Htv Punjabi
Uncategorized

ਮਾਸ਼ੂਕ ਨੂੰ ਮਿਲਣ ਗਏ ਆਸ਼ਿਕ ਦਾ ਮਸ਼ੂਕ ਦੇ ਭਰਾਵਾਂ ਨੇ ਸੜਕ ‘ਤੇ ਲਿਜਾਕੇ ਸ਼ਰੇਆਮ ਦੇਖੋ ਕੀ ਕੀਤਾ ਹਾਲ ! 

ਸੰਗਰੂਰ : ਔਰਤ ਦੋਸਤ ਦੇ ਘਰ ਮਿਲਣ ਗਏ ਨੌਜਵਾਨ ਦੀ ਔਰਤ ਦੇ ਭਰਾਵਾਂ ਨੇ ਕੁੱਟਮਾਰ ਕਰਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਕੁਲਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸੜਕ ਤੇ ਸੁੱਟ ਹਾਦਸਾ ਬਣਾਉਣ ਦੀ ਕੋਸਿਸ਼ ਤੱਕ ਕੀਤੀ ਤੇ ਮੁਲਜ਼ਮਾਂ ਨੇ ਸਬੂਤ ਮਿਟਾਉਣ ਲਈ ਨੌਜਵਾਨ ਦਾ ਮੋਬਾਈਲ ਵੀ ਜਲਾ ਦਿੱਤਾ। ਪੁਲਿਸ ਨੇ ਲਾਸ਼ 17 ਜੂਨ ਨੂੰ ਬਰਾਮਦ ਕੀਤੀ ਸੀ।
ਉਸ ਵੇਲੇ ਘਰਵਾਲਿਆਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਪਰ ਪਰਿਵਾਰ ਵਾਲੇ ਆਪਣੇ ਲੈਵਲ ‘ਤੇ ਹੱਤਿਆ ਨੂੰ ਲੈ ਕੇ ਤਹਿਕੀਕਾਤ ਕਰਦੇ ਰਹੇ।ਜਦ ਮੁਲਜ਼ਮਾਂ ਬਾਰੇ ਪਤਾ ਚੱਲਿਆ ਤਾਂ ਪੀੜਿਤ ਪਰਿਵਾਰ ਵੀਰਵਾਰ ਨੂੰ ਐਸਐਸਪੀ ਤੋਂ ਇਨਸਾਫ ਦੀ ਮੰਗ ਕੀਤੀ ।ਇਸ ਮਗਰੋਂ ਪੁਲਿਸ ਨੇ ਗੁਰਮੁਖ ਸਿੰਘ ਅਤੇ ਰਾਮ ਸਿੰਘ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ।
ਇਸ ਸਬੰਧ ‘ਚ ਪਿੰਡ ਘਨੌਰੀ ਕਲਾਂ ਵਾਸੀ ਅਜਾਇਬ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਮੁੰਡਾ ਕੁਲਬੀਰ ਸਿੰਘ 17 ਜੂਨ ਨੂੰ ਆਪਣੇ ਦੋਸਤ ਹੰਸਰਾਜ ਨਾਲ ਆਪਣੀ ਔਰਤ ਦੋਸਤ ਨੂੰ ਮਿਲਣ ਪਿੰਡ ਬਾਗੜੀਆਂ ਗਿਆ ਸੀ।ਉਸ ਦੇ ਨਾ ਮੁੜਨ ਤੇ 22 ਜੂਨ ਨੂੰ ਗੁੰਮਸ਼ੁਦਗੀ ਦੀ ਸਿਕਾਇਤ ਪੁਲਿਸ ਨੂੰ ਦਿੱਤੀ ਗਈ ।27 ਜੂਨ ਨੂੰ ਕੁਲਬੀਰ ਦੀ ਫੋਟੋ ਥਾਣਾ ਅਮਰਗੜ ਦੇ ਵਟਸਐਪ ਗਰੁੱਪ ਵਿੱਚ ਪਾਈ ਗਈ ।
ਇਸ ਦੇ ਬਾਅਦ ਕੁਲਬੀਰ ਦੇ ਕੱਪੜਿਆਂ ਤੋਂ ਉਸ ਦੀ ਪਹਿਚਾਣ ਕੀਤੀ ਗਈ।ਇਸ ਦੇ ਬਾਅਦ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਔਰਤ ਦੋਸਤ ਦੇ ਭਰਾ ਗੁਰਮੁਖ ਸਿੰਘ ਅਤੇ ਰਾਮ ਸਿੰਘ ਨੇ ਦੋਨਾਂ ਨੂੰ ਦੇਖ ਲਿਆ ਸੀ।ਇਸ ਮਗਰੋਂ ਗੁੱਸੇ ਵਿੱਚ ਕੁਲਬੀਰ ਸਿੰਘ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ ।

Related posts

ਪੰਜਾਬ ਦੇ ਯੂਥ ਲਈ ਗੀਤ ਰਾਂਹੀ ਕੁੱਝ ਵੱਡਾ ਕਰਨ ਜਾ ਰਹੇ ਨੇ ਜਸਵੰਤ ਰਾਠੌਰ

htvteam

ਦੇਸ਼ ਮਨਾ ਰਿਹਾ ਹੈ ਅੱਜ ਹਵਾਈ ਫੌਜ ਦੀ 88ਵੀਂ ਵਰ੍ਹੇਗੰਢ, ਰਾਫੇਲ ਤੇਜਸ ਤੇ ਜਗੁਆਰ ਨੇ ਦਿਖਾਇਆ ਦਮ

htvteam

ਸ਼ਰਾਬ ਬਣਾਉਣ ਵਾਲੇ ਲੋਕ ਵੀ ਹੋ ਗਏ ਹਾਇਟੇਕ

htvteam