Htv Punjabi
Punjab Video

ਰਾਹਗੀਰ ਦੀ ਮਦਦ ਸੋਚ ਸਮਝਕੇ ਕਰਨਾ ਜਨਾਬ ਆਹ ਦੇਖੋ

ਪੁਲਿਸ ਦੀ ਗੱਡੀ ‘ਚ ਘੁੰਮ ਰਿਹਾ ਇਹ ਕੋਈ ਹੋਰ ਨਹੀਂ ਸਗੋਂ ਉਹੀ ਟੈਕਸੀ ਚਾਲਕ ਐ ਜਿਸ ਨਾਲ ਦਿਲ ਨੂੰ ਕੰਬਾ ਦੇਣ ਵਾਲੀ ਘਟਨਾ ਵਾਪਰੀ ਐ ਤੇ ਤੁਸੀਂ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਕਿਸੇ ਰਾਹਗੀਰ ਦੀ ਮਦਦ ਕਰਨ ਵੇਲੇ ਸੌ ਵਾਰ ਸੋਚੇਗੇ ਜ਼ਰੂਰ। ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਐ ਜਿੱਥੇ ਸਿਰਸਾ ਤੋਂ ਇਕ ਟੈਕਸੀ ਆਈ ਜਿਸ ‘ਚ ਦੋ ਭਰਾ ਤੇ ਇਕ ਸਵਾਰੀ ਜੋ ਉਨ੍ਹਾਂ ਨੂੰ ਇਹ ਕਹਿਕੇ ਸਿਰਸਾ ਤੋਂ ਬੈਠੀ ਸੀ ਕੀ ਫਟਾ-ਫਟ ਚਲੋ ਸੁਨਾਮ ਉਸਦੇ ਬੇਟੇ ਦਾ ਦਿਹਾਂਤ ਹੋ ਗਿਆ ਐ। ਇੱਕਲੀ ਸਵਾਰੀ ਦੇਖਦੇ ਟੈਕਸੀ ਚਾਲਕ ਨੇ ਆਪਣੇ ਭਰਾ ਨੂੰ ਵੀ ਨਾ ਬੈਠਾ ਲਿਆ। ਪਰ ਭਾਣਾ ਫੇਰ ਵੀ ਵਾਪਰ ਗਿਆ। ਜਿਵੇਂ ਟੈਕਸੀ ਸੁਨਾਮ ਪਹੁੰਚੀ ਤਾਂ ਇਕ ਭਰਾ ਨੂੰ ਪੈਸੇ ਲੈਕੇ ਆਉਣ ਦੇ ਬਹਾਨੇ ਨਾਲ ਮੌਕੇ ਤੋਂ ਲਿਜਾਇਆ ਗਿਆ ਤੇ ਦੂਜੇ ਦੀ ਕੰਨਪੱਟੀ ਉੱਤੇ ਪਿਸਤੌਲ ਤਾਣਕੇ ਗੱਡੀ ਲੁੱਟ ਲਈ ਗਈ।

ਉਧਰ ਥਾਣਾ ਮੁਖੀ ਨੇ ਘਟਨਾ ਬਾਬਤ ਤਾਂ ਦੱਸ ਦਿੱਤਾ ਨਾਲ ਹੀ ਪਰ ਜਦੋਂ ਡਿਟੇਲ ‘ਚ ਸਵਾਲ ਪੁੱਛੇ ਜਾਣ ਲੱਗੇ ਤਾਂ ਪੱਤਰਕਾਰ ਨੂੰ ਗਰਦਨ ਮਾਰਕੇ ਮੌਕੇ ਤੋਂ ਖਿਸਕ ਗਏ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਜਾਂਚ ਤੋਂ ਬਾਅਦ ਪੁਲਿਸ ਮਾਮਲੇ ‘ਚ ਕੀ ਰੁੱਖ ਅਖਤਿਆਰ ਕਰਦੀ ਐ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਤਾਲਾ ਤੋੜ ਕੇ ਘਰ ਵਿੱਚ ਵੜੇ ਚੋਰਾਂ ਨੇ ਕੀਮਤੀ ਸਮਾਨ ਉਡਾਇਆ,ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

ਡੌਂਕੀ ਲਾਉਣ ਨਾਲੋਂ ਵੀ ਭੈ*ੜਾ ਹੋਇਆ ਇਸ ਨੌਜਵਾਨ ਨਾਲ

htvteam

ਪਿਤਾ ਦੀ ਮੌਤ ‘ਤੇ ਸ਼ੋਕ ਕਰਨ ਆਏ ਲੋਕਾਂ ਲਈ ਚਾਹ ਬਣਾ ਰਹੀ ਸੀ ਔਰਤ, ਗੈਸ ਆਨ ਕਰਦੇ ਹੀ ਭੜਕੀ ਅੱਗ

Htv Punjabi

Leave a Comment