Htv Punjabi
Crime Punjab Video

ਭਰਾ ਨੇ ਭੈਣ ਨਾਲ ਹੀ ਚਾੜਤਾ ਚੰਨ ?

ਖੂਨ ਦੇ ਰਿਸ਼ਤੇ ਹੋਏ ਤਾਰ ਤਾਰ, ਭਰਾ ਨੇ ਕੀਤਾ ਆਪਣੀ ਭੈਣ ਦਾ ਕਤਲ

ਚੋਰੀ ਦੀ ਨੀਅਤ ਨਾਲ ਵੜਿਆ ਭੈਣ ਦੇ ਕਮਰੇ ਚ ਰੌਲਾ ਪਾਉਣ ਤੇ ਕੀਤਾ ਕਤਲ
ਪੂਰੇ ਇਲਾਕੇ ਚ ਫੈਲੀ ਸਨਸਨੀ, ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ
ਆਨਲਾਈਨ ਗੇਮ ਚ ਉਡਾਏ ਪੈਸੇ ਨਸ਼ੇ ਦਾ ਹੋਇਆ ਆਦੀ
ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਨਾਲ ਲੱਗਦੇ ਪ੍ਰੀਤ ਨਗਰ ਦੇ ਵਿੱਚ ਭਰਾ ਦੇ ਵੱਲੋਂ ਆਪਣੀ ਹੀ ਭੈਣ ਦਾ ਕੀਤਾ ਗਿਆ ਕਤਲ
ਮ੍ਰਿਤਕਾ ਲੜਕੀ ਦਾ ਨਾਮ ਨਿਸ਼ਾ ਦਸਿਆ ਜਾ ਰਿਹਾ ਹੈ ਤੇ ਉਸਦੀ ਉਮਰ 21 ਸਾਲ ਦੇ ਕਰੀਬ ਹੈ ਤੇ ਉਹ ਬੀਐਸਸੀ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ
ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਕਿਹਾ ਕਿ ਨਿਸ਼ਾ ਤੇ ਜਿਸ ਨੇ ਹਮਲਾ ਕੀਤਾ ਉਹ ਸੰਜੂ ਨਾਂ ਦਾ ਨੌਜਵਾਨ ਹੈ ਤੇ ਉਸ ਦੇ ਚਾਚੇ ਦਾ ਲੜਕਾ ਹੈ।
ਪਰਿਵਾਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸੰਜੂ ਆਨਲਾਈਨ ਗੇਮ ਖੇਲ ਰਿਹਾ ਸੀ ਤੇ ਉਹ ਇਸ ਵਿੱਚ ਪੈਸੇ ਵੀ ਹਾਰ ਗਿਆ ਸੀ ਇਸ ਦੇ ਚਲਦੇ ਉਹ ਨਸ਼ਾ ਕਰਨ ਲੱਗ ਪਿਆ
ਪੁਲਿਸ ਅਧਿਕਾਰੀ ਪੁੱਜੇ ਮੌਕੇ ਦੇ ਲਾਸ਼ ਨੂੰ ਲਿਆ ਕਬਜ਼ੇ ਵਿੱਚ ਕਰਵਾਇਆ ਜਾ ਰਿਹਾ ਪੋਸਟਮਾਰਟਮ
ਉਥੇ ਹੀ ਨਿਸ਼ਾ ਤੇ ਹਮਲਾ ਕਰਨ ਵਾਲਾ ਸੰਜੂ ਵੀ ਹਸਪਤਾਲ ਵਿੱਚ ਹੈ ਦਾਖਲ
ਅੰਮ੍ਰਿਤਸਰ ਦੇ ਮੋਹਕਮ ਪੂਰਾ ਇਲਾਕ਼ੇ ਦੇ ਵਿੱਚ ਖੂਨ ਦੇ ਰਿਸ਼ਤੇ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਭਰਾ ਵੱਲੋਂ ਹੀ ਆਪਣੀ ਭੈਣ ਨੂੰ ਕਿਰਚਾਂ ਮਾਰ ਮਾਰ ਕੇ ਮੌਤ ਦੇ ਕਾਟੋ ਉਤਾਰ ਦਿੱਤਾ ਗਿਆ ਤੇ ਖੁਦ ਵੀ ਭਰਾ ਜਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਕਰਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਦੇ ਇਲਾਕੇ ਦੇ ਕੌਂਸਲਰ ਨੇ ਦੱਸਿਆ ਕਿ ਦੇ ਰਾਤ 12:30 ਵਜੇ ਇਹਦੇ ਕਰੀਬ ਇੱਕ ਮੰਦਭਾਗੀ ਘਟਨਾ ਸਾਡੇ ਇਲਾਕੇ ਦੇ ਵਿੱਚ ਹੋਈ ਹੈ ਜਿੱਥੇ ਇੱਕ ਨਿਸ਼ਾ ਨਾਮ ਦੀ ਲੜਕੀ ਜੋ ਕਿ ਬੀਐਸਸੀ ਦੀ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ ਤੇ ਉਸਦੇ ਭਰਾ ਵੱਲੋਂ ਉਸ ਨੂੰ ਕਿਰਚਾਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ,,,,,,,,

ਉਹਨਾਂ ਕਿਹਾ ਕਿ ਦੋਸ਼ੀ ਨੌਜਵਾਨ ਦਾ ਨਾਂ ਸੰਜੂ ਹੈ ਤੇ ਉਹ ਨਿਸ਼ਾ ਦੇ ਚਾਚੇ ਦਾ ਹੀ ਲੜਕਾ ਹੈ। ਉਹਨਾਂ ਕਿਹਾ ਕਿ ਉਹ ਪਿਛਲੇ ਛੇ ਸੱਤ ਮਹੀਨੇ ਤੋਂ ਆਨਲਾਈਨ ਗੇਮ ਖੇਲ ਰਿਹਾ ਸੀ ਜਿਸ ਦੇ ਵਿੱਚ ਉਹ ਕਾਫੀ ਪੈਸੇ ਵੀ ਹਾਰ ਚੁੱਕਾ ਸੀ ਤੇ ਨਸ਼ੇ ਦਾ ਆਦੀ ਹੋ ਗਿਆ ਜਿਸ ਦੇ ਚਲਦੇ ਉਹ ਦੇਰ ਰਾਤ ਨਿਸ਼ਾ ਦੇ ਕਮਰੇ ਵਿੱਚ ਆਇਆ ਤੇ ਅਲਮਾਰੀ ਵਿੱਚ ਫੋਲਾ ਫਲਾਈ ਕਰਨ ਲੱਗ ਪਿਆ ਜਦੋਂ ਇਸ ਬਾਰੇ ਦਿਸ਼ਾ ਨੂੰ ਪਤਾ ਲੱਗਾ ਤਾਂ ਉਸਨੇ ਸ਼ੋਰ ਮਚਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਤੇ ਆਪ ਵੀ ਜਖਮੀ ਹੋ ਗਿਆ ਮੌਕੇ ਤੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਜਦੋਂ ਵੇਖਿਆ ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੋਹਕਮਪੁਰਾ ਇਲਾਕੇ ਦੇ ਵਿੱਚ ਇੱਕ ਨਿਸ਼ਾ ਨਾਲ ਲੜਕੀ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਹੈ ਤੇ ਨੌਜਵਾਨ ਵੀ ਹਸਪਤਾਲ ਵਿੱਚ ਦਾਖਲ ਹੈ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਉਸ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ਜਿਸ ਤਰ੍ਹਾਂ ਹੀ ਉਹ ਠੀਕ ਹੁੰਦਾ ਉਸਦੀ ਗਿਰਫਤਾਰੀ ਪਾਈ ਜਾਵੇਗੀ ਉਹਨਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਨਰੇਗਾ ਦੀ ਦਿਹਾੜੀ ਲਾਉਣ ਗਏ ਮੁੰਡੇ ਨਾਲ….

htvteam

ਚੱਲਦੀ ਰੋਡਵੇਜ਼ ‘ਚ ਬਣ ਗਿਆ ਮਹਿਲਾ ਦਾ ਫ਼ਿਲਮੀ ਸੀਨ…

htvteam

ਚੀਨੀ ਕੁਬਾਹੇੜੀ ਕ/3/ਲ ਤੋਂ ਬਾਅਦ ਮਨਕੀਰਤ ਔਲਖ ਦਾ ਨੰਬਰ !

htvteam

Leave a Comment