Htv Punjabi
Punjab Video

ਸੜਕ ਉੱਤੇ ਲੱਤਾਂ ਬੰਨ੍ਹਕੇ ਸੁੱਟੀ ਪਈ ਸੀ ਕੁੜੀ; ਜਵਾਨ ਕੁੜੀ ਨਾਲ ਦੇਖੋ ਕੀ ਹੋਇਆ

ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ‘ਚ ਅੱਜ ਸਵੇਰੇ ਇਕ ਲੜਕੀ ਬੇਹੋਸ਼ੀ ਦੀ ਹਾਲਤ ‘ਚ ਸੜਕ ‘ਤੇ ਪਈ ਮਿਲੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਜਿੱਥੇ ਪੰਜਾਬ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ, ਉਥੇ ਹੀ ਇਸ ਮਾਮਲੇ ‘ਤੇ ਥਾਣਾ ਧਨੌਲਾ ਦੇ ਐੱਸ.ਐੱਚ.ਓ. ਡਾ: ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪਤਾ ਲੱਗਣ ‘ਤੇ ਲੜਕੀ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ |
ਉਸ ਨੇ ਦੱਸਿਆ ਕਿ ਲੜਕੀ ਬੁਢਲਾਡਾ ਦੀ ਵਸਨੀਕ ਹੈ ਅਤੇ ਕੱਲ੍ਹ ਬਰਨਾਲਾ ਵਿਖੇ ਕਿਤਾਬਾਂ ਅਤੇ ਹੋਰ ਸਮਾਨ ਲੈਣ ਆਈ ਸੀ ਪਰ ਰਾਤ ਹੋਣ ਕਾਰਨ ਉਹ ਆਪਣੀ ਚੁੰਨੀ ਸਮੇਤ ਸੜਕ ‘ਤੇ ਹੀ ਸੌਂ ਗਈ, ਜਿਸ ਤੋਂ ਬਾਅਦ ਸਵੇਰੇ ਲੋਕਾਂ ਨੇ ਉਸ ਨੂੰ ਜਗਾਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਲੜਕੀ ਉੱਥੇ ਹੀ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਵਿਵਹਾਰ ਨਹੀਂ ਕੀਤਾ ਗਿਆ ਅਤੇ ਲੜਕੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ, ਜਦਕਿ ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਂ ਅਤੇ ਭਰਾ ਨੇ ਦੱਸਿਆ ਕਿ ਲੜਕੀ ਦੀ ਦਿਮਾਗੀ ਬੀਮਾਰੀ ਦੀ ਦਵਾਈ ਚੱਲ ਰਹੀ ਹੈ।

Related posts

ਆਹ ਚੀਜ਼ ਤੋਂ ਬਿਨ੍ਹਾਂ ਦਿਵਾਲੀ ਕਾਹਦੀ

htvteam

ਭਾਜਪਾ ਵਾਲਿਆਂ ਤੋਂ ਬਾਅਦ ਹੁਣ ਅਕਾਲੀਆਂ ਦਾ ਪਿਆ ਗਾਹ

htvteam

25 ਸਤੰਬਰ ਦੇ ਧਰਨੇ ਤੋਂ ਬਾਅਦ ਮੁਸਾਫਰਾਂ ਲਈ ਜ਼ਰੂਰੀ ਖਬਰ, 1 ਅਕਤੂਬਰ ਤੱਕ ਹੋ ਜਾਓ ਸਾਵਧਾਨ

htvteam