Htv Punjabi
Crime Punjab Video

ਯਾਰ ਦੋਸਤ ਨੂੰ ਅਜਿਹੀ ਕਿਹੜੀ ਟਿੱਚਰ ਕਰਤੀ ਕਿ ਮੁੰਡਾ ਕਰ ਬੈਠਿਆ ਕਾਂ। ਡ

ਆਪਣੇ ਦੋਸਤ ਦਾ ਮਖੌਲ ਕਰਨਾ ਦੋਸਤ ਨੂੰ ਪਿਆ ਭਾਰੀ
ਮਜ਼ਾਕ ਨਾਂ ਸਹਿਣ ਕਾਰਨ ਗੁੱਸੇ ਚ ਦੋਸਤ ਦੀ ਹਾਕੀ ਨਾਲ ਭੰਨ ਦਿੱਤੀ ਗੱਡੀ
ਸੀਸੀਟੀਵੀ ਚ ਕੈਦ ਹੋਈ ਘਟਨਾ, ਮੰਗਿਆ ਇਨਸਾਫ਼
ਸਮਰਾਲਾ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਵੱਲੋਂ ਆਪਣੇ ਦੋਸਤ ਦਾ ਮਖੌਲ – ਮਜ਼ਾਕ ਨਾ ਸਹਿ ਸਕਣ ਕਾਰਨ ਗੁੱਸੇ ਵਿੱਚ ਆ ਪਹਿਲਾਂ ਕੱਢੀਆਂ ਗਾਲਾਂ, ਦਿੱਤੀਆਂ ਧਮਕੀਆਂ ਫੇਰ ਹਾਕੀ ਨਾਲ ਗੱਡੀ ਭੰਨ ਦਿੱਤੀ, ਜਿਸ ਕਾਰਨ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਇਸ ਦੀ ਸੀਸੀਟੀਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਮੈ ਆਪਣੀ ਸਬਜ਼ੀ ਮੰਡੀ ਸਮਰਾਲਾ ਵਿੱਚ ਦੁਕਾਨ ਤੇ ਬੈਠਾ ਸੀ ਅਤੇ ਉਕਤ ਨੌਜਵਾਨ ਵਿਪਣ ਰੋਜਾਨਾ ਉਥੋਂ ਲੰਘਦਾ ਸੀ ਅਤੇ ਮੈਨੂੰ ਮਖੌਲ ਕਰਦਾ ਹੁੰਦਾ ਸੀ। ਅੱਜ ਜਦੋਂ ਉਕਤ ਨੌਜਵਾਨ ਵਿਪਣ ਲੰਘ ਰਿਹਾ ਸੀ ਤਾਂ ਉਸਨੂੰ ਮੈਂ ਆਮ ਜਿਹਾ ਮਜ਼ਾਕ – ਮਖੌਲ ਕੀਤਾ ਅਤੇ ਉਹ ਮਖੌਲ ਨਾ ਸਹਿੰਦੇ ਹੋਏ ਗੁੱਸੇ ਵਿੱਚ ਆ ਗਿਆ ਤੇ ਮੇਰੀ ਦੁਕਾਨ ਦੇ ਬਾਹਰ ਮੇਰੇ ਅਤੇ ਮੇਰੇ ਪਿਤਾ ਨਾਲ ਹੱਥੋਪਾਈ ਕਰਨ ਲੱਗ ਗਿਆ । ਪੀੜਤ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਮੈਨੂੰ ਘਰੋਂ ਫੋਨ ਆਇਆ ਕਿ ਬਿਪਣ ਤੇਰੀ ਗੱਡੀ ਭੰਨ ਰਿਹਾ ਹੈ। ਪੀੜਤ ਨੇ ਕਿਹਾ ਕਿ ਮੇਰੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ।

ਪੀੜਤ ਨੇ ਦੱਸਿਆ ਕਿ ਉਕਤ ਨੌਜਵਾਨ ਵਿਪਣ ਰੋਜ਼ਾਨਾ ਮੈਨੂੰ ਮਖੌਲ ਕਰ ਲੰਘਦਾ ਸੀ ਪਰ ਹੈਰਾਨੀਜਨਕ ਹੈ ਕਿ ਅੱਜ ਜਦੋਂ ਮੈਂ ਉਸਦੇ ਬਰਾਬਰ ਮਖੌਲ ਕੀਤਾ ਤਾਂ ਉਸ ਨੇ ਗੁੱਸੇ ਵਿੱਚ ਆ ਮੇਰਾ ਵੱਡਾ ਨੁਕਸਾਨ ਕਰ ਦਿੱਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟੱਟੀਆਂ ‘ਚ ਬੈਠਣ ਦਾ ਵਿਗਿਆਨਿਕ ਢੰਗ ਕਿਹੜਾ ਹੈ ?

htvteam

ਡੋਲੀ ਤੁਰਨ ਤੋਂ ਪਹਿਲਾਂ ਹੀ ਲਾੜੀ ਨਾਲ ਹੋਇਆ ਕੁੱਝ ਅਜਿਹਾ, ਪਿਆ ਚੀਕ ਚਿਹਾੜਾ

htvteam

ਪੱਤਰਕਾਰ ਦਾ ਖਾਲਿਸਤਾਨੀਆਂ ਨਾਲ ਪਿਆ ਪੇਚਾ ,ਫੇਰ ਦੇਖੋ ਕਿਸ ਨੇ ਕਿਸ ਨੂੰ ਕੈਮਰੇ ਮੂਹਰੇ ਖੜਕਾਇਆ live, ਪੱਤਰਕਰ ਕਹਿੰਦਾ ਪਹਿਲਾਂ ਆਪ ਤਾਂ ਕੱਠੇ ਹੋਜੋ, ਅੱਗਿਓ ਸੁਣੋ ਜਵਾਬ

Htv Punjabi

Leave a Comment