Htv Punjabi
Punjab Video

ਹੁਣ ਤੱਕ ਠੇਕੇ ਤੇ ਬੰਦੇ ਜਾਂਦੇ ਤਾਂ ਦੇਖੇ ਸੀ, ਅੱਜ ਜਨਾਨੀਆਂ ਨੇ ਵੀ ਲਗਾਈ ਠੇਕੇ ਅੱਗੇ ਲਾਇਨ

ਹੁਣ ਤੱਕ ਤੁਸੀ ਬੰਦੀਆਂ ਨੂੰ ਤਾਂ ਠੇਕੇ ਅੱਗੇ ਖੜੇ ਸ਼ਰਾਬ ਖਰੀਦ ਦੇ ਦੇਖਿਆ ਹੋਵੇਗਾ ਪਰ ਹੁਣ ਜਨਾਨੀਆਂ ਨੂੰ ਵੀ ਦੇਖ ਲਓ,,,,ਹੁਣ ਤੁਸੀ ਸੋਚ ਰਹੇ ਹੋਵੋਗੇਂ ਭਲਾ ਇਹ ਜਨਾਨੀਆਂ ਸ਼ਰਾਬ ਲੈਣ ਆਈਆਂ ਹੋਣ ਗਈਆਂ ਪਰ ਅਜਿਹਾ ਕੁਝ ਨਹੀ ਜਨਾਬ,,,,ਆਓ ਦੱਸਦੇ ਹਾਂ ਪੂਰਾ ਮਾਮਲਾ ਕੀ ਐ , ਅਸਲ ਚ ਇਹ ਤਸਵੀਰਾਂ ਜਲੰਧਰ ਦੇ ਦਸਮੇਸ਼ ਨਗਰ ਜਿੱਥੇ ਠੇਕੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਐ,,,,, ਔਰਤਾਂ ਨੇ ਦੱਸਿਆਇੱਥੇ ਠੇਕੇ ‘ਤੇ ਸ਼ਰਾਬੀ ਅਕਸਰ ਹੰਗਾਮਾ ਕਰਦੇ ਹਨ ਅਤੇ ਗਾਲੀ-ਗਲੋਚ ਵੀ ਕਰਦੇ ਹਨ। ਠੇਕਿਆਂ ਕਾਰਨ ਦਸਮੇਸ਼ ਨਗਰ ਦੀਆਂ ਔਰਤਾਂ ਅਤੇ ਲੜਕੀਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਔਰਤਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਠੇਕੇ ਦਾ ਵਿਰੋਧ ਕਰ ਰਹੀਆਂ ਹਨ।

ਉਧਰ ਕਈ ਹੋਰ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ਰਾਬ ਤੋਂ ਇਲਾਵਾ ਚਿੱਟੇ ਦਾ ਕਾਰੋਬਾਰ ਵੀ ਵਧ-ਫੁੱਲ ਰਿਹਾ ਹੈ। ਬੱਚੇ ਨਸ਼ੇ ਦੀ ਦਲਦਲ ਵਿੱਚ ਜਾ ਰਹੇ ਹਨ ਜਿਸਦੀ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਨਹੀਂ ਸੁਣਵਾਈ ਨਹੀਂ ਹੋਈ,,,,

ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਐਕਸਾਇਜ ਵਿਭਾਗ ਨਾਲ ਰਾਬਤਾ ਕਰਕੇ ਇਸ ਦਾ ਹੱਲ ਨਿਕਲ ਸਕਦਾ ਐ ਜਦੋਂ ਪੱਤਰਕਾਰਾਂ ਨੇ ਨੱਸ਼ਿਆਂ ਦੇ ਕਾਰੋਬਾਰ ਬਾਰੇ ਪੁਲਿਸ ਅਧਿਕਾਰੀ ਨੂੰ ਸਵਾਲ ਕੀਤਾ ਤਾਂ ਅਧਿਕਾਰੀ ਗੋਲ ਮਟੋਲ ਜਬਾਵ ਦੇ ਕੇ ਆਪਣਾ ਪੱਲਾ ਝਾੜ ਦਿੱਤਾ,,,,

ਇਕ ਪਾਸੇ ਸਰਕਾਰ ਨਸ਼ਾ ਤਸਕਰਾਂ ਦੀ ਸਿਰੀ ਨੱਪਣ ਦੀ ਗੱਲ ਅੱਡੀਆਂ ਚੁੱਕ ਚੁੱਕ ਕਹਿ ਰਹੀ ਐ ਤੇ ਦੂਜੇ ਪਾਸੇ ਜਮੀਨੀ ਹਕੀਕੀਤ ਤੁਹਾਡੇ ਸਾਹਮਣੇ ਐ ਕਿਵੇ ਨਸ਼ੇ ਨਾਲ ਪੰਜਾਬ ਦੀ ਪੀੜੀ ਦਾ ਬੇੜਾ ਗਰਕ ਹੋ ਰਿਹਾ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹਰਸਿਮਰਤ ਨੇ ਕਿਹਾ ਕੈਪਟਨ ਸੱਤਾ ‘ਚ ਟਿਕਣ ਲਈ ਲਾ ਰਿਹੈ ਝੂਠੇ ਲਾਰੇ

Htv Punjabi

ਲੱਖਾ ਸਿਧਾਣਾ ਦੀ ਸਕੂਲ ਪ੍ਰਿੰਸੀਪਲ ਨਾਲ ਖੜਕੀ ਇੱਟ ਨਾਲ ਇੱਟ

htvteam

ਸੜਕ ਉੱਤੇ ਲੱਤਾਂ ਬੰਨ੍ਹਕੇ ਸੁੱਟੀ ਪਈ ਸੀ ਕੁੜੀ; ਜਵਾਨ ਕੁੜੀ ਨਾਲ ਦੇਖੋ ਕੀ ਹੋਇਆ

htvteam

Leave a Comment