ਸ਼ੰਭੂ ਮਾਮਲੇ ਚ ਪ੍ਰਦੀਪ ਸਿੰਘ (ਮਾਨਸਾ) ਤੇ ਕੁਲਵਿੰਦਰ ਸਿੰਘ ਬੱਪੀਆਣਾ ਆਪਸ ਵਿੱਚ ਸੰਪਰਕ ਵਿੱਚ ਸਨ
ਪ੍ਰਦੀਪ ਸਿੰਘ ਤਰਨਾ ਦਲ ਨਾਲ ਜੁੜਿਆ ਹੋਇਆ
ਦੋਵਾਂ ਖ਼ਿਲਾਫ਼ ਪਹਿਲਾਂ ਤੋਂ ਹੀ ਸਥਾਨਕ ਪੱਧਰ ‘ਤੇ ਅਪਰਾਧਿਕ ਮਾਮਲੇ ਦਰਜ
ਪ੍ਰਦੀਪ ਦੀ ਮਾਤਾ ਨੇ ਦੱਸਿਆ ਕਿ ਪਰਿਵਾਰ ਡਰਿਆ ਹੋਇਆ
ਸ਼ੰਭੂ ਬੰਬ ਬਲਾਸਟ ਮਾਮਲੇ ਵਿੱਚ ਮਾਨਸਾ ਦਾ ਪ੍ਰਦੀਪ ਸਿੰਘ, ਜੋ ਤਰਨਾ ਦਲ ਨਾਲ ਸੰਬੰਧਿਤ ਹੈ, ਦਾ ਸਾਥੀ ਕੁਲਵਿੰਦਰ ਸਿੰਘ ਬੱਪੀਆਣਾ ਵੀ ਇਸ ਮਾਮਲੇ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਮੋਬਾਈਲ ਰਾਹੀਂ ਆਪਸ ਵਿੱਚ ਸੰਪਰਕ ਵਿੱਚ ਸਨ। ਪ੍ਰਦੀਪ ਸਿੰਘ ਅਕਸਰ ਤਰਨਾ ਦਲ ਨਾਲ ਮਿਲ ਕੇ ਪੰਜਾਬ ਵਿੱਚ ਘੁੰਮਦਾ ਰਹਿੰਦਾ ਸੀ।
ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਸਥਾਨਕ ਪੱਧਰ ‘ਤੇ ਅਪਰਾਧਿਕ ਮਾਮਲੇ ਵੀ ਦਰਜ ਹਨ। ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰ ਇਸ ਮਾਮਲੇ ਨੂੰ ਲੈ ਕੇ ਡਰੇ ਹੋਏ ਹਨ। ਪ੍ਰਦੀਪ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ ਘਰ ‘ਤੇ ਹੀ ਸੀ ਜਦੋਂ ਪੁਲਿਸ ਉਸਨੂੰ ਲੈ ਗਈ। ਉਸਨੇ ਇਹ ਵੀ ਕਿਹਾ ਕਿ ਪ੍ਰਦੀਪ ਕਈ ਸਾਲਾਂ ਤੋਂ ਤਰਨਾ ਦਲ ਨਾਲ ਜੁੜਿਆ ਹੋਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
