ਣ ਦੇ ਉੱਚ ਅਧਿਕਾਰੀ ਸਮੇਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹਾਜਿਰ ਸਨ।

 

ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਸਰਕਾਰੀ ਸਕੂਲਾਂ ਦੇ ਵਿੱਦਿਆਰਥੀਆਂ ਨੂੰ ਸਮਾਰਟਫੋਨ ਅਤੇ ਟੈਬਲੈਟ ਦੇਣ ਵਾਅਦਾ ਕੀਤਾ ਸੀ ਉਸ ਲੜੀ ਤਹਿਤ ਤੀਸਰੇ ਪੜਾਅ ਤਹਿਤ ਵਿੱਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਗਏ।ਉੱਥੇ ਹੀ ਉਹਨਾ ਕਿਹਾ ਕਿ ਜੋ ਕਿਸਾਨੀ ਅੰਦੋਲਨ ਦੇ ਚਲਦਿਆਂ ਨੈਟਵਰਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਉਹਨਾਂ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਕਿਸਾਨੀ ਅੰਦੋਲਨ ਦੁਨੀਆਂ ਲਈ ਮਿਸਾਲ ਹੈ ਕਿਉਂਕਿ ਇਹ ਪੂਰਨ ਤੌਰ ਤੇ ਸ਼ਾਂਤਮਈ ਅੰਦੋਲਨ ਹੈ ਨਾਲ ਹੀ ਉਹਨਾ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਤੋਂ ਬਾਅਦ ਉਹਨਾਂ ਲਈ ਰੋਜਗਾਰ ਮੇਲੇ ਲਗਾ ਕੇ ਰੁਜਗਾਰ ਵੀ ਮੁਹਾਇਆ ਕਰਵਾ ਰਹੀ। ਭਾਜਪਾ ਵਲੋਂ ਪੰਜਾਬ ਸਰਕਾਰ ਅੰਦਰ ਕਾਨੂੰਨ ਵਿਵਸਥਾ ਤੇ ਗਵਰਨਰ ਸਾਹਿਬ ਨੂੰ ਦਿੱਤੇ ਮੰਗ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਸਰਕਾਰ ਝੂਠੀਆਂ ਅਫਵਾਹਾ ਫੈਲਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਜਿੱਥੇ ਮੁਬਾਰਕਾਂ ਵੀ ਦਿਤੀਆਂ ਉੱਥੇ ਹੀ 2021 ਵਰੇ ਵਿੱਚ ਸਭ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ।

Related posts

10 ਲੱਖ ਬੀਮਾ ਕਾਰਡ ਬਾਰੇ ਨਹੀਂ ਹੈ ਲੋਕਾਂ ਨੂੰ ਜਾਣਕਾਰੀ

htvteam

ਨਵੇਂ ਸਾਲ ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਕਰਤਾ ਵੱਡਾ ਕਾਂਡ

htvteam

ਆਹ ਮੁੰਡੇ ਨੇ ਕੀਤਾ ਸੀ ਕਾਲਜ਼ ਚ ਕਾਂ₹ਡ, ਵਜ੍ਹਾ ਜਾਣਕੇ ਉੱਡਣਗੇ ਹੋਸ਼ ?

htvteam