Htv Punjabi
Crime Punjab Video

ਲੁਧਿਆਣਾ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਚ ਵੱਡਾ ਖੁਲਾਸਾ ?

ਲੁਧਿਆਣਾ ਐਨਕਾਊਂਟਰ ਮਾਮਲੇ ਤੇ ਬੋਲੇ ਪੁਲਿਸ ਕਮਿਸ਼ਨਰ

ਕਿਹਾ ਸਲਮਾਨ ਖਾਨ ਨੂੰ ਧਮਕੀ ਮਾਮਲੇ ਨਾਲ ਵੀ ਜੁੜੇ ਤਾਰ
ਅਜੇ ਨਾਮਕ ਨੌਜਵਾਨ ਦਾ ਪਾਕਿਸਤਾਨ ਨਾਲ ਰਹਿੰਦੇ ਪਵਨ ਨਾਲ ਹੈ ਲਿੰਕ
ਬਿਸ਼ਨੋਈ ਗੈਂਗ ਨਾਲ ਵੀ ਹੈ ਸੰਪਰਕ ਚ:ਪੁਲਿਸ ਕਮਿਸ਼ਨਰ
ਲੁਧਿਆਣਾ ਦੇ ਲਾਡੋਵਾਲ ਨਜ਼ਦੀਕ ਬੀਤੇ ਕੱਲ ਲੁਧਿਆਣਾ ਪੁਲਿਸ ਵੱਲੋਂ ਆਈਐਸਆਈ ਨਾਲ ਜੁੜੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਸੀ ਇਸ ਦੌਰਾਨ ਦੋਵੇਂ ਬਦਮਾਸ਼ ਜਖਮੀ ਹੋਏ ਨੇ ਜਿਨਾਂ ਨੂੰ ਲੁਧਿਆਣਾ ਦੇ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਕੀ ਉਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਫਿਲਹਾਲ ਇਸ ਮਾਮਲੇ ਚ ਜਿੱਥੇ ਪੁਲਿਸ ਨੇ ਕੱਲ ਦੋ ਚਾਈਨੀਜ਼ ਹੈਂਡ ਗਰਨੇਡ ਅਤੇ ਪੰਜ ਪਿਸਟਲ ਸਮੇਤ 50 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਤਾਂ ਉਥੇ ਹੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਨਾਲ ਜੁੜੇ ਕਈ ਤੱਥ ਸਾਹਮਣੇ ਆਏ ਨੇ ਜਿਸ ਵਿੱਚ ਰਾਜਸਥਾਨ ਬਿਹਾਰ ਅਤੇ ਹਰਿਆਣਾ ਨਾਲ ਜੁੜੇ ਨੌਜਵਾਨ ਸਨ ਅਤੇ ਹੁਣ ਤੱਕ ਕੁੱਲ ਪੰਜ ਆਰੋਪੀਆਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ।

ਉਹਨਾਂ ਕਿਹਾ ਕਿ ਇਹ ਪਾਕਿਸਤਾਨ ਵਿੱਚ ਬੈਠੇ ਆਈਐਸਆਈ ਦੇ ਨਾਲ ਸੰਬੰਧਿਤ ਨੌਜਵਾਨ ਪਵਨ ਦੇ ਸੰਪਰਕ ਵਿੱਚ ਸਨ ਇਹੀ ਨਹੀਂ ਉਹਨਾਂ ਕਿਹਾ ਕਿ ਅਜੇ ਨਾਮਕ ਨੌਜਵਾਨ ਜਿਸ ਨੂੰ ਕਾਬੂ ਕੀਤਾ ਗਿਆ ਹੈ ਉਹ ਪਵਨ ਦੇ ਸੰਪਰਕ ਵਿੱਚ ਸੀ ਅਤੇ ਪਵਨ ਦੇ ਅੱਗੇ ਬਿਸ਼ਨੋਈ ਗੈਂਗ ਦੇ ਨਾਲ ਸੰਪਰਕ ਨੇ ਜਿਨਾਂ ਵੱਲੋਂ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕੀਤੀ ਸੀ ਹਾਲਾਂਕਿ ਉਹਨਾਂ ਕਿਹਾ ਇਸ ਮਾਮਲੇ ਵਿੱਚ ਹੋਰ ਵੀ ਤੱਥ ਸਾਹਮਣੇ ਆਉਣ ਦੀ ਉਮੀਦ ਹੈ ਪਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਹਨ੍ਹੇਰੀ ਨਾਲ ਡਿੱਗਣ ਦਾ ਸੱਚ ਆਇਆ ਸਾਹਮਣੇ, ਗਿਆਨੀ ਗੋਬਿੰਦ ਸਿੰਘ ਨੇ ਖੋਲ੍ਹੀ ਪੋਲ੍ਹ

Htv Punjabi

ਪੰਜਾਬ ਸਣੇ ਪਹਾੜਾਂ ‘ਚ ਮੀਂਹ ਦੀ ਤਬਾਹੀ !…..

htvteam

ਜੰਗਲਾਂ ਦੀ ਹਿਫਾਜ਼ਤ ਹੁਣ ਹੋਵੇਗੀ ਡਰੋਨ ਰਾਹੀਂ; ਦੇਖੋ ਇਹ ਹੈਰਾਨ ਕਰਨ ਵਾਲੀ ਖ਼ਬਰ

htvteam

Leave a Comment