Htv Punjabi
Punjab Religion Video

ਵਿਦੇਸ਼ ਛੱਡ ਪੱਗਾਂ ਬੰਨ੍ਹ ਪੰਜਾਬ ‘ਚ ਆਏ ਗੋਰੇ ! ਬਾਬੇ ਦੀ ਹੋਈ ਫੁੱਲ ਕਿਰਪਾ

ਵਿਦੇਸ਼ੀ ਧਰਤੀ ਤੋਂ ਵੱਖ ਵੱਖ ਮੁਲਕਾਂ ਦੇ ਡੈਲੀਗੇਟ ਰਿਆਸਤੀ ਸ਼ਹਿਰ ਨਾਭਾ ਵਿਖੇ ਆਇਆ ਐ,,,ਜਿੱਥੇ ਉਨਾਂ ਵੱਖ ਵੱਖ ਇਤਿਹਾਸਿਕ ਗੁਰਦਵਾਰਿਆਂ ਦੇ ਦਰਸ਼ਨ ਕੀਤੇ । ਵਿਦੇਸ਼ੀ ਡੈਲੀਗੇਟ ਵੱਲੋਂ ਗੁਰੂ ਘਰ ਮ੍ੱਥਾ ਟੇਕਿਆ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਵੀ ਉਚਾਰਨ ਕੀਤੀ । ਇਸ ਮੌਕੇ ਤੇ ਇਲਾਕਾ ਨਿਵਾਸੀਆਂ ਅਤੇ ਰਾਜਨੀਤਕ ਆਗੂਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਥੇ ਹੀ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਲਈ ਗਈ। ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਾਲ ਸਬੋਧਨ ਕੀਤਾ ਐ ਇਸ ਮੌਕੇ ਤੇ ਵਿਦੇਸ਼ਾਂ ਤੋਂ ਆਏ ਡੈਲੀਗੇਟ ਨੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੀ ਪ੍ਰਸੰਸਾ ਕੀਤੀ,ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਆਕੇ ਬਹੁਤ ਖੁਸ਼ ਹਾਂ,,,,

ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੋ ਕਿ ਵਿਦੇਸ਼ੀ ਧਰਤੀ ਤੋਂ 21 ਮੁਲਖਾ ਦਾ ਡੈਲੀਗੇਟ ਇਤਿਹਾਸਿਕ ਗੁਰਦਵਾਰਾ ਵਿਖੇ ਪਹੁੰਚਿਆ ਹੈ, ਕਿਉਂਕਿ ਇਹ ਸਪੈਸ਼ਲ ਤੌਰ ਤੇ ਗੁਰੂ ਦੇ ਲੜ ਲੱਗਕੇ ਪੰਜਾਬ ਦੇ ਵੱਖ ਵੱਖ ਇਤਿਹਾਸ ਦੀ ਜਾਣਕਾਰੀ ਲਈ ਆਏ ਹਨ। ਕਿਉਂਕਿ ਇਨ੍ਹਾਂ ਦਾ ਗੁਰੂ ਪ੍ਰਤੀ ਬਹੁਤ ਹੀ ਵੱਡਾ ਸਤਿਕਾਰ ਹੈ।

ਖਾਸ ਗੱਲ ਐ ਰਹੀ ਕਿ ਵਿਦੇਸ਼ ਡੈਲੀਗੇਟ ਚ ਅੰਗਰੈਜ਼ ਔਰਤਾਂ ਨੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਐ,,,,ਇਨਾਂ ਨੂੰ ਦੇਖ ਕੇ ਸਾਨੂੰ ਮਾਣ ਵੀ ਮਾਣ ਵੀ ਮਹਿਸੂਸ ਹੁੰਦਾ ਐ ਤੇ ਆਪਣੇ ਆਪ ਤੇ ਸ਼ਰਮ ਵੀ ਆਉਦੀ ਐ ਕਿਉਕੀ ਵਿਦੇਸ਼ਾ ਚ ਬੈਠੇ ਲੋਕ ਸਿੱਖੀ ਦੀ ਵਿਚਾਰ ਧਾਰਾ ਤੇ ਆਪਣਾ ਰਹੇ ਨੇ ਤੇ ਅਸੀ ਕੇਸ ਕਤਲ ਕਰਾ ਟੋਪੀਆ ਪਾ ਰਹੇ ਹਾਂ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਅੱਧੀ ਰਾਤ ਔਰਤ ਨੂੰ ਨੰਗਾ ਕਰਨ ਵਾਲੀ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

htvteam

ਰਿਮਾਂਡ ਦੌਰਾਨ ਮਹਿਲਾ ਕਾਂਸਟੇਬਲ ਨੇ ਕੀਤੇ ਖੁਲਾਸੇ !

htvteam

ਮੌਸਮ ਵਿਭਾਗ ਦਾ ਵੱਡਾ ਦਾਅਵਾ, ਆਉਣ ਵਾਲੇ ਦਿਨਾਂ ‘ਚ

htvteam

Leave a Comment