Htv Punjabi
Uncategorized

ਦੋਸਤ ਦੇ ਘਰ ਅੱਗ ਲਗਾਉਣ ਆਏ ਨੂੰ ਫੜ੍ਹਿਆ ਅੱਗ ਨੇ!

ਅੰਮ੍ਰਿਤਸਰ ਦੇ ਗੋਲਡਨ ਐਵਨਿਉ ਦੇ ਇਕ ਨੋਜਵਾਨ ਵਲੌ ਪੁਰਾਣੀ ਰਜਿੰਸ਼ ਦੇ ਚਲਦਿਆਂ ਆਪਣੇ ਹੀ ਦੋਸਤ ਦੇ ਘਰ ਦੇ ਗੇਟ ਨੂੰ ਅਗ ਲਗਾ ਦਿਤੀ ਗਈ ਹੈ ਜਿਸਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਪੀੜੀਤ ਗੌਤਮ ਨਾਮ ਦੇ ਲੜਕੇ ਮੁਤਾਬਿਕ ਉਸਨੇ ਆਪਣੇ ਦੋਸਤ ਸਾਹਿਲ ਕੋਲੋਂ ਪੈਸੇ ਲੈਣੇ ਸੀ ਜਿਸਦੇ ਚਲਦੇ ਉਹਨਾ ਦਾ ਆਪਸੀ ਬੋਲਚਾਲ ਬੰਦ ਸੀ ਪਰ ਅਜ ਸਾਹਿਲ ਵਲੌ ਰੰਜਿਸ਼ਨ ਸਾਡੇ ਘਰ ਦੇ ਬਾਹਰ ਅਗ ਲਗਾ ਦਿਤੀ ਹੈ ਜਿਸਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਲੇਕਿਨ ਪੁਲਿਸ ਵਲੌ ਅਜੇ ਤਕ ਕੋਈ ਕਾਰਵਾਈ ਨਹੀ ਕੀਤੀ ਗਈ ਹੈ।

ਪੀੜੀਤ ਪਰਿਵਾਰ ਦੇ ਮੁਤਾਬਿਕ ਸਾਹਿਲ ਉਹਨਾ ਦੇ ਘਰ ਆਉਦਾ ਜਾਂਦਾ ਹੈ।ਅਤੇ ਸਾਡੇ ਮੁੰਡੇ ਦਾ ਦੌਸਤ ਵੀ ਰਿਹਾ ਹੈ ਪਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੌਵਾ ਦਾ ਬੋਲਚਾਲ ਬੰਦ ਸੀ।ਅਤੇ ਝਗੜਾ ਵੀ ਹੋਈਆ ਸੀ ਜਿਸਦੇ ਚਲਦੇ ਰੰਜਿਸ਼ਨ ਸਾਹਿਲ ਨੇ ਸਾਡੇ ਘਰ ਦੇ ਬਾਹਰ ਅਗ ਲਗਾ ਦਿਤੀ ਹੈ।ਉਹਨਾ ਦਸਿਆ ਕਿ ਅਸਲ ਵਿਚ ਸਾਹਿਲ ਸਾਡੀ ਕਾਰ ਨੂੰ ਅਗ ਲਾਉਣ ਦੇ ਇਰਾਦੇ ਨਾਲ ਆਇਆ ਸੀ ਪਰ ਉਸ ਦਿਨ ਕਾਰ ਘਰ ਦੇ ਬਾਹਰ ਖੜੀ ਨਾ ਵੇਖ ਕੇ ਉਸਨੇ ਘਰ ਦੇ ਬਾਹਰ ਅਗ ਲਗਾ ਦਿਤੀ।ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਉਧਰ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੂਟੇਜ ਕਬਜੇ ਵਿੱਚ ਲੈ ਲਈ ਹੈ ਅਤੇ ਜਾਚ ਸੁਰੂ ਕਰ ਦਿਤੀ ਹੈ ਜਲਦ ਹੀ ਦੌਸ਼ੀ ਸਾਹਿਲ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Related posts

ਪੀਐਮ ਮੋਦੀ ਦੀ ਹਫਤੇ ਚ ਦੂਜੀ ਮੀਟਿੰਗ ਅੱਜ, ਲਏ ਜਾਣਗੇ ਆਹ ਅਹਿਮ ਫੈਸਲੇ?

Htv Punjabi

ਚੀਨ ਦੀ ਨਵੀਂ ਚਾਲ, ਸਰਹੱਦ ‘ਤੇ ਲਾਊਡਸਪੀਕਰ ਲਗਾ ਕੇ ਚਲਾਏ ਜਾ ਰਹੇ ਨੇ ਪੰਜਾਬੀ ਗਾਣੇ!

htvteam

ਕੰਪਨੀ ਆਪਣੀ ਵੈਬਸਾਈਟ ‘ਤੇ ਦਿਖਾ ਰਹੀ ਸੀ ਬਲੂ ਫ਼ਿਲਮਾਂ, ਉੱਤੋਂ ਪੈ ਗਿਆ ਸੀਬੀਆਈ ਦਾ ਛਾਪਾ ਦੇਖੋ ਕੀ ਕੀ ਸ਼ਰਮਨਾਕ ਫਡ਼ਿਆ ਗਿਆ!

Htv Punjabi