Htv Punjabi
Punjab Video

ਪਿੰਡ ਦੀ ਸੁਨੱਖੀ ਜਨਾਨੀ ਨੇ ਅੰਗਰੇਜ਼ ਨਾਲ ਖੇਡੀ ਹਵਸ ਦੀ ਗੰਦੀ ਖੇਡ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੇ ਪਿੰਡ ਤੱਤਲੇ ਦਾ, ਜਿੱਥੇ ਛੇ ਭਰਾਵਾਂ ‘ਚੋਂ ਇੱਕ ਹੀਰਾ ਸਿੰਘ ਆਪਣੀ ਘਰਵਾਲੀ ਰਣਦੀਪ ਕੌਰ @ ਰਾਣੀ ਅਤੇ 12 ਸਾਲ ਦੀ ਧੀ ਨਾਲ ਰਹਿ ਰਿਹਾ ਸੀ | ਹੀਰਾ ਸਿੰਘ ਸਿੱਧਾ ਸਾਧਾ ਤੇ ਸ਼ਰੀਫ ਇਨਸਾਨ ਸੀ | ਪਰ ਇਸਦੀ ਘਰਵਾਲੀ ਰਣਦੀਪ ਕੌਰ ਨੂੰ ਆਪਣੀ ਜਵਾਨੀ ਤੇ ਬੜਾ ਗਰੂਰ ਸੀ | ਦੋ ਢਾਈ ਸਾਲ ਪਹਿਲਾਂ 34 ਸਾਲ ਦੀ ਰਣਦੀਪ ਕੌਰ @ ਰਾਣੀ ਦੀ ਦੀਆਂ ਅੱਖਾਂ ਮਖੂ ਦੇ ਪਿੰਡ ਬੱਲ ਦੇ ਰਹਿਣ ਵਾਲੇ 23 ਸਾਲ ਦੇ ਅੰਗਰੇਜ਼ ਸਿੰਘ ਨਾਲ ਚਾਰ ਹੋ ਜਾਂਦੀਆਂ ਨੇ | ਅੰਗਰੇਜ ਸਿੰਘ ਅਕਸਰ ਰਾਣੀ ਦੇ ਘਰ ਆਉਣ ਲੱਗ ਪਿਆ ਤੇ ਇਹਨਾਂ ਦੇ ਆਪਸੀ ਸਰੀਰਿਕ ਸਬੰਧ ਬਣ ਗਏ | ਇੱਕ ਦਿਨ ਹੀਰਾ ਸਿੰਘ ਨੇ ਰਾਣੀ ਤੇ ਅੰਗਰੇਜ ਨੂੰ ਇਤਰਾਜ਼ਯੋਗ ਹਾਲਤ ‘ਚ ਵੇਖ ਲਿਆ | ਹੀਰਾ ਸਿੰਘ ਦੇ ਦਿਲ ਨੂੰ ਬੁਰੀ ਤਰ੍ਹਾਂ ਸੱਤ ਲੱਗੀ | ਹੀਰਾ ਸਿੰਘ ਨੇ ਫੇਰ ਵੀ ਰਾਣੀ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰਾਣੀ ਸਮਝਣ ਦੀ ਬਜਾਏ ਉਲਟਾ ਉਸ ਨੂੰ ਹੀ ਪੈ ਜਾਂਦੀ | ਦੂਜੇ ਪਾਸੇ ਅੰਗਰੇਜ ਸਿੰਘ ਅਕਸਰ ਨਵੇਂ ਤੋਂ ਨਵਾਂ ਮੋਟਰਸਾਈਕਲ ਲੈ ਕੇ ਆਉਂਦਾ ਤੇ ਰਾਣੀ ਨੂੰ ਘੁਮਾਉਣ ਫਿਰਾਉਣ ਤੋਂ ਬਾਅਦ ਮੋਟਰਸਾਈਕਲ ਰਾਣੀ ਦੇ ਘਰ ਹੀ ਛੱਡ ਜਾਂਦਾ | ਹੀਰਾ ਸਿੰਘ ਦੇ ਗੁਆਂਢ ‘ਚ ਰਹਿਣ ਵਾਲੇ ਉਸਦੇ ਭਰਾਵਾਂ ਤੇ ਹੋਰ ਪਰਿਵਾਰਕ ਜੀਆਂ ਦਾ ਸ਼ੱਕ ਦਿਨੋ ਦਿਨ ਵਧਦਾ ਗਿਆ | ਉਹਨਾਂ ਨੂੰ ਇਹ ਵੀ ਸ਼ੱਕ ਸੀ ਕਿ ਇਹ ਸਭ ਮੋਟਰਸਾਈਕਲ ਚੋਰੀ ਦੇ ਨੇ |
ਹੀਰਾ ਸਿੰਘ ਵੱਲੋਂ ਬਾਰ ਬਾਰ ਰੋਕਣ ਟੋਕਣ ਤੋਂ ਬਾਅਦ ਇੱਕ ਦਿਨ ਅੰਗਰੇਜ ਸਿੰਘ ਅਤੇ ਰਾਣੀ ਇੱਕ ਖ਼ਤਰਨਾਕ ਵਿਓਂਤ ਬਣਾਉਂਦੇ ਨੇ ਤੇ ਫਿਰ ਹੀਰਾ ਸਿੰਘ ਨਾਲ ਜੋ ਕੁੱਝ ਕਰਦੇ ਨੇ ਉਸਨੂੰ ਜਾਂ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕ ਜਾਵੇਗੀ |

Related posts

ਬੈਂਕ ਦਾ ਸਾਬਕਾ ਗਾਰਡ ਹੀ ਨਿਕਲਿਆ ਮਾਸਟਰਮਾਈਂਡ

Htv Punjabi

ਪੱਥਰੀ ਦਾ ਅਪਰੇਸ਼ਨ ਕਰਵਾਉਣ ਲਈ ਬੰਦੇ ਨੇ ਕੀਤਾ ਵੱਡਾ ਕਾਂਡ, ਫੜੇ ਜਾਣ ‘ਤੇ ਪੁਲਿਸ ਵਾਲਿਆਂ ਨੂੰ ਵੀ ਨਾ ਆਇਆ ਯਕੀਨ

Htv Punjabi

ਬਾਂਸ ਵਾਗੂੰ ਨਹੀਂ ਦਿਨਾਂ ‘ਚ ਸਫੈਦੇ ਵਾਗੂੰ ਵੱਧੇਗਾ ਕੱਦ ਸੁਣੋ ਨੁਸਕਾ

htvteam