ਪੁਲਿਸ ਨੇÎ ਇੱਕ ਟਰੱਕ ਤੋਂ 105 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇੱਥੇ ਤਸਕਰ ਨੇ ਨਵਾਂ ਤਰੀਕਾ ਅਪਣਾਇਆ ਤਾਕਿ ਕਿਸੇ ਨੂੰ ਸ਼ੱਕ ਨਾ ਹੋਵੇ। ਟਰੱਕ ਵਿਚ ਦੋ ਡੀਜ਼ਲ ਦੀ ਟੰਕੀਆਂ ਲਾਈਆਂ ਸਨ। ਡੀਜ਼ਲ ਟੰਕੀ ਦੇ ਦੋ ਹਿੱਸੇ ਕੀਤੇ ਸੀ ਜਿਸ ਵਿਚ 25 ਫ਼ੀਸਦੀ ਹਿੱਸੇ ਵਿਚ ਡੀਜ਼ਲ ਅਤੇ 75 ਫ਼ੀਸਦੀ ਹਿੱਸੇ ਵਿਚ ਭੁੱਕੀ ਭਰ ਕੇ ਵੇਚ ਰਿਹਾ ਸੀ। ਡਰਾਈਵਰ ਨੇ ਟੰਕੀ ਨੂੰ ਖੋਲ੍ਹਣ ਦੇ ਲਈ ਰਸਤਾ ਵੀ ਬਣਵਾ ਲਿਆ ਸੀ। ਡਰਾਈਵਰ ਦੀ ਪਛਾਣ ਦਲਵੀਰ ਪਿੰਡ ਬੜਾ ਰੂਪਨਗਰ ਦੇ ਰੂਪ ਵਿਚ ਹੋਈ ਹੈ।