Htv Punjabi
Uncategorized

ਹੁਣ ਕੰਗਨਾ ਰਣੌਤ ਨਾਲ ਹੋਇਆ ਕਰਨਗੇ ਸੱਤ ਪੁਲਿਸ ਵਾਲੇ

ਅਦਾਕਾਰਾ ਕੰਗਨਾ ਰਣੌਤ ਨੂੰ ਕੇਂਦਰ ਸਰਕਾਰ ਨੇ ਵਾਈ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰਨ ਦੀ ਮੰਜੂਰੀ ਦੇ ਦਿੱਤੀ ਹੈ। aਨ੍ਹਾਂ ਦੇ ਨਾਲ ਸੱਤ ਪੁਲਿਸਕਰਮੀ ਤੈਨਾਤ ਕੀਤੇ ਗਏ ਹਨ।ਜਿਸ ਤੋਂ ਬਾਅਦ ਕੰਗਨਾ ਨੇ ਗਹ੍ਰਿ ਮੰਤਰਾਲੇ ਦਾ ਇਕ ਟਵੀਟ ਜ਼ਰੀਏ ਧੰਨਵਾਦ ਕੀਤਾ।

ਕਾਬਿਲੇਗੌਰ ਹੈ ਕੇ ਉਹਨਾਂ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ। ਸ਼ਿਵਸੈਨਾ ਸਾਂਸਦ ਸੰਜੇ ਰਾਊਤ ਇਸ ਨੂੰ ਲੈ ਕੇ ਲਗਾਤਾਰ ਕੰਗਨਾ ‘ਤੇ ਹਮਲਾਵਰ ਹਨ। ਸ਼ਨੀਵਾਰ ਨੂੰ ਇਕ ਬਿਆਨ ‘ਚ ਉਹਨਾਂ ਨੇ ਕੰਗਨਾ ਦੇ ਲਈ ਅਪਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ। ਜਿਸ ਦਾ ਵਿਰੋਧ ਹੋ ਰਿਹਾ ਹੈ ਅਤੇ ਕੰਗਨਾ ਤੋਂ ਮਾਫੀ ਮੰਗਣ ਦੀ ਮੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਰਾਉਤ ਚਾਹੁੰਦੇ ਹਨ ਕੇ ਪਹਿਲਾਂ ਕੰਗਨਾ ਆਪਣੇ ਬਿਆਨ ਤੋਂ ਮਾਫੀ ਮੰਗੇ।


ਰਾਉਤ ਨੇ ਕਿਹਾ,’ਜੇਕਰ ਇਹ ਲੜਕੀ ਮਹਾਰਾਸ਼ਟਰ ਤੋਂ ਮਾਫੀ ਮੰਗਦੀ ਹੈ , ਤਦ ਮੈਂ ਇਸ ਬਾਰੇ ‘ਚ ਸੋਚ ਸਕਦਾ ਹਾਂ, ਉਸਨੇ ਮੁੰਬਈ ਨੂੰ ਮਿੰਨੀ ਪਾਕਿਸਤਾਨ ਕਿਹਾ ਹੈ, ਕੀ ਉਸਨੂੰ ਅਹਿਮਦਾਬਾਦ ਦੇ ਬਾਰੇ ‘ਚ ਅਜਿਹਾ ਕਹਿਣ ਦੀ ਹਿੰਮਤ ਹੈ?’
ਇਕ ਨਿੱਜੀ ਚੈਨਲ ‘ਚ ਕੰਗਨਾ ਦੇ ਬਿਆਨ ‘ਤੇ ਰਾਉਤ ਦਾ ਰਿਐਕਸ਼ਨ ਮੰਗਿਆ ਗਿਆ ਸੀ, ਕੰਗਨਾ ਨੇ ੯ ਸਤੰਬਰ ਨੂੰ ਮੁੰਬਈ ਆਉਣ ਦੀ ਗੱਲ ਕੀਤੀ ਅਤੇ ਚਣੌਤੀ ਦਿੱਤੀ ਸੀ ਕੇ ਉਹ ਰੋਕ ਸਕਦੇ ਹਨ ਤਾਂ ਰੋਕ ਲੈਣ। ਜਵਾਬ ‘ਚ ਰਾਉਤ ਨੇ ਕਿਹਾ ਸੀ, ਮਹਾਰਾਸ਼ਟਰ ਸਿਰਫ ਸ਼ਿਵਸੈਨਾ ਦੀ ਜਗੀਰ ਨਹੀਂ ਹੈ ਸਾਰੀਆਂ ਪਾਰਟੀਆਂ ਉਸ ‘ਚ ਹਨ ਉਹ ਸਾਰਿਆਂ ਨਾਲ ਮਿਲ ਕੇ ਤਹਿ ਕਰਨਗੇ।


ਦੂਸਰੇ ਪਾਸੇ ਇਸ ਮਾਮਲੇ ‘ਚ ਐਕਟਰਸ ਦੀਆ ਮਿਰਜ਼ਾ ਨੇ ਸੰਜੇ ਵਲੋਂ ਵਰਤੇ ਸ਼ਬਦ ਹਰਾਮਖੋਰ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰ ਜੋ ਕੰਗਨਾ ਨੇ ਕਿਹਾ ਉਸ ਤੇ ਤੁਸੀ ਅਸਿਮਤੀ ਜਤਾਉਣ ਦਾ ਹੱਕ ਰੱਖਦੇ ਹੋ, ਪਰ ਅਜਿਹੀ ਭਾਸ਼ਾ ਦੀ ਵਰਤੋਂ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ।

Related posts

ਹਵਾਈ ਫੌਜ ‘ਚ ਸ਼ਾਮਿਲ ਹੋਏ 5 ਰਾਫੇਲ ਜਹਾਜ਼, ਲੋਕਾਂ ਹੋਏ ਭਾਵਕ, ਦੇਸ਼ ਨੂੰ ਕੀਤਾ ਸਲਾਮ

htvteam

ਕੰਗਨਾ ਬਨਾਮ ਉਦਵ ਸਰਕਾਰ, ਗਵਰਨਰ ਐਕਟਿਵ, ਬਾਲੀਵੁੱਡ ‘ਚ ਸਨਸਨੀ ਸ਼ੁਰੂ

htvteam

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

Htv Punjabi