Htv Punjabi
Punjab

ਲਾਂਰੇਂਸ ਨੂੰ ਵਿਕਾਸ ਦੁਬੇ ਦੀ ਤਰ੍ਹਾਂ ਫਰਜ਼ੀ ਐਂਕਾਂਊਟਰ ਦਾ ਡਰ, ਹਾਈਕੋਰਟ ਤੋਂ ਮੰਗੀ ਸੁਰੱਖਿਆ

ਸਲਮਾਨ ਖਾਨ ਨੂੰ ਧਮਕੀ ਦੇਣ ਤੋਂ ਬਾਅਦ ਚਰਚਾ ‘ਚ ਆਏ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਹਰਿਆਣਾ ਪੁਲਿਸ ਤੋਂ ਫਰਜ਼ੀ ਐਂਕਾਂਊਟਰ ਦਾ ਡਰ ਸਤਾ ਰਿਹਾ ਹੈ। ਜਿਸ ਤੋਂ ਬਾਅਦ ਬਿਸ਼ਨੋਈ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਪਾ ਕੇ ਸੁਰੱਖਿਆ ਪੱਕੀ ਕਰਨ ਦੀ ਮੰਗ ਕੀਤੀ ਹੈ। ਹਾਈਕੋਰਟ ਨੇ ਪਟੀਸ਼ਨ ‘ਤੇ 18 ਸਤੰਬਰ ਦੇ ਲਈ ਸੁਣਵਾਈ ਤਹਿ ਕੀਤੀ ਹੈ।

ਪਟੀਸ਼ਨ ‘ਚ ਕਿਹਾ ਗਿਆ ਸੀ ਕਿ 21 ਜੁਲਾਈ ਨੂੰ ਪੁਲਿਸ ਨੇ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਉਹ ਇਸ ਸਮੇਂ ਰਾਜਸਥਾਨ ਦੀ ਭਰਤਪੁਰ ਜੇਲ੍ਹ ‘ਚ ਹੈ। ਹਰਿਆਣਾ ਪੁਲਿਸ ਉਸ ਨੂੰ ਪ੍ਰੋਡੰਕਸ਼ਨ ਵਾਰੰਟ ‘ਤੇ ਲਿਜਾਣਾ ਚਾਹੁੰਦੀ ਹੈ। ਇਸ ਮੌਕੇ ਉਸ ਨੂੰ ਡਰ ਕੇ ਕਿ ਜਿਸ ਤਰ੍ਹਾਂ ਕਾਨਪੁਰ ਦੇ ਵਿਕਾਸ ਦੁਬੇ ਦਾ ਐਂਕਾਂਊਟਰ ਕਰ ਦਿੱਤਾ ਗਿਆ ਸੀ ਕਿਤੇ ਉਸੇ ਤਰ੍ਹਾਂ ਉਸ ਨੂੰ ਮਾਰ ਨਾ ਦਿੱਤਾ ਜਾਵੇ। ਉਸਨੇ ਕਿਹਾ ਕੇ ਉਸਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਹਰਿਆਣਾ ਲਿਆਇਆ ਜਾਵੇ ਤਾਂ ਜੋ ਉਸ ‘ਤੇ ਭੱਜਣ ਦੇ ਇਲਜ਼ਾਮ ਨਾ ਲੱਗਣ। ਇਸ ਤੋਂ ਪਹਿਲਾਂ ਵੀ ਲਾਂਰੇਂਸ ਨੇ ਚੰਡੀਗੜ੍ਹ ਅਤੇ ਸਿਰਸਾ ਕੋਰਟ ‘ਚ ਇਸ ਤਰ੍ਹਾਂ ਦੀ ਪਟੀਸ਼ਨ ਦਾਇਰ ਕਰਕੇ ਅਜਿਹਾ ਸ਼ੱਕ ਜਤਾਇਆ ਸੀ।

Related posts

ਪਿਟਬੁੱਲ ਕੁੱਤੇ ਨੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਦੀ ਲੱਤ ਪਾੜੀ, 10 ਮਿੰਟ ਬਾਅਦ ਬੱਚੇ ਨੇ ਜ਼ਬੜਾ ਫੜ ਕੇ ਖੁਦ ਨੂੰ ਬਚਾਇਆ

Htv Punjabi

ਕਿਸਾਨਾਂ ਨੇ ਹਿੱਕ ਦੇ ਜ਼ੋਰ ਨਾਲ ਆਹ TOLL PLAZA ਕੀਤਾ ਬੰਦਾ, ਜੜ੍ਹਤੇ ਪੱਕੇ ਤਾਲੇ

htvteam

ਸਿਮਰਨਜੀਤ ਸਿੰਘ ਮਾਨ ਨੇ ਕਰਤੀ ਜੱਗੋਂ ਤੇਰਵੀਂ ਗੱਲ Kangana Controversy

htvteam