Htv Punjabi
Punjab

ਵੱਡੀ ਕਾਰਵਾਈ: ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਪੰਨੂ-ਨਿੱਜਰ ਦੀ ਜਾਇਦਾੲ ਹੋਵੇਗੀ ਕੁਕਰੀ

ਐੱਨਆਈਏ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਜਰ ਦੀ ਅਚੱਲ ਜ਼ਾਇਦਾਦ ਨੂੰ ਕੁਰਕ ਕਰੇਗੀ। ਗੁਰਪਤਵੰਤ ਸਿੰਘ ਅਮਰੀਕਾ ‘ਚ ਹੈ ਜਦ ਕੇ ਨਿੱਜਰ ਕੈਨੇਡਾ ‘ਚ ਦੱਸਿਆ ਜਾ ਰਿਹਾ ਹੈ। ਐੱਨਆਈਏ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਨੂ ਦੀ ਅੰਮਿ੍ਰਤਸਰ ‘ਚ 57 ਕਨਾਲ 13.5 ਮਰਲੇ ਅਤੇ ਨਿਜਰ ਦੀ ਜਲੰਧਰ ਜ਼ਿਲ੍ਹੇ ‘ਚ 11 ਕਨਾਲ 13 ਮਰਲੇ ਜ਼ਮੀਨ ਹੈ।

ਅਧਿਕਾਰੀ ਦੇ ਅਨੁਸਾਰ ਐਨਆਈਏ ਨੇ ਗੈਰਕਾਨੂੰਨੀ ਗਤੀਵਿਧੀਆਂ ਯੇਏਪੀਏ ਦੀ ਧਾਰਾ 51 ਏ ਦੇ ਤਹਿਤ ਪੰਨੂ ਤੇ ਨਿਜਰ ਦੀ ਜ਼ਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ‘ਚ ਪੰਨੂ ਦੀ ਗਤੀਵਿਧੀਆਂ ਦੇਖ ਪਿਛਲੇ ਸਾਲ ਜੁਲਾਈ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਪੰਨੂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਬਾਅਦ ਕੇਂਦਰ ਸਰਕਾਰ ਤੋਂ ਉਹਨਾਂ ਦੇ ਸੰਗਠਨ ‘ਤੇ ਪਾਬੰਧੀ ਲਗਾਉਣ ਦੀ ਮੰਗ ਕੀਤੀ ਗਈ ਸੀ। ਕੇਂਦਰ ਸਰਕਾਰ ਨੇ 10 ਜੁਲਾਈ ਨੂੰ ਸੰਗਠਨ ‘ਤੇ ਪਾਬੰਧੀ ਲਗਾ ਕੇ ਗਤੀਵਿਧੀਆਂ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਸੀ।

Related posts

ਕਬਰਾਂ ਚ ਹੋ ਗਿਆ ਹੰਗਾਮਾ, ਵੀਡੀਓ ਵਾਇਰਲ

htvteam

ਬਹੂ ਨੇ ਗਲਵਸ ਪਾ ਕੇ ਸੱਸ ‘ਤੇ ਕੀਤਾ ਹਮਲਾ, ਸਿਰ ਵਿੱਚ ਲੱਗੇ 30 ਟਾਂਕੇ

Htv Punjabi

ਪੰਜਾਬੀਓ ਸਾਂਭ ਲਵੋ ਆਪਣੇ ਜੁੱਲੀ ਬਿਸਤਰੇ ਮੀਂਹ, ਹਨੇਰੀ ਝੱਖੜ ਦਾ ਹੋਇਆ ਅਲਾਰਟ ਜਾਰੀ

htvteam