Htv Punjabi
Punjab Religion

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਥੇ ਸਾਰੀਆ ਧਾਰਮਿਕ ਸੰਸਥਾਵਾਂ ਵਲੌ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਉਥੇ ਹੀ ਅਜ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦਮਦਮੀ ਟਕਸਾਲ ਦੇ ਆਗੂਆ ਵਲੌ ਨਤਮਸਤਕ ਹੋ ਕੇ ਅਰਦਾਸ ਕੀਤੀ ਗਈ।

ਇਸ ਮੌਕੇ ਗਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਸੇਵਾਦਾਰਾ ਨੇ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਹਨਾ ਦੀ ਸਾਡੇ ਦੇਸ਼,ਸਮਾਜ ਅਤੇ ਧਰਮ ਨੂੰ ਵਡੀ ਦੇਣ ਹੈ ਜਿਹਨਾ ਦਾ 400 ਸਾਲਾਂ ਪ੍ਰਕਾਸ਼ ਪੁਰਬ ਜੌ ਕਿ ਅਪ੍ਰੈਲ ਵਿਚ ਆ ਰਿਹਾ ਹੈ ਜਿਸਦੇ ਚਲਦੇ ਦੇਸ਼ ਦੁਨੀਆ ਵਿਚ ਬੜੇ ਵੱਡੇ ਪੱਧਰ ਤੇ ਮਣਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਜਿਥੇ ਸ੍ਰੋਮਣੀ ਕਮੇਟੀ ਵਲੌ ਸਾਰਾ ਸਾਲ ਹੀ ਪ੍ਰੋਗਰਾਮ ਉਲੀਕੇ ਗਏ ਹਨ ਉਥੇ ਹੀ ਦਮਦਮੀ ਟਕਸਾਲ ਵਲੌ ਵੀ ਵਖ ਵਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।


ਉਹਨਾ ਦਸਿਆ 1975 ਵਿਖੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾਂ ਸ਼ਹੀਦੀ ਦਿਹਾੜੇ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਵਲੌ 37 ਨਗਰ ਕੀਰਤਨ ਕੱਢੇ ਗਏ ਸਨ।


ਉਸੇ ਤਰਾ ਹੁਣ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਵਲੌ ਵਡੇ ਸਮਾਗਮ ਪਧਰ ਤੇ ਪਾਠ ਬੋਧ ਸਮਾਗਮ,ਕੀਰਤਨ ਦਰਬਾਰ ਅਤੇ ਹੋਰ ਵੀ ਦੇਸ਼ਾ ਵਿਦੇਸ਼ਾਂ ਦੀਆ ਸੰਗਤਾਂ ਨਾਲ ਵਿਚਾਰ ਵਟਾਂਦਰੇ ਕਰਕੇ ਵਡੇ ਪਧਰ ਤੇ ਧਾਰਮਿਕ ਸਮਾਗਮ ਦੇਸ਼ ਭਰ ਵਿਚ ਕਰਵਾਏ ਜਾਣਗੇ।
ਇਸ ਦੀ ਸੁਰੂਆਤ ਵਜੋਂ ਗੁਰੂਮਹਾਰਾਜ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅਰਦਾਸ ਕਰਕੇ ਕੀਤੀ ਜਾ ਰਹੀ ਹੈ।

Related posts

ਆਹ ਦੇਖੋ ਕਿਵੇਂ ਮਹਿਲਾ ਪ੍ਰੋਫੈਸਰਾਂ ਦੀ ਹੋਈ ਸ਼ਰਮਨਾਕ ਖਿੱਚ ਧੂਹ; ਦੇਖੋ ਵੀਡੀਓ

htvteam

ਇਸ ਪਿੰਡ ਦੇ ਬੰਦਿਆਂ ‘ਚ ਆਈ ਰਾਵਣ ਦੀ ਆਤਮਾਂ! ਪੂਰੇ ਗੁਰਸਿੱਖ ਬੰਦੇ ਨੂੰ ਢਾਅ ਕੇ ਲਾਹੀ ਪੱਗ, ਪੱਟਤੀ ਦਾਹੜੀ! ਸਿੱਖ ਦੀ ਪੱਗ ਰੁਲਦੀ ਰਹੀ ਤੇ LIVE ਵੀਡੀਓ ਬਣਦੀ ਰਹੀ!

Htv Punjabi

ਰੋਟੀ ਨਾ ਦੇਣ ਤੇ ਮਾਲਕ ਨੂੰ ਪੜਵਾਉਣਾ ਪਿਆ ਸਿਰ

htvteam