Htv Punjabi
Punjab Religion

ਰਮਜਾਨ ਸ਼ਰੀਫ ਦਾ ਮਹੀਨਾ ਅੱਲਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ : ਮੌਲਾਨਾ ਉਸਮਾਨ

ਲੁਧਿਆਣਾ : –  ਅੱਜ ਪਵਿੱਤਰ ਰਮਜਾਨ ਸ਼ਰੀਫ ਦੇ ਅਲਵਿਦਾ ਜੁੰਮੇ ਦੇ ਮੌਕੇ ’ਤੇ ਫੀਲਡ ਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜਾਰਾਂ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ । ਨਮਾਜੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਸ਼ਾਹਪੁਰ ਰੋਡ ’ਤੇ ਨਮਾਜ ਪੜਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ’ਤੇ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਦਾ ਮਹੀਨਾ ਅੱਲਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ ਹੈ ।

ਇਸ ਮੁਬਾਰਕ ਮਹੀਨੇ ’ਚ ਬੰਦਾ ਖੁਦਾ ਅਤੇ ਉਸਦੇ ਰਸੂਲ ਸਲੱਲਲਾਹੁ ਅਲੈਹੀਵਸੱਲਮ ਨਾਲ ਆਪਣੇ ਇਸ਼ਕ ਦਾ ਇਕਰਾਰ ਕਰਦੇ ਹੋਏ ਗੁਨਾਹਾਂ ਤੋਂ ਤੌਬਾ ਕਰਦਾ ਹੈ। ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦੇ ਕੁੱਝ ਰੋਜੇ ਬਾਕੀ ਨੇ ਤੇ ਸਾਨੂੰ ਚਾਹੀਦਾ ਹੈ ਕਿ ਇਸ ਸਮੇਂ ਦੀ ਖੂਬ ਕਦਰ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਇਬਾਦਤ ’ਚ ਲੱਗੇ ਰਹੀਏ। ਖੁੱਲੇ ਦਿਲੋਂ ਗਰੀਬਾਂ ਦੀ ਮਦਦ ਕਰੀਏ ਕਿਉਕਿ ਰੱਬ ਨੇ ਸਾਨੰੂ ਦੇਣ ਵਾਲਾ ਬਣਾਇਆ ਹੈ ਲੈਣ ਵਾਲਾ ਨਹੀਂ। ਮੌਲਾਨਾ ਉਸਮਾਨ ਨੇ ਕਿਹਾ ਕਿ ਆਪਸੀ ਰੰਜਿਸ਼ਾਂ ਨੂੰ ਖਤਮ ਕਰਕੇ ਇੱਕ-ਦੂਜੇ ਨਾਲ ਮੁਹੱਬਤ ਦਾ ਇਕਰਾਰ ਕਰੀਏ। ਉਹਨਾਂ ਕਿਹਾ ਕਿ ਮੁਸਲਮਾਨ ਇਸ ਅੱਗ ਵਰਦੀ ਗਰਮੀ ’ਚ ਵੀ ਤਕਰੀਬਨ 16 ਘੰਟੇ ਭੁੱਖਾ ਪਿਆਸਾ ਰਹਿ ਕੇ ਅਪਣੇ ਰੱਬ ਦੇ ਹੁਕਮ ਦਾ ਪਾਲਨ ਕਰਦਾ ਹੈ। ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦਾ ਆਖਰੀ ਜੁੰਮਾ ਸੀ। ਸ਼ਹਿਰ ਦੀ ਸਾਰੀਆਂ ਮਸਜਿਦਾਂ ’ਚ ਲੱਖਾਂ ਦੀ ਗਿਣਤੀ ’ਚ ਨਾਮਾਜੀ ਇਕੱਠੇ ਹੋਏ। ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ’ਚ 5 ਲੱਖ ਤੋਂ ਵੱਧ ਮੁਸਲਮਾਨਾਂ ਨੇ ਅਲਵਿਦਾ ਜੁੰਮੇ ਦੀ ਨਮਾਜ ਅਦਾ ਕੀਤੀ।

Related posts

ਖੇਤਾਂ ਚ ਆਹ ਮੁੰਡਾ ਫੜ੍ਹ ਲਿਆ ਗ਼ਲਤ ਕੰਮ ਕਰਦਾ !

htvteam

ਪੰਜਾਬ ਦੇ ਮੁੱਖ ਮੰਤਰੀ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਵੇਗਾ: ਹਰੀਸ਼ ਚੌਧਰੀ

htvteam

ਰਾਤੋ-ਰਾਤ ਅਮੀਰ ਬਣਨ ਦੇ ਚੱਕਰ ਨੇ ਦੇਖੋ ਕਿਵੇਂ ਫਸਾਏ ਕਸੂਤੇ

htvteam