ਨਹੀਂ ਰੁਕ ਰਹੀਆਂ ਬੇਅਦਬੀ ਦੀਆਂ ਘਟਨਾਵਾਂ,,,ਸਿੱਖ ਜਥੇਬੰਦੀਆਂ ਚ ਪਾਇਆ ਜਾਂਦਾ ਰੋਸ ਨਹੀਂ ਮਿਲਦਾ ਜਦੋਂ ਇਨਸਾਫ,, ਤਾਜਾ ਮਾਮਲਾ ਸੰਗਰੂਰ ਦੇ ਲਹਿਰਾ ਗਾਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਥਾਣਾ ਲਹਿਰਾਗਾਗਾ ਦੀ ਪੁਲਸ ਨੇ ਗ੍ਰੰਥੀ ਸਿੰਘ ਨਿਰਵੈਰ ਸਿੰਘ ਪੁੱਤਰ ਗੁਰਬਚਨ ਸਿੰਘ ਦੀ ਸ਼ਿਕਾਇਤ ਦੇ ਅਧਾਰਿਤ ਇੱਕ ਵਿਅਕਤੀ ਦੇ ਖਿਲਾਫ ਧਾਰਾ 295 ਏ ਦੇ ਤਹਿਤ ਮਾਮਲਾ ਦਰਜ਼ ਕਰਕੇ, ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ,,,, ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਸ਼੍ਰੀ ਸਿੰਘ ਸਭਾ ਗੁਰੂ ਅਮਰਦਾਸ ਜੀ ਲਹਿਰਾ ਤੋਂ 12 ਅਕਤੂਬਰ ਨੂੰ ਸਾਬ੍ਹ ਸਿੰਘ ਪੁੱਤਰ ਜਗੀਰ ਸਿੰਘ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਲਿਜਾਕੇ ਆਪਣੇ ਘਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸ਼੍ਰੀ ਸਹਿਜ਼ਪਾਠ ਪ੍ਰਾਰੰਭ ਕਰਵਾਇਆ ਸੀ, ਜਿਸਦਾ ਭੋਗ 18 ਅਕਤੂਬਰ ਨੂੰ ਪਾਇਆ ਜਾਣਾ ਸੀ ਪ੍ਰੰਤੂ ਅੱਜ ਸਵੇਰੇ ਸ਼ਰਾਬ ਪੀ ਕੇ ਉਸਨੇ ਪਾਠ ਪੂਰਾ ਹੋਣ ਤੋਂ ਪਹਿਲੋਂ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਬਿਨਾਂ ਕਿਸੇ ਰਹਿਤ ਮਰਿਆਦਾ ਦੇ ਕੱਲੇ ਹੀ ਚੁੱਕ ਕੇ ਗੁਰਦੁਆਰਾ ਸਾਹਿਬ ਵਿਖੇ ਲਿਆਕੇ ਰੱਖ ਦਿੱਤਾ ਹੈ, ਜਿਸਦਾ ਗੁਰਦੁਆਰਾ ਕਮੇਟੀ ਵੱਲੋਂ ਸਖਤ ਵਿਰੋਧ ਕੀਤਾ ਗਿਆ।
ਇਸ ਉਪਰੰਤ ਸਿੱਖ ਸੰਗਤਾਂ ਨੇ ਇਸ ਘਟਨਾ ਦੀ ਸੂਚਨਾ ਪਹਿਲਾਂ ਸਥਾਨਕ ਸਿਟੀ ਥਾਣਾ ਵਿਖੇ ਦਿੱਤੀ, ਜਿਸ ਉਪਰ ਕਾਰਵਾਈ ਕਰਦਿਆਂ ਥਾਣਾ ਲਹਿਰਾਗਾਗਾ ਦੀ ਪੁਲਸ ਨੇ ਕਥਿੱਤ ਦੋਸ਼ੀ ਸਾਬ੍ਹ ਸਿੰਘ ਨੂੰ ਬੇਅਦਬੀ ਕਰਨ ਦੋਸ਼ ਤਹਿਤ ਗ੍ਰਿਫਤਾਰ ਕਰ ਸਿਆ ਹੈ।
ਆਖਰ ਕਿਉਂ ਨਹੀਂ ਲੋਕ ਸਮਝਦੇ,, ਕਿਉਂ ਮਾਣ ਮਰਿਆਦਾ ਨੂੰ ਭੁੱਲ ਕੇ ਉਹਨਾਂ ਦੇ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
