Htv Punjabi
Uncategorized

ਸੁਖਦੇਵ ਸਿੰਘ ਤੇ 20 ਤੌ 25 ਵਿਅਕਤੀਆਂ ਵਲੌ ਕੀਤਾ ਗਿਆ ਜਾਨਲੇਵਾ ਹਮਲਾ

ਅੰਮ੍ਰਿਤਸਰ:- ਸੁਖਦੇਵ ਸਿੰਘ ਪੁਤਰ ਜਗੀਰ ਸਿੰਘ ਵਾਸੀ ਪਿੰਡ ਧੂਰਿਆ ਰਮਦਾਸ ਨੂੰ ਪਿੰਡ ਦੇ ਹੀ ਰਮਨਦੀਪ ਅਤੇ ਉਸ ਦੇ 20 ਸਾਥੀਆਂ ਵਲੌ ਨਸ਼ੇ ਵੇਚਣ ਤੌ ਰੌਕਣ ਦੇ ਚਲਦੇ ਤੇਜ ਧਾਰ ਹਥਿਆਰਾਂ ਨਾਲ ਅਤੇ ਦਾਤਾਰ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿਚ ਸੁਖਦੇਵ ਸਿੰਘ ਬੁਰੀ ਤਰਾ ਨਾਲ ਜਖਮੀ ਹੌ ਗਿਆ ਜਿਸਨੂੰ ਅੰਮ੍ਰਿਤਸਰ ਵੇਰਕਾ ਦੇ ਨੰਦਾ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਡਾਕਟਰਾਂ ਵਲੌ ਉਸ ਦੀ ਹਾਲਤ ਨਾਜੂਕ ਦਸੀ ਜਾ ਰਹੀ ਹੈ।

ਇਸ ਸੰਬਧੀ ਪੀੜੀਤ ਦੀ ਪਤਨੀ ਸੁਖਬੀਰ ਕੌਰ ਵਲੌ ਥਾਣਾ ਰਮਦਾਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਸੰਬਧੀ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵਲੌ ਉਹ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਹੈ ਉਹਨਾ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਦੌਸ਼ੀਆ ਤੇ ਕਾਰਵਾਈ ਕਰਨ ਦੀ ਅਪੀਲ ਕਰਦੀ ਆ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਥਾਣਾ ਰਮਦਾਸ ਦੇ ਏ ਐਸ ਆਈ ਜਸਬੀਰ ਸਿੰਘ ਨੇ ਦਸਿਆ ਕਿ ਸਾਨੂੰ ਦੌਵੇ ਧਿਰਾਂ ਦੀਆ ਸ਼ਿਕਾਇਤਾਂ ਆਈਆਂ ਹਨ ਸੁਖਦੇਵ ਸਿੰਘ ਜੀ ਕਿ ਪਿੰਡ ਧੂਰੀਆ ਦੇ ਰਹਿਣ ਵਾਲਾ ਹੈ ਅਤੇ ਝਗੜੇ ਵਿਚ ਉਸਨੂੰ ਕਾਫੀ ਸਟਾ ਲਗੀਆ ਹਨ ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਡਾਕਟਰਾਂ ਵਲੌ ਉਸਦੀ ਹਾਲਤ ਨਾਜੂਕ ਦਸੀ ਜਾ ਰਹੀ ਹੈ ਜਿਸਦੇ ਚਲਦੇ ਜਲਦ ਹੀ ਉਸਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ ।

Related posts

ਜੰਮੂ ਕਸ਼ਮੀਰ ‘ਚ ਜੇਕਰ ਤੁਹਾਡਾ ਵੀ ਹੈ ਜ਼ਮੀਨ ਖਰੀਦਣ ਦਾ ਸੁਫਨਾ, ਤਾਂ ਇਹ ਖ਼ਬਰ ਤੁਹਾਡੇ ਲਈ…

htvteam

ਨਕਲੀ ਸੀਬੀਆਈ ਨੇ ਰੇਡ ਕਰ 32 ਤੋਲੇ ਸੋਨਾ ਅਤੇ 4 ਲੱਖ ਦੀ ਨਗਦੀ ਲੁੱਟੀ

htvteam

ਅਨੁਰਾਗ ਕਸ਼ਯਪ ‘ਤੇ ਪਾਇਲ ਘੋਸ਼ ਨੇ ਲਗਾਏ ਜ਼ਬਦਸਤੀ ਦੇ ਇਲਜ਼ਾਮ, ਕਮਰੇ ‘ਚ ਉਹ ਫਿਲਮ ਬਾਰੇ ਵੀ ਦੱਸਿਆ…

htvteam