Htv Punjabi
corona news Punjab

ਰਜਿੰਦਰਾ ਹਸਪਤਾਲ ਦੇ ਐਮਐਸ ਦਾ ਸਟਾਫ ਨਾਲ ਪਿਆ ਪੰਗਾ, ਕੋਰੋਨਾ ਮਹਾਂਮਾਰੀ ਦੌਰਾਨ ਮੁਲਾਜ਼ਮਾਂ ਨੇ ਕੀਤੀ ਹਾਏ ਹਾਏ ?

ਪਟਿਆਲਾ : ਇੱਕ ਪਾਸੇ ਜਿੱਥੇ ਦੇਸ਼ ਅੰਦਰ ਲੋਕਾਂ ਤੇ ਕੋਰੋਨਾ ਮਹਾਂਮਾਰੀ ਦੀ ਮਾਰ ਪੈ ਰਹੀ ਹੈ ਪ੍ਰਸ਼ਾਸ਼ਨ ਅਤੇ ਸਰਕਾਰੀ ਮੁਲਾਜ਼ਮ ਆਪਣੀ ਜਾਨ ਤੇ ਖੇਡ ਕੇ ਲੋਕਾਂ ਲਈ ਡਿਊਟੀਆਂ ਦੇ ਰਹੇ ਹਨ, ਉੱਥੇ ਦੂਜੇ ਪਾਸੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਅੰਦਰ ਮੈਡੀਕਲ ਸੁਪਰਡੈਂਟ ਡਾਕਟਰ ਪਾਰਸ ਕੁਮਾਰ ਪਾਂਡਵ ਅਧੀਨ ਕੰਮ ਕਰਦੇ ਕਲੈਰੀਕਲ ਮੁਲਾਜ਼ਮਾਂ ਨੇ ਐਮਐਸ ਖਿਲਾਫ ਘਟੀਆ ਵਰਤਾ ਕਰਨ ਦਾ ਦੋਸ਼ ਲਾਉਂਦਿਆਂ ਪ੍ਰਦਰਸ਼ਨ ਕਰ ਦਿੱਤਾ।ਮੁਲਾਜ਼ਮਾਂ ਦਾ ਦੋਸ਼ ਸੀ ਕਿ ਐਮਐਸ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤਦਾ ਹੈ, ਜਦਕਿ ਉਹ ਕੋਰੋਨਾ ਦੇ ਇਸ ਦੌਰ ‘ਚ ਆਪਣੀ ਜਾਨ ਹਥੇਲੀ ਤੇ ਰੱਖ ਕੇ ਪੂਰੀ ਤਨਦੇਹੀ ਨਾਲ ਡਿਊਟੀਆਂ ਦੇ ਰਹੇ ਹਨ।

ਮੁਲਾਜ਼ਮਾਂ ਦਾ ਇਹ ਦੋਸ਼ ਸੀ ਕਿ ਪਰਸੋੋਨਲ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਵਿਭਾਗ ਮੁਖੀਆਂ ਨੂੰ ਲਿਖਿਆ ਹੈ ਕਿ ਉਹ ਸਿਰਫ ਉਸੇ ਸਟਾਫ ਨੂੰ ਡਿਊਟੀ ਤੇ ਬੁਲਾਉਣ ਜਿਨਰ੍ਹਾਂ ਦਾ ਕੰਮ ਅਤੀ ਜ਼ਰੂਰੀ ਹੈ ਪਰ ਐਮਐਸ ਡਾਕਟਰ ਪਾਰਸ ਕੁਮਾਰ ਪਾਂਡਵ ਇਨ੍ਹਾਂ ਨਿਯਮਾਂ ਨੂੰ ਅਣਦੇਖਿਆ ਕਰਕੇ ਅਜਿਹਾ ਸਟਾਫ ਵੀ ਬੁਲਾ ਰਿਹਾ ਹੈ, ਜਿਸਦੀ ਹੰਗਾਮੀ ਹਾਲਾਤਾਂ ਵਿੱਚ ਕੋਈ ਜ਼ਰੂਰਤ ਨਹੀਂ ਤੇ ਉਹ ਸਟਾਫ ਦੂਰ ਦੁਰਾਡਿਓਂ ਆਉਂਦਾ ਹੈ।ਜਿਨ੍ਹਾਂ ਕਾਰਨ ਕੋਰੋਨਾ ਫੈਲਣ ਦਾ ਖਤਰਾ ਵੱਧ ਸਕਦਾ ਹੈ।ਦੱਸ ਦਈਏ ਕਿ ਰਜਿੰਦਰਾ ਹਸਪਤਾਲ ਦੇ ਦਫਤਰੀ ਸਟਾਫ ਦੀ ਗਿਣਤੀ 45 ਦੇ ਕਰੀਬ ਹੈ।ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਦੇ ਸਮੂਹ ਕਲੈਰੀਕਲ ਸਟਾਫ ਨੇ ਇਸ ਸੰਬੰਧੀ ਡੀਸੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਐਮਐਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ।ਹੁਣ ਏਸ ਮਾਮਲੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਇਹ ਤਾਂ ਅੱਗੇ ਚੱਲ ਕੇ ਜਾਂਚ ਵਿੱਚ ਹੀ ਪਤਾ ਲੱਗੇਗਾ ਪਰ ਇੰਨਾ ਜ਼ਰੂਰ ਹੈ ਕਿ ਕੋਰੋਨਾ ਦੇ ਇਸ ਦੌਰ ਵਿੱਚ ਅਜਿਹਾ ਵਿਵਾਦ ਉੱਠਣ ਨਾਲ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੋ ਗਏ ਹਨ।

Related posts

ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਆਈ ਵੱਡੀ ਖ਼ਬਰ

htvteam

ਕੜਕਦੀ ਬਿਜਲੀ ਦੇ ਨਾਲ ਅਸਮਾਨੋਂ ਉਤਰਿਆ ਮੌਤ ਦਾ ਫਰਿਸ਼ਤਾ

htvteam

NRI ਮੁੰਡਾ ਬਾਹਰੋਂ ਫੋਨ ਕਰ ਲੇਡੀ ਡਾਕਟਰ ਤੋਂ ਮੰਗਦਾ ਸੀ ਓਹੀ……

htvteam

Leave a Comment