Htv Punjabi
Punjab

ਲੋਕ ਇਨਸਾਫ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕਿਹਾ ਬੈਂਸ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਰਚ ਰਿਹਾ ਸਾਜ਼ਿਸ਼-.ਸੰਨੀ ਕੈਂਥ

ਇਕ ਪਾਸੇ ਜਿਥੇ ਅੱਜ ਅਕਾਲੀ ਦਲ ਵੱਲੋਂ ਕੈਬਿਨਟ ਮੰਤਰੀ ਆਸ਼ੂ ਦੀ ਘਰ ਦਾ ਘਿਰਾਓ ਕੀਤਾ ਗਿਆ ਅਤੇ ਸਿਮਰਜੀਤ ਬੈਂਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਉਥੇ ਹੀ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਪੰਜਾਬ ਯੂਥ ਪ੍ਰਧਾਨ ਸੰਨੀ ਕੈਂਥ ਵੱਲੋਂ ਵੀ ਪ੍ਰੈੱਸ ਕਾਨਫਰੰਸ ਕਰਕੇ ਅਕਾਲੀ ਦਲ ਤੇ ਇਲਜ਼ਾਮ ਲਗਾਏ ਗਏ ਅਤੇ ਕਿਹਾ ਗਿਆ ਕਿ ਇੱਕ ਮਹਿਲਾ ਜੰਤਰ ਮੰਤਰ ਵਿਚ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਤਾਂ ਅਕਾਲੀ ਦਲ ਉਸ ਨਾਲ ਕਿਉਂ ਨਹੀਂ ਛੱਡਦਾ ਕਿਉਂਕਿ ਉਹ ਸੁਖਬੀਰ ਬਾਦਲ ਤੇ ਇਲਜ਼ਾਮ ਲਗਾ ਰਹੀ ਹੈ..

Vo..1 ਸੰਨੀ ਕੈਂਥ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿੰਨੀਆਂ ਵੀ ਮਹਿਲਾਵਾਂ ਸਿਮਰਜੀਤ ਬੈਂਸ ਤੇ ਇਲਜ਼ਾਮ ਲਗਾ ਰਹੀਆਂ ਹਨ ਉਹ ਸਾਰੀਆਂ ਮਹਿਲਾਵਾਂ ਨੂੰ ਅਕਾਲੀ ਦਲ ਹੀ ਲੈ ਕੇ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਅਜੇ ਹੋਰ ਕਈ ਮਹਿਲਾਵਾਂ ਹੋਣਗੀਆਂ ਅਜਿਹੇ ਇਲਜ਼ਾਮ ਲਗਾਉਣ ਪਰ ਉਨ੍ਹਾਂ ਦੇ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ ਹੈ ਉਨ੍ਹਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਇੱਕ ਚਮਕਦਾ ਸਿਤਾਰਾ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਵੱਲੋਂ ਇਹ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਹ ਸਭ ਚੋਣਾਂ ਤੋਂ ਪਹਿਲਾਂ ਹੀ ਕਿਉਂ ਹੋਇਆ ਯਕਦਮ ਅਕਾਲੀ ਦਲ ਕਿਵੇਂ ਇਨਸਾਫ਼ ਯਾਦ ਆ ਗਿਆ ਉਨ੍ਹਾਂ ਕਿਹਾ ਕਿ ਲੋਕ ਦੱਸਣਗੇ ਅਤੇ ਕਾਨੂੰਨ ਦੱਸੇਗਾ ਕਿ ਕੌਣ ਸਹੀ ਅਤੇ ਕੌਣ ਗਲਤ ਹੈ..ਉਨ੍ਹਾਂ ਕਿਹਾ ਕਿ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੈ..

Related posts

12 ਕਰੋੜ 20 ਲੱਖ ਰੁਪਏ ਕੀਮਤ ਦੀ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ,

htvteam

ਆਹ ਕੀ ਚੱਲ ਰਿਹਾ ਪੰਜਾਬ ‘ਚ

htvteam

ਰਜਿੰਦਰਾ ਹਸਪਤਾਲ ਦੇ ਐਮਐਸ ਦਾ ਸਟਾਫ ਨਾਲ ਪਿਆ ਪੰਗਾ, ਕੋਰੋਨਾ ਮਹਾਂਮਾਰੀ ਦੌਰਾਨ ਮੁਲਾਜ਼ਮਾਂ ਨੇ ਕੀਤੀ ਹਾਏ ਹਾਏ ?

Htv Punjabi