Htv Punjabi
Crime Punjab Video

ਸੁੱਖਣਵਾਲਾ ਕ/ਤ/ ਲ ਮਾਮਲੇ ‘ਚ ਪਤਨੀ ਦੇ ਵੱਡੇ ਖੁਲਾਸਾ

ਗੁਰਵਿੰਦਰ ਹਤਿਆ ਕਾਂਡ ਮਾਮਲੇ ਚ ਨਵੀਂ ਅਪਡੇਟ
ਪਤਨੀ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਖਤਮ ਹੋਣ ਤੇ ਮੁੜ ਕੀਤਾ ਗਿਆ ਪੇਸ਼
ਮੁੜ ਤਿੰਨ ਦੇ ਪੁਲਿਸ ਰਿਮਾਂਡ ਚ ਕੀਤਾ ਗਿਆ ਵਾਧਾ
ਹੁਣ ਸਾਰੇ ਅਰੋਪੀਆ ਨੂੰ 8 ਦਿਸੰਬਰ ਨੂੰ ਕੀਤਾ ਜਾਵੇਗਾ ਮੁੜ ਅਦਾਲਤ ਪੇਸ਼
ਜਾਂਚ ਦੌਰਾਨ ਪੁਲਿਸ ਨੇ ਘਰ ਚੋ ਗਾਇਬ ਕੀਤਾ ਸੋਨਾ ਵੀ ਕੀਤਾ ਬ੍ਰਾਮਦ
ਕਰੀਬ ਇੱਕ ਹਫਤਾ ਪਹਿਲਾਂ ਫਰੀਦਕੋਟ ਦੇ ਪਿੰਡ ਸੁੱਖਣ ਵਾਲਾ ਵਿਖੇ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਉਸ ਦਾ ਆਸ਼ਿਕ ਅਤੇ ਉਸ ਦਾ ਇੱਕ ਹੋਰ ਸਾਥੀ ਜਿਹੜਾ ਇਸ ਕਤਲ ਕਾਂਡ ਵਿੱਚ ਸ਼ਾਮਿਲ ਸੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

ਅੱਜ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਤਾਂ ਚਾਰ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੀ ਅਰਜੀ ਤੇ ਮਾਨਯੋਗ ਅਦਾਲਤ ਵੱਲੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ ਵਿੱਚ ਵਾਧਾ ਕਰ ਦਿੱਤਾ । ਹੁਣ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਦਾ 8 ਦਸੰਬਰ ਤੱਕ ਪੁਲਿਸ ਰਿਮਾਂਡ ਰਹੇਗਾ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਮੁੜ 8 ਦਿਸੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ।

ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਹੱਤਿਆਕਾਂਡ ਨੂੰ ਪਹਿਲਾਂ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿੱਥੇ ਘਰ ਦੀ ਅਲਮਾਰੀ ਤੋੜ ਕੇ ਉਥੋਂ ਕੁਝ ਗਹਿਣੇ ਰੁਪਿੰਦਰ ਕੌਰ ਦਾ ਸਾਥੀ ਹਰਕਵਲ ਪ੍ਰੀਤ ਸਿੰਘ ਆਪਣੇ ਨਾਲ ਲੈ ਗਿਆ ਸੀ ,ਪੁਲਿਸ ਵੱਲੋਂ ਹੁਣ ਉਹ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਉਥੇ ਉਹਨਾਂ ਦੱਸਿਆ ਕਿ ਹਤਿਆਕਾਂਡ ਸਮੇਂ ਜਿਹੜੀ ਹੰਡਈ ਕਾਰ ਵਰਤੀ ਗਈ ਸੀ ਉਹ ਵੀ ਇਹਨਾਂ ਦੇ ਕਿਸੇ ਹੋਰ ਸਾਥੀ ਦੀ ਸੀ ਜਿਸ ਨੂੰ ਤੀਸਰੇ ਆਰੋਪੀ ਵਿਸ਼ਵਜੀਤ ਸਿੰਘ ਵੀ ਗ੍ਰਿਫਤਾਰੀ ਤੋਂ ਬਾਅਦ ਬਰਾਮਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਹੋਰ ਕਿਸੇ ਦੀ ਵੀ ਸ਼ਮੂਲੀਅਤ ਇਸ ਮਾਮਲੇ ਵਿੱਚ ਪਾਈ ਗਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

SGPC ਖਜਾਨਚੀ ਨਾਲ ਵੱਡੀ ਘਟਨਾ, ਮੱਚੀ ਹਫੜਾ ਦਫ਼ੜੀ ?

htvteam

ਹੈਰਾਨਕੁੰਨ ਖ਼ਬਰ- ਦੁਕਾਨਦਾਰ ਮੁਫਤ ‘ਚ ਵੰਡਣ ਲੱਗਾ ਨਵੇਂ-ਨਵੇਂ ਸੂਟ

htvteam

ਸੁਨੱਖੀਆਂ ਕੁੜੀਆਂ ਜੋਤਸ਼ੀਆਂ ਨਾਲ ਹੀ ਕਰਦੀਆਂ ਸਨ ਅਸ਼ਲੀਲ ਕੰਮ

htvteam

Leave a Comment