Htv Punjabi
Uncategorized

ਨਸ਼ਾ ਕਰਨ ਦੇ ਲਈ ਗੁਰਦੁਆਰਾ ਦੀ ਗੋਲਕ ਵਿਚੋਂ ਚੋਰੀ ਕੀਤੇ 7 ਹਜਾਰ ਅਤੇ 80 ਕਿਲੋ ਕਣਕ

ਨਸ਼ੇ ਦੀ ਗੋਲੀਆਂ ਖਰੀਦਣ ਲਈ ਦੋ ਯੁਵਕਾਂ ਨੇ ਗੁਰਦੁਆਰਾ ਦੀ ਗੋਲਕ ਵਿਚੋਂ ਪੈਸੇ ਚੋਰੀ ਕੀਤੇ, ਲੇਕਿਨ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਜਿਲਾ ਗੁਰਦਾਸਪੂਰ ਦੇ ਕਸਬਾ ਫਤੇਹਗੜ ਚੂੜੀਆਂ ਦੇ ਗੁਰਦੁਆਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦਸਿਆ ਕਿ ਬੂਟੀ ਰਾਤ ਗੁਰਦੁਆਰਾ ਦੀ ਪਿਛਲੀ ਖਿੜਕੀ ਖੁਲੀ ਹੋਈ ਸੀ ਅਤੇ ਹਾਲ ਦੇ ਵਿੱਚ ਲਗਾ ਸੀਸੀਟੀਵੀ ਕੈਮਰਾ ਗਾਇਬ ਸੀ ਅਤੇ ਨਾਲ ਹੀ ਚੈਕ ਕਰਨ ਤੇ ਪਤਾ ਲਗਾ ਕਿ ਸੰਜ ਦਵਾਰਾ ਚੜਾਈ ਗਈ 80 ਕਿਲੋ ਕਣਕ ਅਤੇ ਗੋਲਕ ਵਿਚ 7 ਹਜਾਰ ਵੀ ਗਾਇਬ ਸੀ। ਪਰ ਦੂਸਰਾ ਸੀਸੀਟੀਵੀ ਕੈਮਰਾ ਚੈਕ ਕਰਨ ਤੇ ਦੇਖਿਆ ਕਿ ਇਕ ਯੁਵਕ ਚੱਪਲਾਂ ਸਮੇਤ ਖਿੜਕੀ ਤੋਂ ਗੁਰਦੁਆਰਾ ਵਿੱਚ ਧਾਖਿਲ ਹੋ ਕੇ ਚੋਰੀ ਕਰ ਰਿਹਾ ਨਜਰ ਆਇਆ। ਲੇਕਿਨ ਫਿਰ ਉਨ੍ਹਾਂ ਨੇ ਨਜਰ ਰੱਖੀ ਅਤੇ ਜਦੋਂ ਅਗਲੇ ਦਿਨ ਉਹ ਚੋਰੀ ਕਰਨ ਆਇਆ ਤਾਂ ਉਨ੍ਹਾਂ ਨੇ ਉਸਨੂੰ ਫੜ ਲਿਆ। ਫੜੇ ਗਏ ਯੁਵਕ ਦੀ ਪਹਿਚਾਣ ਗਗਨਦੀਪ ਸਿੰਘ ਉਰਫ ਗੋਲੂ ਦੇ ਤੋਰ ਤੇ ਹੋਈ। ਫੜੇ ਗਏ ਗਗਨਦੀਪ ਸਿੰਘ ਨੇ ਮੰਨਿਆ ਕਿ ਉਨ੍ਹੇ ਅਤੇ ਕਸਬਾ ਕੌਟ ਖਜਾਨਾ ਦੇ ਰਹਿਣ ਵਾਲੇ ਸਾਬੀ ਨੇ ਮਿਲ ਕੇ ਕਣਕ ਚੋਰੀ ਕਰਨ ਦੀ ਯੋਜਨਾ ਬਣਾਈ ਸੀ।

ਫੜੇ ਗਏ ਗਗਨਦੀਪ ਸਿੰਘ ਨੇ ਦਸਿਆ ਕਿ ਉਹ ਨਸ਼ਾ ਕਰਨ ਦਾ ਆਦਿ ਹੈ ਅਤੇ ਉਸਨੇ ਸਾਬੀ ਨੂੰ ਕਿਹਾ ਸੀ ਕਿ ਨਸ਼ੇ ਦੀਆਂ ਗੋਲੀਆਂ ਉਸਨੂੰ ਦਿਲਾਦੇ। ਲੇਕਿਨ ਸਾਬੀ ਨੇ ਉਸਨੂੰ ਕਿਹਾ ਕਿ ਉਸ ਦੇ ਕੋਲ ਪੈਸੇ ਨਹੀਂ ਹਨ, ਲੇਕਿਨ ਸਾਬੀ ਓਸੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਓਹਨੂੰ ਪਤਾ ਸੀ ਕਿ ਗੁਰਦੁਆਰਾ ਦੇ ਵਿਚ ਸੰਗਤ ਕਣਕ ਚੜਾਂਦੀ ਹੈ। ਇਸ ਕਰਕੇ ਸਾਬੀ ਨੇ ਗਗਨਦੀਪ ਨੂੰ ਸਲਾਹ ਦਿਤੀ ਕਿ ਉਹ ਗੁਰਦੁਆਰਾ ਦੀ ਪਿਛਲੀ ਖਿੜਕੀ ਤੋਂ ਅੰਦਰ ਜਾਵੇ ਅਤੇ ਕਣਕ ਚੋਰੀ ਕਰ ਲਵੇ। ਗੁਰਦੁਆਰਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਚੋਰੀ ਦੇ ਆਰੋਪ ਵਿਚ ਫੜੇ ਗਗਨਦੀਪ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ।

ਏਐਸਆਈ ਲਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਗਗਨਦੀਪ ਸਿੰਘ ਅਤੇ ਸਾਬੀ ਦੇ ਖਿਲ਼ਾਫ ਧਾਰਾ 380, 454, 295-ਏ ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਸਾਥੀ ਸਾਬੀ ਨੂੰ ਗਿਰਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

ਵਪਾਰ ਕਰਨ ਆਏ ਕਸ਼ਮੀਰੀ ਦੀ 2.50 ਲੱਖ ਦੀ ਨਕਦੀ ਹੋਈ ਚੋਰੀ

htvteam

ਇਨਸਾਨ ਪਸ਼ੂ ਪੰਛੀਆਂ ਦੀ ਭਾਸ਼ਾ ਚ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਪਾਉਂਦਾ ਹੈ? ਆਹ ਦੇਖੋ ਉਸਦਾ ਰਾਜ਼! ਤੇ ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਇਨ੍ਹਾਂ ਨਾਲ ਗੱਲ !

Htv Punjabi

ਕੋਰੋਨਾ ਮਹਾਂਮਾਰੀ ਦੌਰਾਨ ਰਾਫੇਲ ਜਹਾਜ਼, ਐਸ-400 ਮਿਜ਼ਾਈਲ ਰੱਖਿਆ ਸਿਸਟਮ, ਟੈਂਕ ਤੇ ਹੈਲੀਕਾਪਟਰ ਦੀ ਖਰੀਦ ਨੂੰ ਲੈਕੇ ਪੀ.ਆਈ.ਐਸ. ਵੱਡਾ ਰੌਲਾ 

Htv Punjabi