Htv Punjabi
Pakistan Punjab

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਹਨ੍ਹੇਰੀ ਨਾਲ ਡਿੱਗਣ ਦਾ ਸੱਚ ਆਇਆ ਸਾਹਮਣੇ, ਗਿਆਨੀ ਗੋਬਿੰਦ ਸਿੰਘ ਨੇ ਖੋਲ੍ਹੀ ਪੋਲ੍ਹ

ਕਰਤਾਰਪੁਰ ਸਾਹਿਬ : ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਜਿਸ ਦਿਨ ਤੋਂ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁਖੀ ਜਰਨਲ ਬਾਜਵਾ ਨਾਲ ਜੱਫੀ ਪਾਉਣ ਮਗਰੋਂ ਇਹ ਖੁਸ਼ਖਬਰੀ ਸੁਣਾਈ ਸੀ ਕਿ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਭਾਰਤ ਵੱਲ ਜਾਂਦਾ ਰਾਹ ਖੋਲਣ ਨੂੰ ਤਿਆਰ ਹੈ, ਉਸੇ ਦਿਨ ਤੋਂ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ ਤੇ ਦੋਸ਼ ਇਹ ਲੱਗੇਦ ਆ ਰਹੇ ਹਨ ਕਿ ਕੁਝ ਅਜਿਹੀਆਂ ਤਾਕਤਾਂ ਪਹਿਲਾਂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬਬ ਦਾ ਰਾਹ ਖੁੱਲਣ ਦੇ ਰਸਤੇ ਵਿੱਚ ਰੁਕਾਵਟਾਂ ਖੜੀਆਂ ਕਰਦੀਆਂ ਆਈਆਂ ਹਨ ਤੇ ਉਸ ਤੋਂ ਬਾਅਦ ਵੀ ਹੁਣ ਤੱਕ ਖੜੀਆਂ ਕਰਦੀਆਂ ਆ ਰਹੀਆਂ ਹਨ। ਜਿਹੜੀਆਂ ਕਿ ਮੁਸਲਮਾਨਾਂ ਤੇ ਸਿੱਖਾਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਹੁੰਦਿਆਂ ਨਹੀਂ ਦੇਖਣਾ ਚਾਹੁੰਦੀਆਂ।ਮਾਹਿਰਾਂ ਅਨੁਸਾਰ ਸ਼ਾਇਦ ਇਹੋ ਕਾਰਨ ਰਿਹਾ ਕਿ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਕੁਝ ਤਾਕਤਾਂ ਵੱਲੋਂ ਨਵਜੋਤ ਸਿੰਘ ਸਿੱਧੂ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਤੇ ਫੇਰ ਕਈ ਅਜਿਹੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਜਿਸ ਨਾਲ ਵਾਰ ਵਾਰ ਇਹ ਲੱਗਿਆ ਕਿ ਇਹ ਰਸਤਾ ਖੁੱਲਣਾ ਔਖਾ ਹੈ।ਪਰ ਰੱਬ ਰੱਬ ਕਰਦਿਆਂ ਜਦੋਂ ਰਸਤਾ ਖੁੱਲ ਵੀ ਗਿਆ ਤਾਂ ਉਸ ਮਗਰੋਂ ਵੀ 20 ਡਾਲਰ ਫੀਸ ਨੂੰ ਲੈ ਕੇ ਕਾਫੀ ਚਿਰ ਰੌਲਾ ਪੈਂਦਾ ਰਿਹਾ ਜਦ ਕਿ ਸਰਕਾਰਾਂ ਨੇ ਆਪਣੀਆਂ ਸੜਕਾਂ ਤੋਂ ਲੰਘ ਕੇ ਜਾਂਦੇ ਰਸਤੇ ‘ਚ ਪੈਂਦੇ ਟੋਲ ਪਲਾਜਿ਼ਆਂ ਤੇ ਲੰਘ ਰਹੀਆਂ ਸੰਗਤਾਂ ਲਈ ਟੋਲ ਟੈਕਸ ਮਾਫ ਨਹੀਂ ਕੀਤੇ।ਜਦੋਂ ਇਸ ਗੱਲ ਦੀ ਵੀ ਸੰਗਤਾਂ ਨੇ ਪਰਵਾਹ ਨਹੀਂ ਕੀਤੀ ਤੇ ਸ਼ਰਧਾਲੂ ਲਗਾਤਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਰਹੇੇ ਤਾਂ ਇਸ ਦੌਰਾਨ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਮਜ਼ਬੂਰੀ ਵੱਸ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਹ ਰਾਹ ਕੁਝ ਚਿਰ ਲਈ ਬੰਦ ਕਰਨਾ ਹੀ ਪਿਆ ਪਰ ਇਸ ਦੌਰਾਨ ਜਦੋਂ ਬੀਤੇ ਦਿਨੀਂ ਆਈ ਹਨੇਰੀ ਅਤੇ ਤੂਫਾਨ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਦੇ ਉੱਪਰਲੇ ਕੁਝ ਗੁਬੰਦ ਉੱਡ ਕੇ ਹੇਠਾਂ ਜਾ ਡਿੱਗੇ ਤੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਇਹ ਗੁਬੰਦ ਫਾਈਬਰ ਦੇ ਸਨ ਤਾਂ ਸ਼ੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਜ਼ਹਿਰ ਉਗਲਣ ਵਾਲਾ ਪ੍ਰਚਾਰ ਸ਼ੁਰੂ ਹੋ ਗਿਆ ਕਿ ਪਾਕਿਸਤਾਨ ਸਰਕਾਰ ਨੇ ਅਜਿਹੇ ਗੁਬੰਦ ਜਾਣ ਬੁੱਝ ਕੇ ਬਣਾਏ ਸਨ, ਜਿਹੜੇ ਇੱਕ ਹਨੇਰੀ ਨਾਲ ਹੀ ਟੁੱਟ ਕੇ ਡਿੱਗੇ ਪਏ।

ਪਰ ਦੱਸ ਦਈਏ ਕਿ ਉਨ੍ਹਾ ਗੁਬੰਦਾਂ ਨੂੰ ਟੁੱਟ ਕੇ ਡਿੱਗਣ ਤੋਂ 12 ਘੰਟਿਆਂ ਦੇ ਅੰਦਰ ਅੰਦਰ ਇੱਕ ਵਾਰ ਫੇਰ ਆਪਣੀ ਥਾਂ ਤੇ ਸਥਾਪਿਤ ਕਰਕੇ ਸੰਗਤਾਂ ਦਾ ਗੁੱਸਾ ਸ਼ਾਂਤ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈੇ।ਇਸ ਸੰਬੰਧ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਹੈਡਗ੍ਰੰਥੀ ਗਿਆਨੀ ਗੋਵਿੰਦ ਸਿੰਘ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕ ਸ਼ੋਸ਼ਲ ਮੀਡੀਆ ਤੇ ਫਾਈਬਰ ਦੇ ਗੁਬੰਦਾਂ ਨੂੰ ਲੈ ਕੇ ਗਲਤ ਪ੍ਰਚਾਰ ਕਰ ਰਹੇ ਹਨ, ਉਹ ਇਹ ਜਾਣ ਲੈਣ ਕਿ ਪਾਕਿਸਤਾਨ ਸਰਕਾਰ ਨੇ 800 ਏਕੜ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਜੋ ਉਸਾਰੀ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ।ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਮਿੱਥੇ ਸਮੇਂ ਤੇ ਲਾਂਘਾ ਖੋਲਣਾ ਇੱਕ ਵੱਡੀ ਚੁਣੌਤੀ ਸੀ।ਲਿਹਾਜ਼ਾ ਜਿਹੜੇ ਗੁਬੰਦ ਉਸ ਵੇਲੇ ਸੀਮਿੰਟ ਦੇ ਬਣ ਸਕੇ ਉਹ ਸੀਮਿੰਟ ਦੇ ਬਣਾ ਦਿੱਤੇ ਗਏ ਤੇ ਕੁਝ ਗੁਬੰਦ ਫਾਈਬਰ ਦੇ ਬਣਾ ਕੇ ਏਸ ਲਈ ਸਥਾਪਿਤ ਕਰ ਦਿੱਤੇ ਗਏ ਤਾਂ ਕਿ ਲਾਂਘਾ ਖੋਲਣ ਦੇ ਮਿੱਥੇ ਸਮੇਂ ‘ਚ ਕੋਈ ਦੇਰੀ ਨਾ ਹੋਵੇ।ਗਿਆਨੀ ਗੋਵਿੰਦ ਸਿੰਘ ਨੇ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦ ਬਾਕੀ ਦੇ ਰਹਿੰਦੇ ਗੁਬੰਦ ਵੀ ਸੀਮਿੰਟ ਦੇ ਬਣਾ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਗਿਆਨੀ ਗੋਵਿੰਦ ਸਿੰਘ ਨੇ ਇਸ ਵੀਡੀਓ ਵਿੱਚ ਸਿੱਖ ਕੌਮ ਨੂੰ ਹੋਰ ਕੀ ਸੁਨੇਹਾ ਦਿੱਤਾ ਤੇ ਸਿੱਖ ਤੇ ਮੁਸਲਮਾਨਾਂ ਖਿਲਾਫ ਸਾਜਿਸ਼ਾਂ ਕਰ ਰਹੇ ਲੋਕਾਂ ਦੀ ਪੋਲ ਕਿਵੇਂ ਖੋਲੀ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,,,,

Related posts

ਸਾਲ਼ੇ ਆਪਣੇ ਜੀਜਿਆਂ ਨੂੰ ਸੱਤ ਸ਼੍ਰੀ ਅਕਾਲ ਸੋਚ ਸਮਝ ਕੇ ਬਲਾਉਣ

htvteam

ਚੰਡੀਗੜ੍ਹ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਕੀਤੀ ਥਾਣੇ ‘ਚ ਬੰਦ, ਪੁਲਿਸ ਹੁਣ 5 ਦਿਨ ਤੱਕ ਨਹੀਂ ਨਹੀਂ ਛੱਡੇਗੀ ਮਰਸਡੀਜ਼ 

Htv Punjabi

ਆਹ ਅਨਾਉਂਸਮੈਂਟ ਸੁਣਕੇ ਪੈ ਗਈਆਂ ਭਾਜੜਾ

htvteam

Leave a Comment