ਇਹ ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਹਲਕਾ ਬਟਾਲਾ ਦੇ ਪਾਸ਼ ਕਲੋਨੀ ਅਤੇ ਸ਼ਸਤਰੀ ਨਗਰ ਦੀਆਂ ਨੇ,,,,ਜਿੱਥੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਕਲੋਨੀ ਦੇ ਅੰਦਰ ਕੋਠਿਆ ਦੇ ਸਾਹਮਣੇ ਲੋਕਾਂ ਵਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਵਲੋਂ ਪੀਲਾ ਪੰਜਾਂ ਚਲਾ ਦਿੱਤਾ ਗਿਆ ,ਇਸ, ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਮੌਕੇ ਪੀਲੇ ਪੰਜੇ ਨਾਲ ਕੋਠਿਆ ਦੇ ਸਾਹਮਣੇ ਕੀਤੇ ਗਏ ਨਜਾਇਜ ਕਬਜ਼ਿਆਂ ਨੂੰ ਡੇਗ ਦਿੱਤਾ ਗਿਆ , ਜਿਸ ਤੋਂ ਸਥਾਨਕ ਲੋਕ ਗੁੱਸੇ ਨਾਲ ਭੜਕ ਉਠੇ , ਇਸ ਮੌਕੇ ਸਥਾਨਕ ਲੋਕਾਂ ਦੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਤਕਰਾਰਬਾਜੀ ਹੋ ਗਈ , ਗੁੱਸੇ ਵਿੱਚ ਆਏ ਲੋਕਾਂ ਨੇ ਸਰਕਾਰ ਖਿਲਾਫ ਨਾਆਰੇ ਬਾਜੀ ਕਰ ਦਿੱਤੀ ਗਈ,,,,,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦਾ ਕਹਿਣਾ ਐ ਕਿ ਸਾਨੂੰ ਇਸ ਬਾਰੇ ਪਹਿਲਾ ਕੋਈ ਨੋਟਿਸ ਨਹੀਂ ਦਿੱਤਾ ਗਿਆ।
ਉਧਰ ਜਦੋਂ ਇਸ ਬਾਬਤ ਨਗਰ ਨਿਗਮ ਦੇ ਅਧਿਕਾਰੀ ਅਤੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਲੋਨੀ ਵਾਸੀਆਂ ਨੂੰ ਇਸ ਬਾਰੇ ਪਹਿਲਾ ਨੋਟਿਸ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
