Htv Punjabi
Punjab Video

ਮੌਤ ਨੇੜਿਓ ਦੀ ਕਿਵੇਂ ਲੰਘੀ, ਖੌ! ਫ਼! ਨਾਕ ਮੰਜ਼ਰ ਦੀਆਂ live ਤਸਵੀਰਾਂ

ਲੁਧਿਆਣਾ ਚ ਵਾਪਰਿਆ ਵੱਡਾ ਹਾਦਸਾ
ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਨੇ ਐਕਟੀਵਾ ਨੂੰ ਮਾਰੀ ਟੱਕਰ
ਪਿੱਛੋਂ ਆ ਰਿਹਾ ਟਰੱਕ ਬਚਾਉਣ ਦੇ ਚੱਕਰ ਚ ਪਲਟਿਆ
ਘਟਨਾ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਲੁਧਿਆਣਾ ਦੇ ਰਾਹੋ ਰੋਡ ਤੇ ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਅਤੇ ਐਕਟੀਵਾ ਦੀ ਟੱਕਰ ਦੌਰਾਨ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਿਆ।ਜਿਸ ਕਾਰਨ ਇੱਕ ਵੱਡਾ ਹਾਦਸਾ ਹੋ ਗਿਆ।ਦੱਸ ਦਈਏ ਕਿ ਐਕਟੀਵਾ ਤੇ ਬੱਚੇ ਸਕੂਲ ਜਾ ਰਹੇ ਸੀ ਕਿ ਉਹਨਾਂ ਦੇ ਮਮੂਲੀ ਸੱਟਾਂ ਲੱਗੀਆਂ ਨੇ। ਉਧਰ ਇਸ ਸਾਰੇ ਵਾਕਿਆ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਧਰ ਚਸ਼ਮਦੀਦ ਅਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਸ ਰੋਡ ਤੇ ਅਕਸਰ ਹੀ ਅਜਿਹੇ ਹਾਦਸੇ ਹੁੰਦੇ ਰਹਿੰਦੇ ਨੇ। ਉਹਨਾਂ ਕਿਹਾ ਕਿ ਈ ਰਿਕਸ਼ਾ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਨੇ ਪਹਿਲਾਂ ਐਕਟੀਵਾ ਨੂੰ ਟੱਕਰ ਮਾਰੀ ਅਤੇ ਬਾਅਦ ਵਿੱਚ ਤੇਜ਼ ਰਫਤਾਰ ਆ ਰਹੇ ਟਰੱਕ ਵੱਲੋਂ ਬਰੇਕ ਲਾ ਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪਲਟ ਗਿਆ ਉਹਨਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੈ ਪਰ ਬੱਚਿਆਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਕਿਹਾ ਕਿ ਅਜਿਹੇ ਈ ਰਿਕਸ਼ਾ ਚਾਲਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਨੇ ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਰੋਂਗ ਸਾਈਡ ਤੋਂ ਈ ਰਿਕਸ਼ੇ ਵਾਲੇ ਨੇ ਐਕਟੀਵਾ ਨੂੰ ਟੱਕਰ ਮਾਰੀ ਹੈ ਜਿਸ ਕਾਰਨ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਉਹਨਾਂ ਕਿਹਾ ਕਿ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਮੌਸਮ ਨੂੰ ਲੈਕੇ ਆ ਗਈ ਵੱਡੀ ਅਪਡੇਟ

htvteam

ਸਰਕਾਰੀ ਕੰਡਕਟਰ ਦੀ ਚੂੜੇ ਵਾਲੀ ਬਹੂ ਨੇ ਬੱਸ ਸਟੈਂਡ ‘ਚ ਖਿੰਡਾ ਦਿੱਤੀ ਕਰਤੂਤ…

htvteam

ਹਵਾ ਵਾਲਾ ਟੈਂਕ ਫੱਟਣ ਨਾਲ ਇਕ ਦੀ ਮੌਤ; ਧਮਾਕੇ ਨਾਲ ਪੂਰੇ ਇਲਾਕੇ ‘ਚ ਫੈਲੀ ਦਹਿਸ਼ਤ

htvteam

Leave a Comment