Htv Punjabi
Punjab Video

ਮਹਿਲਾ ਵਕੀਲ ਕੁੱਟਮਾਰ ਮਾਮਲੇ ਚ ਪਿੰਡ ਵਾਸੀਆਂ ਦੇ ਖੁਲਾਸੇ, ਨਵਾਂ ਮੋੜ !

ਲੁਧਿਆਣਾ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਭਖੀ ਸਿਆਸਤ
ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ ਸਾਹਮਣੇ
ਮਹਿਲਾ ਵਕੀਲ ਵੱਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਪਿੰਡ ਵਾਸੀ ਵੀ ਆਏ ਸਾਹਮਣੇ
ਲੁਧਿਆਣਾ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਬੀਤੇ ਦਿਨੀ ਹੋਏ ਹੰਗਾਮੇ ਨੂੰ ਲੈ ਕੇ ਹੁਣ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ। ਭਾਜਪਾ ਦੀ ਸੀਨੀਅਰ ਲੀਡਰ ਜੈ ਇੰਦਰ ਕੌਰ ਮਹਿਲਾ ਵਕੀਲ ਦੇ ਸਮਰਥਨ ਦੇ ਵਿੱਚ ਉਤਰ ਆਈ ਹੈ ਉੱਥੇ ਹੀ ਦੂਜੇ ਪਾਸੇ ਹਲਕੇ ਦੇ ਐਮਐਲਏ ਅਤੇ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਨੇ ਕਿਹਾ ਹੈ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋ ਰਿਹਾ ਹੈ ਜੇਕਰ ਕੋਈ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਦੇਣੀ ਚਾਹੀਦੀ ਹੈ ਨਾ ਕਿ ਖੁਦ ਰਸਤੇ ਰੋਕ ਕੇ ਧਰਨੇ ਲਗਾ ਕੇ ਹਥਾ ਪਾਈ ਕਰਨੀ ਚਾਹੀਦੀ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਪਿੰਡ ਦੇ ਲੋਕ ਵੀ ਸਾਹਮਣੇ ਆਏ ਨੇ ਜਿਨਾਂ ਨੇ ਕਿਹਾ ਹੈ ਕਿ ਮਹਿਲਾ ਵਕੀਲ ਸਿਮਰਨਜੀਤ ਕੌਰ ਪਿੰਡ ਗੌਂਸਗੜ੍ਹ ਦੀ ਰਹਿਣ ਵਾਲੀ ਹੈ ਜਦੋਂ ਕਿ ਬੀਤੇ ਦਿਨੀ ਜੋ ਲੜਾਈ ਝਗੜਾ ਹੋਇਆ ਹੈ ਉਹ ਸਸਰਾਲੀ ਕਲੋਨੀ ਦੇ ਨੇੜੇ ਹੋਇਆ ਹੈ। ਕਿਉਂਕਿ ਪਹਿਲਾਂ ਰੇਤੇ ਦੇ ਟਿੱਪਰ ਟਰਾਲੀਆਂ ਗੌਂਸਗੜ੍ਹ ਹੋ ਕੇ ਚੱਲਦੀਆਂ ਸਨ ਜਿਸ ਤੋਂ ਬਾਅਦ ਮਹਿਲਾ ਵਕੀਲ ਨੇ ਇਹ ਮੁੱਦਾ ਚੁੱਕਿਆ ਸਾਡੇ ਤੋਂ ਮੈਪ ਮੰਗਿਆ ਤੇ ਪ੍ਰਸ਼ਾਸਨ ਰੂਟ ਮੈਪ ਮੁਹਈਆ ਕਰਵਾਉਣ ਤੱਕ ਉਥੋਂ ਦੀ ਰਾਹ ਬਦਲ ਦਿੱਤਾ। ਪਰ ਬੀਤੇ ਦਿਨ ਐਡਵੋਕੇਟ ਸਿਮਰਨਜੀਤ ਕੌਰ ਵੱਲੋਂ ਸਸਰਾਲੀ ਕਲੋਨੀ ਦੇ ਨੇੜੇ ਆ ਕੇ ਇਹ ਸਾਰਾ ਹੰਗਾਮਾ ਕੀਤਾ ਗਿਆ। ਟਿੱਪਰ ਚਾਲਕ ਨੂੰ ਰੋਕ ਕੇ ਉਸ ਨਾਲ ਹੱਥਾਪਾਈ ਕੀਤੀ ਗਈ। ਇਲਾਕਾ ਵਾਸੀਆਂ ਨੇ ਇਹ ਵੀ ਕਿਹਾ ਕਿ ਐਡਵੋਕੇਟ ਸਿਮਰਨਜੀਤ ਕੌਰ ਤੇ ਪਹਿਲਾ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਸਿਮਰਨਜੀਤ ਕੌਰ ਵੱਲੋਂ ਫੇਸਬੁਕ ਤੇ ਲਾਈਵ ਹੋ ਕੇ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਮਾਮਲਾ ਸਿਆਸੀ ਰੁੱਖ ਲੈ ਗਿਆ ਅਤੇ ਭਾਜਪਾ ਦੇ ਬੁਲਾਰੇ ਅਤੇ ਆਗੂ ਜੈ ਇੰਦਰ ਕੌਰ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਅਤੇ ਉੱਥੇ ਜਾ ਕੇ ਉਹਨਾਂ ਨੇ ਸ਼ਿਕਾਇਤ ਦਿੱਤੀ। ਹਾਲਾਂਕਿ ਇਸ ਨੂੰ ਲੈ ਕੇ ਪੰਜਾਬ ਦੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੀ ਬਿਆਨ ਸਾਹਮਣੇ ਆਇਆ ਜਿਨਾਂ ਦੇ ਹਲਕੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਚ ਲੈਣ ਦਾ ਅਧਿਕਾਰ ਨਹੀਂ ਹੈ। ਜੇਕਰ ਕੋਈ ਵੀ ਮੁੱਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਜਾਂ ਫਿਰ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਕਿਸੇ ਨੂੰ ਹੱਕ ਨਹੀਂ ਹੈ।

ਉਹਨਾਂ ਕਿਹਾ ਕਿ ਜਿਹੜੀ ਖੱਡ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਾਨੂੰਨੀ ਹੈ। ਸਰਕਾਰ ਦੀ ਦੇਖਰੇਖ ਦੇ ਵਿੱਚ ਹੀ ਮਾਈਨਿੰਗ ਹੋ ਰਹੀ ਹੈ। ਇਲਾਕਾ ਨਿਵਾਸੀਆਂ ਨੇ ਵੀ ਕਿਹਾ ਕਿ ਇਸ ਦੀ ਪਰਚੀ ਬਕਾਇਦਾ ਪਿੰਡਾਂ ਦੇ ਵਿੱਚ ਕੱਟੀ ਜਾਂਦੀ ਹੈ। ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ ਉਹਨਾਂ ਵੱਲੋਂ ਰੇਤਾ ਪੰਜ ਰੁਪਏ ਸਕੇਅਰ ਫੁੱਟ ਰੁਪਏ ਸਕੀਮ ਚਲਾਇਆ ਗਿਆ ਸੀ। ਉਹ ਸਕੀਮ ਹੀ ਚੱਲ ਰਹੀ ਹੈ। ਇੱਥੇ ਸਰਕਾਰੀ ਪਰਚੀ ਵੀ ਕੱਟੀ ਜਾਂਦੀ ਹੈ ਅਤੇ ਜਿਹੜੇ ਟਿੱਪਰ ਨੂੰ ਰੋਕਿਆ ਗਿਆ ਸੀ ਉਹ ਰਜਿਸਟਰਡ ਹੈ। ਉਹਨਾਂ ਨੇ ਮੰਗ ਕੀਤੀ ਕਿ ਇਸ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1 ਮਿੰਟ ‘ਚ ਮੂੰਹ ‘ਚੋਂ ਬਦਬੂ ਬੰਦ, ਆਏਗੀ ਮਿੱਠੀ-ਮਿੱਠੀ ਖੁਸ਼ਬੂ

htvteam

ਲੁਧਿਆਣੇ ਦੀਆਂ ਚੌੜੇ ਬਾਜ਼ਾਰ ਦੀਆਂ ਸੇਲਾਂ ਫੇਲ੍ਹ, ਸਸਤੇ ਕੱਪੜਿਆਂ ਦਾ ਸਮੁੰਦਰ

htvteam

ਡੰਗਰਾਂ ਵਾਲੇ ਵਾੜੇ ‘ਚ ਮੁੰਡੇ ਨਾਲ 13 ਸਾਲ ਤੋਂ ਲਗਾਤਾਰ ਹੋ ਰਿਹਾ ਸੀ ਸ਼ੋਸ਼ਣ; ਦੇਖੋ ਵੀਡੀਓ

htvteam

Leave a Comment