Htv Punjabi
Punjab Video

ਭਗਵੰਤ ਮਾਨ ਦਾ ਗਰੀਬਾਂ ਨਾਲ ਵੱਡਾ ਧੋਖਾ ! ਫਰੀ ਦੀ ਕਣਕ ਹੋਈ ਬੰਦ !

ਬਠਿੰਡਾ ਸ਼ਹਿਰ ਹੁਣ ਧਰਨਿਆਂ ਦਾ ਸ਼ਹਿਰ ਬਣ ਚੁੱਕਿਆ ਏ… ਜਿੱਥੇ ਹੁਣ ਵੱਡੀ ਪੱਧਰ ਤੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਤੇ ਲਾਭਪਾਤਰੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਜਿਸ ਤੋ ਬਾਅਦ ਫਰੀ ਵਾਲੀ ਕਣਕ ਮਿਲਣੀ ਵੀ ਬੰਦ ਹੋ ਗਈ ਤਾਂ ਲੋਕਾਂ ਨੇ ਭਗਵੰਤ ਮਾਨ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੇ ਹੋਏ ਕਿਹਾ ਕਿ ਉਹ ਦਿਹਾੜੀ-ਦੱਪਾ ਕਰਕੇ ਆਪਣੇ ਘਰ ਦਾ ਮਸਾਂ ਗੁਜ਼ਾਰਾ ਕਰਦੇ ਹਨ ਪਰ ਦੂਸਰੇ ਪਾਸੇ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਸ਼ਨ ਕਾਰਡ ਤੇ ਮਿਲਣ ਵਾਲੇ ਸਸਤੇ ਰਾਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਹੁਣ ਨਸੀਬ ਹੁੰਦੀ। ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਡਿੱਪੂ ਹੋਲਡਰਾਂ ਵੱਲੋਂ ਗਰੀਬਾਂ ਨੂੰ ਮਿਲਣ ਵਾਲੀ ਸਸਤੀ ਕਣਕ ਵਿੱਚ ਵੱਡੀ ਪੱਧਰ ਤੇ ਘਪਲਾ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਰਾਸ਼ਨ ਕਾਰਡ ਕੱਟੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿਚ ਡੈਪੂਟੇਸ਼ਨ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਉਨ੍ਹਾਂ ਕਿਹਾ ਕਿ ਗਰੀਬ ਲੋਕ ਇਸ ਕਣਕ ਦੇ ਸਹਾਰੇ ਦੋ ਟਾਈਮ ਦੀ ਰੋਟੀ ਖਾ ਲੈਂਦੇ ਸਨ ਪਰ ਸਰਕਾਰ ਵੱਲੋਂ ਹੁਣ ਉਨ੍ਹਾਂ ਨੂੰ ਭੁੱਖੇ ਮਾਰਨ ਦਾ ਮਨ ਬਣਾ ਲਿਆ ਗਿਆ ਹੈ ਜਿਸ ਕਾਰਨ ਅੱਜ ਗਰੀਬ ਲੋਕ ਸੜਕਾਂ ਤੇ ਉਤਰੇ ਹਨ ਇਸ ਸਬੰਧੀ ਉਨ੍ਹਾਂ ਵੱਲੋਂ ਇਹ ਏ ਡੀ ਸੀ ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।

ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਨਾਂ ਗਰੀਬਾਂ ਦੀ ਕਣਕ ਮੁੜ ਤੋਂ ਬਹਾਲ ਕਰਦੇ ਨੇ ਜਾਂ ਫੇਰ ਸਿਰਫ਼ ਏਦਾ ਹੀ ਹੋਰਾਂ ਦੀ ਵੀ ਛਾਂਟੀ ਲਾਈ ਜਾਵੇਗੀ ਪਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਰੱਦ ਕੀਤੇ ਗਏ ਰਾਸ਼ਨ ਕਾਰਡ ਮੁੜ ਬਹਾਲ ਨਾ ਕੀਤੇ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ ਭਾਨਾ ਸਿੱਧੂ ਨਾਲ ਕੀ ਕੀ ਹੋਇਆ, ਵੱਡੇ ਖੁਲਾਸੇ

htvteam

ਪੁਲਿਸ ਮੁਲਾਜ਼ਮ ਦੇਖੋ ਕਿੰਨੀ ਘਟੀਆ ਹਰਕਤ ਹੋਈ !

htvteam

ਭੈਣ ਨੂੰ ਛੇੜਨ ਦਾ ਦੋਸ਼ ਲਗਾ 16 ਸਾਲ ਦੇ ਮੁੰਡੇ ਨਾਲ ਕੀਤਾ ਗ਼ਲਤ ਕੰਮ

htvteam

Leave a Comment