Htv Punjabi
Punjab Video

ਖੇਤਾਂ ਚ ਆਹ ਮੁੰਡਾ ਫੜ੍ਹ ਲਿਆ ਗ਼ਲਤ ਕੰਮ ਕਰਦਾ !

ਪਿੰਡ ਵਾਸੀਆਂ ਨੇ ਰੇਤੇ ਦਾ ਭਰਿਆ ਟਿੱਪਰ ਫ਼ੜ ਕੇ ਕੀਤਾ ਪੁਲਿਸ ਹਵਾਲੇ

ਧੜੱਲੇ ਨਾਲ ਹੋ ਰਹੀ ਹੈ ਰੇਤੇ ਭਾਵ ਚਿੱਟੇ ਸੋਨੇ ਦੀ ਚੋਰੀ
ਰੇਤਾ ਦੇ ਭਰੇ ਭਾਰੀ ਵਹੀਕਲ,ਧੁੱਸੀ ਬੰਨ੍ਹ ਨੂੰ ਕਰਦੇ ਸੀ ਕਮਜ਼ੋਰ
ਕਪੂਰਥਲਾ ਜ਼ਿਲ੍ਹੇ ਦੀ ਹਦੂਦ ਅੰਦਰ ਵਹਿੰਦਾ ਬਿਆਸ ਦਰਿਆ ਮਾਈਨਿੰਗ ਮਾਫੀਆ ਲਈ ਕਿਸੇ ਅਨਮੋਲ ਖ਼ਜ਼ਾਨੇ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਕਾਰੋਬਾਰ ਨਾਲ ਜੁੜੇ ਕੁੱਝ ਲੋਕ ਬੇਖੌਫ ਹੋ ਕੇ ਰੇਤੇ (ਭਾਵ ਚਿੱਟੇ ਸੋਨੇ) ਦੀ ਚੋਰੀ ਕਰਕੇ ਲੱਖਾਂ ਰੁਪਏ ਸਰਕਾਰ ਨੂੰ ਚੂਨਾ ਲਗਾ ਰਹੇ ਹਨ।ਅਨੇਕਾਂ ਵਾਰ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਵੀ ਬਣਦਾ ਰਿਹਾ ਹੈ ਪਰ ਚੰਦ ਦਿਨਾਂ ਦੀ ਰੋਕ ਤੋਂ ਬਾਅਦ ਫਿਰ ਇਹ ਸਿਲਸਿਲਾ ਰਾਤ ਦਿਨ ਬਾਦਸਤੂਰ ਜਾਰੀ ਰਹਿੰਦਾ ਹੈ ਹੁਣ ਤੁਸੀਂ ਕਹੋਗੇ ਚੋਰੀ ਤਾਂ ਸਰਕਾਰ ਦੀ ਇਲਾਕ਼ਾ ਵਾਸੀਆਂ ਦੀ ਕੀ ਵਿਗੜਦਾ। ਉਹਨਾਂ ਨੂੰ ਸਮੱਸਿਆਂ ਇਹ ਪੈਦਾ ਹੁੰਦੀ ਹੈ ਕਿ ‌ਮਾਈਨਿੰਗ ਮਾਫੀਆ ਦੇ ਰੇਤੇ ਨਾਲ ਭਰੇ ਟਿੱਪਰ ਟਰਾਲੇ ਲਗਾਤਾਰ ਧੁੱਸੀ ਬੰਨ੍ਹ ਤੋਂ ਗੁਜ਼ਰਦੇ ਹਨ ਜਿਸ ਕਾਰਨ ਧੁੱਸੀ ਬੰਨ੍ਹ ਕਮਜ਼ੋਰ ਹੋ ਰਿਹਾ ਹੈ । ਜੇਕਰ ਭਾਰੀ ਭੜਕਮ ਅਵਾਜਾਈ ਚੱਲਦੀ ਰਹੀ ਤਾਂ ਬਰਸਾਤ ਦੇ ਟਾਈਮ ਧੁੱਸੀ ਬੰਨ੍ਹ ਕਦੇ ਵੀ ਟੁੱਟ ਸਕਦਾ ਹੈ । ਪਿੰਡ ਵਾਸੀਆਂ ਵੱਲੋਂ ਮਾਫੀਆ ਨੂੰ ਰੋਕਣ ਦੀ ਵਾਰ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਪਰ ਉਹਨਾਂ ਦੀ ਕਿੱਧਰੇ ਵੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਮਾਈਨਿੰਗ ਮਾਫੀਆ ਨੂੰ ਕ਼ਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਟਿੱਪਰ ਕਾਬੂ ਆ ਗਿਆ ਅਤੇ ਬਾਕੀ ਮਸ਼ੀਨਰੀਆਂ ਉਹ ਭਜਾਉਣ ਵਿੱਚ ਕਾਮਯਾਬ ਹੋ ਗਏ ਫ਼ੜਿਆ ਗਿਆ ਟਿੱਪਰ ਉਹਨਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ,,,,,,

ਇਸ ਸਬੰਧੀ ਸੂਚਨਾ ਮਿਲਣ ਉਪਰੰਤ ਮਾਈਨਿੰਗ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਹਨਾਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਲਾਕ਼ਾ ਨਿਵਾਸੀਆਂ ਦੀ ਮੰਗ ਹੈ ਕਿ ਬਰਸਾਤ ਦੇ ਮੌਕੇ ਦਰਿਆ ਚ ਹੜਾਂ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਕਾਰਨ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਬੰਨ੍ਹ ਨੂੰ ਬਚਾਉਣ ਲਈ ਉਹਨਾਂ ਨੂੰ ਆਪਣੇ ਪੱਲਿਓ ਪੈਸੇ ਖ਼ਰਚ ਕਰਕੇ ਹਰ ਸਾਲ ਇਸ ਦੀ ਮੁਰੰਮਤ ਕਰਵਾਉਣੀ ਪੈਂਦੀ ਹੈ ਤੇ ਰਾਤਾਂ ਨੂੰ ਜਾਗ ਜਾਗ ਕੇ ਧੁੱਸੀ ਬੰਨ੍ਹ ਦੀ ਸਰੁੱਖਿਆ ਕਰਨੀ ਪੈਂਦੀ ਹੈ‌ । ਲੋਕਾਂ ਦੀ ਮੰਗ ਹੈ ਕਿ ਸਰਕਾਰ ਦੇ ਕਰੋੜਾਂ ਰੁਪਏ ਨੂੰ ਚੂਨਾ ਲਗਾਉਣ ਵਾਲੇ ਮਾਈਨਿੰਗ ਨੂੰ ਕੱਸ ਕੇ ਨਕੇਲ ਪਾਈ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਨਰੇਗਾ ਦੀ ਦਿਹਾੜੀ ਲਾਉਣ ਗਏ ਮੁੰਡੇ ਨਾਲ….

htvteam

ਪੁਲਿਸ ਦੀ ਵਰਦੀ ਪਾ ਆਹ ਦਖੋ ਕੀ ਕਰਤੂਤ ਕਰ ਗਏ ਚੋਰ !

htvteam

ਦੇਖੋ ਕੀ ਹੋ ਗਿਆ

htvteam

Leave a Comment