Htv Punjabi
Punjab Video

ਸਰਦਾਰ ਪ੍ਰਕਾਸ਼ ਸਿੰਘ ਬਾਦਲ ਫ਼ਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ, ਬੀਤੇ ਦਿਨੀਂ ਮੋਹਾਲੀ ਦੇ ਫੋਰਟੀਜ ਹਸਪਤਾਲ ਵਿਚ ਲਏ ਆਖ਼ਰੀ ਸਾਹ,
ਦੱਸਿਆ ਜਾ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁਹਾਲੀ ਦੇ ਫੋਰਟੀਜ ਹਸਪਤਾਲ ਚ ਜੇਰੇ ਇਲਾਜ ਸੀ, ਜਿਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ,,,25 ਅਪ੍ਰੈਲ 2023 ਦਾ ਦਿਨ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਆਖਰੀ ਦਿਨ ਹੋ ਨਿਬੜਿਆ,,,ਕਹਿ ਸਕਦੇ ਹਾਂ ਸਿਆਸਤ ਦੀ ਇਕ ਸਦੀ ਦਾ ਅੰਤ ਹੋਇਆ ,,,,

ਸਿਆਸਤ ਦਾ ਬਾਬਾ ਬੋਹੜ ਮੰਨੇ ਜਾਣ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਸੂਬੇ ਦਾ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ,,,,1927 ਚ ਜਨਮ ਪ੍ਰਕਾਸ਼ ਸਿੰਘ ਬਾਦਲ 25 April ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ,,,,ਉਨ੍ਹਾਂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉਥੇ ਹੀ ਦੇਸ਼ ਦੀ ਸਿਆਸਤ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲ਼ਾ ਵੱਡਾ ਘਾਟਾ ਪਿਆ ਹੈ ਇਸ ਮੌਕੇ ਜਿੱਥੇ ਸਿਆਸਤ ਦੀਆਂ ਵੱਡੀਆਂ ਸਖਸ਼ੀਅਤਾਂ ਨੇ ਸਰਦਾਰ ਬਾਦਲ ਦੇ ਜਾਣ ਤੇ ਦੁੱਖ ਪ੍ਰਗਟਾਇਆ ਹੈ ,,,,,,ਉਥੇ ਹੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੁਝ ਪੁਰਾਣੀਆ ਯਾਦਾਂ ਸਾਂਝੀਆਂ ਕੀਤੀਆਂ,,,,

ਜਾਣਕਾਰੀ ਮੁਤਾਬਕ ਦੱਸਿਆ ਜਾ ਕਿ ਦਿਨ ਬੁਧਵਾਰ 26 ਅਪ੍ਰੈਲ ਪਾਰਟੀ ਦੇ ਦਫਤਰ ਤੋਂ ਦੁਪਹਿਰ ਇਕ ਵਜੇ ਸ਼ੁਰੂ ਹੋਵੇਗੀ ਅੰਤਿਮ ਯਾਤਰਾ ਜੋ ਕਿ ਰਾਜਪੁਰਾ ਬਠਿੰਡਾ ਹੁੰਦੈ ਹੋਏ ਪਿੰਡ ਬਾਦਲ ਪਹੁੰਚੇਗੀ,,,,,,ਸਤਾਈ ਅਪ੍ਰੈਲ ਉਨ੍ਹਾਂ ਜੱਦੀ ਪਿੰਡ ਬਾਦਲ ਵਿਖੇ ਦੁਪਹਿਰ ਇਕ ਵਜੇ ਹੋਵੇਗਾ ਅੰਤਿਮ ਸਸਕਾਰ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਭਾਰੀ ਮੀਂਹ ਨੇ ਪੰਜਾਬ ‘ਚ ਕਢਵਾਈਆਂ ਲੋਕਾਂ ਦੀਆਂ ਕੋਟੀਆਂ ?

htvteam

ਸਵੇਰੇ ਉੱਠਕੇ ਨਿਰਣੇ ਕਾਲਜੇ ਖਾ ਲਓ ਆਹ ਛੋਟੀ ਜਿਹੀ ਚੀਜ਼

htvteam

ਬਿਲਕੁਲ ਮਰਹੂਮ ਸਾਬਰ ਕੋਟੀ ਵਰਗੀ ਆਵਾਜ਼ , ਉਹੀ ਦਰਦ ! ਆਵਾਜ਼ ਸੁਣਕੇ ਦਿਲ ਲੱਗ ਜਾਏਗਾ ਰੋਣ, ਯਾਦ ਆਉਣਗੇ ਰਿਸ਼ਤੇ!!

Htv Punjabi

Leave a Comment