ਧੀ ਦੇ ਨਜ਼ਾਈਜ਼ ਸੰਬੰਧਾਂ ਦੇ ਸ਼ੱਕ ਚ ਪਿਤਾ ਨੇ ਕੀਤਾ ਕਤਲ
ਨਹਿਰ ਵਿੱਚ ਸੁੱਟਦਿਆਂ ਦਾ ਬਣਾਇਆ ਵੀਡੀਓ
ਪੁਲਿਸ ਨੇ ਆਰੋਪੀ ਪਿਤਾ ਨੂੰ ਕੀਤਾ ਗਿਰਫਤਾਰ
ਫਿਰੋਜ਼ਪੁਰ ਵਿੱਚ ਇੱਕ ਪਿਤਾ ਵੱਲੋਂ ਖੌਫਨਾਕ ਕਦਮ ਚੱਕਦੇ ਹੋਏ ਆਪਣੀ ਹੀ ਬੇਟੀ ਨੂੰ ਜਿੰਦਾ ਨਹਿਰ ਵਿੱਚ ਸੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਫਿਰੋਜਪੁਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਬੇਟੀ ਪ੍ਰੀਤ ਕੌਰ ਦੇ ਕਿਸੇ ਲੜਕੇ ਨਾਲ ਅਵੈਦ ਸੰਬੰਧ ਨੇ ਜਿਸ ਦੇ ਚਲਦੇ ਪਹਿਲਾਂ ਵੀ ਕਈ ਵਾਰ ਘਰ ਵਿੱਚ ਝਗੜਾ ਹੋਇਆ ਸੀ ਪਰ ਕੁਝ ਦਿਨ ਪਹਿਲਾਂ ਸੁਰਜੀਤ ਸਿੰਘ ਵੱਲੋਂ ਆਪਣੀ ਪਰਿਵਾਰ ਨੂੰ ਨਾਲ ਲੈ ਕੇ ਬੇਟੀ ਨੂੰ ਨਹਿਰ ਤੇ ਲੈ ਗਿਆ ਅਤੇ ਉਸਦੇ ਹੱਥ ਬੰਨ ਦਿੱਤੇ ਅਤੇ ਜਿਸਦਾ ਬਕਾਇਦਾ ਉਸਨੇ ਵੀਡੀਓ ਵੀ ਬਣਾਇਆ ਅਤੇ ਜਿੰਦਾ ਹੀ ਆਪਣੀ ਬੇਟੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਜਿਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ ਪਰ ਅਜੇ ਤੱਕ ਉਸਦੀ ਡੈਡ ਬਾਡੀ ਨਹੀਂ ਮਿਲ ਸਕੀ ਡੈਡ ਬਾਡੀ ਲਈ ਗੋਤਾਖੋਰਾਂ ਦੀ ਮਦਦ ਪੁਲਿਸ ਵੱਲੋਂ ਲਿੱਤੀ ਜਾ ਰਹੀ ਹੈ ਪਰਿਵਾਰ ਦੇ ਹੀ ਬਿਆਨਾਂ ਤੇ ਆਰੋਪੀ ਪਿਤਾ ਦੇ ਵਿਰੁੱਧ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀ ਨੂੰ ਗਿਰਫਤਾਰ ਵੀ ਕੀਤਾ ਜਾ ਚੁੱਕਾ ਹੈ,,,,,,
ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਆਰੋਪੀ ਨੇ ਆਪਣੀ ਬੇਟੀ ਦੇ ਅਵੈਦ ਸੰਬੰਧਾਂ ਦੇ ਸ਼ੱਕ ਦੇ ਚਲਦੇ ਇਹ ਕਦਮ ਚੱਕਿਆ ਹੈ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ,,,,,,,,ਉੱਥੇ ਹੀ ਆਰੋਪੀ ਪਿਤਾ ਨੇ ਆਪਣੀ ਬੇਟੀ ਤੇ ਹੀ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸਦੀ ਬੇਟੀ ਪਿਆਰ ਵਿੱਚ ਇੰਨੀ ਕੁ ਡੁੱਬ ਚੁੱਕੀ ਸੀ ਕਿ ਉਸਨੇ ਆਪਣੇ ਹੀ ਪਰਿਵਾਰ ਨੂੰ ਦੋ ਵਾਰ ਜਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਲੜਕੀ ਨੂੰ ਕਈ ਵਾਰ ਸਮਝਾਇਆ ਗਿਆ ਲੇਕਿਨ ਉਹ ਨਹੀਂ ਮੰਨੀ ਤਾਂ ਉਸਨੂੰ ਇਹ ਖੌਫਨਾ ਕਦਮ ਚੱਕਣਾ ਪਿਆ,,,,,
ਪੁਲਿਸ ਵੱਲੋਂ ਮਾਮਲੇ ਦੀ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੂਰੇ ਮਾਮਲੇ ਚ ਕੀ ਸੱਚਾਈ ਹੈ , ਫਿਲਹਾਲ ਆਰੋਪੀ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਉਸਦੇ ਖਿਲਾਫ ਮੁਕਦਮਾ ਦਰਜ ਕੀਤਾ ਜਾ ਚੁੱਕਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
