Htv Punjabi
Uncategorized

ਭਿਆਨਕ ਅੱਗ ਵੀ ਨਾ ਸਾੜ ਸਕੀ ਰੱਬ ਦੇ ਜੀਅ ਨੂੰ, ਕਰਿਸ਼ਮਾਂ!

ਕੁਦਰਤ ਅਜਿਹੀ ਚੀਜ਼ ਹੈ ਜੋ ਆਪਣੀ ਮਰਜ਼ੀ ਨਾਲ ਕਿਸੇ ਦੀ ਜਾਨ ਲੈ ਵੀ ਸਕਦੀ ਹੈ ਜਾਂ ਬਖਸ਼ ਵੀ ਸਕਦੀ ਹੈ, ਕਹਿੰਦੇ ਨੇ ‘ਜਾਕੋ ਰੱਖੇ ਸਾਈਆ ਮਾਰ ਸਕੇ ਨਾ ਕੋਈ’ ਅਜਿਹੀ ਹੀ ਖਬਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਪੰਨਿਆਂ ਤੇ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਇਕ ਕਟਰੂ ਵੇਖਿਆ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਜਦੋਂ ਕੈਲੀਫੋਰਨੀਆਂ ਦੇ ਜੰਗਲਾਂ ਵਿੱਚ ਅੱਗ ਲੱਗੀ ਸੀ ਤਾਂ ਇਹ ਜਾਨਵਰ ਅਤੇ ਇਸ ਦੇ ਕੋਲ ਪਿਆ ਘਾਹ ਤੱਕ ਨਹੀਂ ਸੜਿਆ।

ਕਬਿਲੇਗੌਰ ਹੈ ਕਿ ਕੈਲੀਫੋਰਨੀਆਂ ਨੇ ਜੰਗਲਾਂ ‘ਚ ਅੱਗ ਲੱਗਣ ਨਾਲ ਹਜ਼ਾਰਾਂ ਹੀ ਜਾਨਵਰ ਅਤੇ ਕਈ ਇਨਸਾਨਾਂ ਦੇ ਘਰ ਸੜ ਕੇ ਸੁਆਹ ਹੋ ਗਏ ਸਨ। ਕੈਲੀਫੋਰਨੀਆਂ ਦੇ ਰਾਜਪਾਲ ਗੈਵਿਨ ਨਿਊਜ਼ਮ ਦੇ ਅਨੁਸਾਰ , ਇਹ ਅੱਗ ਆਸ ਪਾਸ ੧੧੦੦ ਵਾਰ ਬਿਜਲੀ ਡਿੱਗਣ ਨਾਲ ਲੱਗੀ ਸੀ।

ਅੱਗ ਦੇ ਤਾਡਵ ‘ਚ ਇਸ ਤਰਾਂ ਅਜਿਹੇ ਜਾਨਵਰ ਦਾ ਬਚਣਾ ਕੁਦਰਤ ਦਾ ਕਰਿਸ਼ਮਾ ਦੱਸਿਆ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਇਸ ਤਸਵੀਰ ਨੂੰ ਕਈਆਂ ਲੋਕਾਂ ਵੱਲੋਂ ਫੇਕ ਵੀ ਦੱਸਿਆਂ ਜਾ ਰਿਹਾ ਹੈ। ਫਿਲਹਾਲ ਅਸੀਂ ਇਸ ਤਸਵੀਰ ਦੀ ਤਸਦੀਕ ਨਹੀਂ ਕਰਦੇ, ਪਰ ਜੇਕਰ ਇਹ ਸੱਚ ਅਜਿਹਾ ਹੋਇਆ ਹੈ ਤਾਂ ਬੇਸ਼ੱਕ ਇਸ ਨੂੰ ਕੁਦਰਤ ਦਾ ਕਰਿਸ਼ਮਾਂ ਹੀ ਦੱਸਿਆ ਜਾ ਸਕਦਾ ਹੈ।

Related posts

Air Force ‘ਚ ਨੌਕਰੀ ਕਰਨ ਦਾ ਸ਼ਾਨਦਾਰ ਮੌਕਾ, 12ਵੀਂ ਤੇ ਗ੍ਰੈਜੂਏਟ ਪਾਸ ਕਰ ਸਕਦੇ ਅਪਲਾਈ

admin

ਹਵਾਈ ਫੌਜ ‘ਚ ਸ਼ਾਮਿਲ ਹੋਏ 5 ਰਾਫੇਲ ਜਹਾਜ਼, ਲੋਕਾਂ ਹੋਏ ਭਾਵਕ, ਦੇਸ਼ ਨੂੰ ਕੀਤਾ ਸਲਾਮ

htvteam

ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯੂਸਫ ਮੇਮਨ ਦੀ ਹੋਈ ਮੌਤ

Htv Punjabi