Htv Punjabi
Punjab Religion

ਮੁਸਲਿਮ ਫਰੰਟ ਪੰਜਾਬ ਜ਼ਿਲ੍ਹਾ ਕਮੇਟੀ ਮਾਨਸਾ ਦੀ ਹੋਈ ਚੋਣ

– ਪੰਜਾਬ ਵਕਫ ਬੋਰਡ ਤੋਂ ਮੈਰੀਟੋਰੀਅਸ ਸਕੂਲ ਖੋਲ੍ਹਣ ਦੀ ਕੀਤੀ ਮੰਗ

ਅੱਜ ਇਥੇ ਐਚ ਆਰ ਮੋਫਰ ਸੂਬਾ ਪ੍ਰਧਾਨ ਮੁਸਲਿਮ ਫ਼ਰੰਟ ਪੰਜਾਬ ਦੀ ਪ੍ਰਧਾਨਗੀ ਹੇਠ ਮੁਸਲਿਮ ਫਰੰਟ ਪੰਜਾਬ ਜਿਲਾ ਮਾਨਸਾ ਦੀ ਮੀਟਿੰਗ ਹੋਈ ।ਜਿਸ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਅਤੇ ਤਹਿਸੀਲ ਵਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲਾ ਕਮੇਟੀ ਵਿੱਚ ਡਾ.ਮਹਿਬੂਬ ਅਖ਼ਤਰ ਸਰਪ੍ਰਸਤ, ਡਾ: ਹਸਨ ਸਰਦਾਰ ਮੋਫਰ (ਪ੍ਰੋਫੈਸਰ) ਸਲਾਹਕਾਰ , ਸ਼ਿੰਗਾਰਾ ਖਾਨ ਜਵਾਹਰਕੇ ਜ਼ਿਲ੍ਹਾ ਪ੍ਰਧਾਨ ,ਰਵੀ ਖਾਨ ਮੀਤ ਪ੍ਰਧਾਨ, ਸਵਰਨ ਖਾਨ ਫ਼ਫੜੇ ਭਾਈਕੇ ਜ਼ਿਲ੍ਹਾ ਸਕੱਤਰ ,ਡਾਕਟਰ ਰਮਜ਼ਾਨ ਖਾਨ ਬੁਢਲਾਡਾ ਸਹਾਇਕ ਸਕੱਤਰ ,ਪਵਨ ਖਾਨ ਕੋਟਲੀ ਕੈਸ਼ੀਅਰ ,ਅਜੈਬ ਖਾਨ ਸਹਾਇਕ ਕੈਸ਼ੀਅਰ,ਅਕਾਸ਼ਦੀਪ ਪ੍ਰੈਸ ਸਕੱਤਰ,ਤਰਸੇਮ ਖਾਨ ਖਿਆਲੀ ਚਹਿਲਾਂ ਅਗਜੈਕਟਿਵ ਮੈਂਬਰ,ਜਗਸੀਰ ਖਾਨ ਅਗਜੈਕਟਿਵ ਮੈਂਬਰ, ਲੀਲਾ ਖਾਨ ਐਗਜੈਕਟਿਵ ਮੈਂਬਰ, ਬਿਲਾਲ ਖਾਨ ਐਗਜੈਕਟਿਵ ਮੈਂਬਰ, ਅਮਰੀਕ ਖਾਨ ਐਗਜੈਕਟਿਵ ਮੈਂਬਰ ਚੁਣੇ ਗਏ।

ਇਸ ਤੋਂ ਇਲਾਵਾ ਹਲਕਾ ਬੁਢਲਾਡਾ ਸਰਦੂਲਗੜ ਤੇ ਮਾਨਸਾ ਦੀ ਪੰਜ ਪੰਜ ਮੈਂਬਰੀ ਕਮੇਟੀ ਕਰਮਵਾਰ ਬੁਢਲਾਡਾ ਵਿੱਚੋਂ ਸਿਰਾਜ ਦੋਦੜਾ, ਡਾਕਟਰ ਅਕਬਰ ਟੋਨੀ ,ਗੁਫਰਾਨ ਖਾਨ, ਮੌਲਵੀ ਫੁਰਕਾਨ ਅਤੇ ਮਲਕੀਤ ਖਾਨ। ਸਰਦੂਲਗੜ੍ਹ ਵਿੱਚੋਂ ਮੱਖਣ ਖਾਨ ਮੀਰਪੁਰ, ਤਰਸੇਮ ਨੰਦਗੜ੍ਹ, ਤਰਸੇਮ ਖਾਨ ਖਿਆਲੀ ਚਹਿਲਾਂ ,ਤਰਸੇਮ ਖਾਨ (ਸਲੀਮ) ਕੋਟ ਧਰਮੂ ਤੇ ਜਰਨੈਲ ਖਾਨ ਕੋਰਵਾਲਾ। ਇਸੇ ਤਰ੍ਹਾਂ ਮਾਨਸਾ ਤੋਂ ਮਿੱਠੂ ਖਾਨ ਕੱਲ੍ਹੋ, ਗਗਨਦੀਪ ਕੋਟਲੀ ਕਲਾਂ,ਸੂਬਾ ਖਾਨ ਫਫੜੇ ਭਾਈਕੇ, ਬੂਟਾ ਸ਼ੇਖ ਖੀਵਾ ਕਲਾਂ, ਰਫੀਕ ਖਾਨ ਭੋਪਾਲ ਕਲਾਂ ਨੂੰ ਚੁਣਿਆ ਗਿਆ।

ਇਸ ਮੌਕੇ ਸਮੂਹ ਹਾਜ਼ਰ ਮੈਂਬਰਾਂ ਵੱਲੋਂ ਚੇਅਰਮੈਨ ਪੰਜਾਬ ਵਕਫ਼ ਬੋਰਡ ਤੋਂ ਜ਼ਿਲ੍ਹਾ ਮਾਨਸਾ ਵਿੱਚ ਵੀ ਮੈਰੀਟੋਰੀਅਸ ਸਕੂਲ ਖੋਲਣ ਦੀ ਮੰਗ ਕੀਤੀ ਗਈ ਤਾਂ ਕਿ ਜਿਲਾ ਮਾਨਸਾ ਦੇ ਅਤਿ ਪਛੜੇ ਜਿਲ੍ਹੇ ਵਿੱਚੋਂ ਕਾਬਲ ਮੁਸਲਿਮ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇ । ਇਸ ਮੌਕੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਜ਼ਿਲ੍ਹਾ ਮਾਨਸਾ ਦੇ ਸਮੂਹ ਕਬਰਸਤਾਨਾਂ ਦੀ ਇੱਕ ਪਾਲਸੀ ਦੇ ਆਧਾਰ ਤੇ ਇੱਕ ਵਾਰ ਵਿੱਚ ਹੀ ਚਾਰ ਦੀਵਾਰੀ ਕੀਤੀ ਜਾਵੇ।

ਯਾਦ ਰਹੇ ਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਡਾਇਰੈਕਟਰ ਰੂਰਲ ਪੰਜਾਬ ਸਰਕਾਰ ਨੂੰ 2021 ਵਿੱਚ 103 ਪਿੰਡਾਂ ਦੀ ਐਸਟੀਮੇਟ ਸਮੇਤ ਚਾਰ ਦੀਵਾਰੀ ਲਈ ਪੱਤਰ ਭੇਜਿਆ ਗਿਆ ਸੀ ।ਜਿਸ ਤੇ ਅੱਜ ਤੱਕ ਕੋਈ ਅਮਲ ਨਹੀਂ ਹੋਇਆ ।ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੰਗੂ ਖਾਨ , ਸੁਲੱਖਣ ਖਾਨ , ਗੁਲਜਾਰ ਮੁਹੰਮਦ, ਸ਼ੇਰ ਖਾਨ , ਚਤਵੰਤ ਫੱਤਾ ਮਾਲੋਕਾ , ਰੂਪ ਦੀਨ, ਟੇਕ ਖਾਨ, ਸਰਾਜਦੀਨ ,ਬੂਟਾ ਖਾਨ , ਤੇ ਮੱਖਣ ਖਾਨ ਆਦਿ ਨੇ ਸ਼ਿਰਕਤ ਕੀਤੀ ।

Related posts

ਆਹ ਪਿੰਡ ਦੇ ਵਿੱਚ ਹੋ ਗਈ ਅਜਿਹੀ ਅਨਾਉਂਸਮੈਂਟ, ਮੋੜਾਂ ਤੇ ਖੜੇ ਲੋਕ ਸੋਚਣ ਲਈ ਮਜਬੂਰ ?

htvteam

ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ, ਕੰਧ ਕੋਲ ਕੀ ਕਰਨ ਲੱਗੇ ਨੇ ?

htvteam

ਬੀਬੀ ਮਜੀਠੀਆ ਕਹਿੰਦੀ ਚੱਲਾਂਗੀ ਬਿਕਰਮ ਮਜੀਠੀਆ ਦੇ ਪੂਰਨਿਆਂ ‘ਤੇ

htvteam

Leave a Comment