Htv Punjabi
Uncategorized

ਹਾਕੀ ਖਿਡਾਰਨ ਵਲੋਂ ਇਕ ਨੌਜਵਾਨ ਦੇ ਕੀਤੇ ਕਤਲ ਦੇ ਮਾਮਲੇ ‘ਚ 4 ਗ੍ਰਿਫਤਾਰ

ਹਾਕੀ ਖਿਡਾਰਨ ਵਲੋਂ ਇਕ ਨੌਜਵਾਨ ਦੇ ਕੀਤੇ ਕਤਲ ਦੇ ਮਾਮਲੇ ਵਿਚ ਥਾਣਾ ਬੱਸੀ ਪਠਾਣਾਂ ਦੀ ਪੁਲਸ ਨੇ ਬਾਕੀ ਰਹਿੰਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਬੱਸੀ ਪਠਾਣਾਂ ਦੇ ਐੱਸ.ਐੱਚ.ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 3-2-2021 ਨੂੰ ਸੋਮਾ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਜਰਖੇਲਾ ਬੱਸੀ ਪਠਾਣਾਂ ਦੇ ਬਿਆਨ ’ਤੇ ਮੁਕੱਦਮਾ ਨੰਬਰ 8 ਧਾਰਾ 302, 148, 149, 201 ਥਾਣਾ ਬੱਸੀ ਪਠਾਣਾਂ ਬਰਖਿਲਾਫ ਸਵਰਨ ਸਿੰਘ ਪੁੱਤਰ ਲਾਲ ਸਿੰਘ, ਗੁਰਿੰਦਰ ਕੌਰ ਪਤਨੀ ਸਵਰਨ ਸਿੰਘ, ਗਗਨਪ੍ਰੀਤ ਕੌਰ ਪੁੱਤਰੀ ਸਵਰਨ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਸਵਰਨ ਸਿੰਘ, ਮਨਪ੍ਰੀਤ ਸਿੰਘ ਵਾਸੀਆਨ ਵਾਰਡ ਨੰਬਰ 3 ਮੁਹੱਲਾ ਜਰਖੇਲਾ ਬੱਸੀ ਪਠਾਣਾਂ ਦਰਜ ਕੀਤਾ ਗਿਆ ਸੀ।

ਮਾਮਲੇ ਦੀ ਬਰੀਕੀ ਨਾਲ ਅਤੇ ਸੂਜਬੂਝ ਨਾਲ ਤਫਤੀਸ਼ ਕਰਕੇ ਸਵਰਨ ਸਿੰਘ ਨੂੰ 24 ਘੰਟਿਆ ਦੌਰਾਨ ਮਿਤੀ 4 ਫਰਵਰੀ ਨੂੰ ਗਿ੍ਰਫਤਾਰ ਕਰ ਲਿਆ ਸੀ ਜਿਸਦਾ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਗੁਰਿੰਦਰ ਕੌਰ, ਗਗਨਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਵਾਸੀਆਨ ਮੁਹੱਲਾ ਜਰਖੇਲਾ ਬੱਸੀ ਪਠਾਣਾਂ ਨੂੰ ਮੁਕੱਦਮਾ ਹਜਾ ਵਿਚ ਅੱਜ ਗਿ੍ਰਫਤਾਰ ਕੀਤਾ ਗਿਆ ਅਤੇ ਜੂਵਨਾਇਲ ਮਨਪ੍ਰੀਤ ਸਿੰਘ ਨੂੰ ਮੁਕੱਦਮਾ ਹਜਾ ਵਿਚ ਸਾਮਲ ਤਫਤੀਸ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਉਸਨੂੰ ਮਿਤੀ 17.02.2021 ਤੱਕ ਬਾਲ ਸੁਧਾਰ ਘਰ ਲੁਧਿਆਣਾ ਭੇਜਣ ਦਾ ਹੁਕਮ ਫਰਮਾਇਆ ਅਤੇ ਗੁਰਿੰਦਰ ਕੌਰ, ਗਗਨਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਦਾ ਮਿਤੀ 08.02.2021 ਤੱਕ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ।

Related posts

ਪਤਨੀ ਦੇ ਨਜ਼ਾਇਜ਼ ਸੰਬੰਧਾਂ ਤੋਂ ਦੁਖੀ ਪਤੀ ਵੱਲੋ ਖੁਸਕੁਸ਼ੀ ਦੀ ਕੋਸ਼ਿਸ਼

htvteam

ਰਾਸ਼ਟਰਪਤੀ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਮਨਜ਼ੂਰ, ਨਰੇਂਦਰ ਤੋਮਰ ਨੂੰ ਦਿੱਤਾ ਚਾਰਜ

htvteam

ਮਾਸ਼ੂਕ ਨੂੰ ਮਿਲਣ ਗਏ ਆਸ਼ਿਕ ਦਾ ਮਸ਼ੂਕ ਦੇ ਭਰਾਵਾਂ ਨੇ ਸੜਕ ‘ਤੇ ਲਿਜਾਕੇ ਸ਼ਰੇਆਮ ਦੇਖੋ ਕੀ ਕੀਤਾ ਹਾਲ ! 

Htv Punjabi