Htv Punjabi
Punjab Video

ਹੁਣ ਪੰਜਾਬ ਦੀਆਂ ਸੰਸਥਾਵਾਂ ਜਾਣਗੀਆਂ ਪਹਾੜਾਂ ‘ਚ

ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੌਰਾਨ ਪੂਰੇ ਉੱਤਰ ਭਾਰਤ ‘ਚ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਸਮੇਤ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਹਜ਼ਾਰਾਂ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ।

ਹੜ੍ਹ ਪ੍ਰਭਾਵਿਤ ਇਲਾਕਿਆਂ ਚ ਹਰ ਸੰਸਥਾਂ ਵਲੋਂ ਮਦਦ ਕੀਤੀ ਜਾ ਰਹੀ ਹੈ,,ਇਸ ਸੇਵਾ ਦੇ ਕੰਮ ਵਿੱਚ ਜਲੰਧਰ ਦੀ ਸਮਾਜਿਕ ਸੰਸਥਾ ਤੇਰਾ ਤੇਰਾ ਹੱਟੀ ਵੀ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ। ਜਿਸ ਤੋਂ ਬਾਅਦ ਤੇਰਾ ਤੇਰਾ ਹੱਟੀ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾਵੇ। ਇਸ ਸਬੰਧ ਵਿੱਚ ਤੇਰਾ ਤੇਰਾ ਹੱਟੀ ਦੇ ਮੈਬਰਾਂ ਨੇ ਊਨਾ ਵਿੱਚ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨਾਲ ਮੁਲਾਕਾਤ ਕੀਤੀ ਅਤੇ ਰਾਹਤ ਸਮੱਗਰੀ ਵੰਡਣ ਬਾਰੇ ਗੱਲਬਾਤ ਕੀਤੀ।

ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਫਿਰ ਵੀ, ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਰਾਹਤ ਸਮੱਗਰੀ ਮੰਡੀ ਅਤੇ ਕੁੱਲੂ-ਮਨਾਲੀ ਤੱਕ ਪਹੁੰਚਾ ਸਕਦੇ ਹੋ, ਜਿੱਥੇ ਜ਼ਿਆਦਾ ਪ੍ਰਭਾਵਿਤ ਲੋਕ ਹਨ।

ਇਸ ਮੀਟਿੰਗ ਤੋਂ ਬਾਅਦ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ ਅਤੇ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਲਿੱਤਾ ਹੈ ਕਿ ਉਨ੍ਹਾਂ ਦੀ ਸੰਸਥਾ ਮੰਡੀ ਅਤੇ ਕੁੱਲੂ-ਮਨਾਲੀ ਖੇਤਰਾਂ ਵਿੱਚ ਰਾਹਤ ਸਮੱਗਰੀ ਪਹੁੰਚਾਏਗੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਐਂਵੇ ਨੀ ਪੰਦਰਾਂ- ਪੰਦਰਾਂ ਘੰਟੇ ਡਿਊਟੀ ਹੁੰਦੀ ਪੁਲਿਸੀਏ ਨਾਕਿਆਂ ‘ਤੇ ਹੀ ਪੀ ਰਹੇ ਨੇ ਸ਼ਰੇਆਮ ਆਹ, ਅਸੀਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਆਹ ਫਾਰਮੂਲਾ!

Htv Punjabi

ਦੇਖੋ ਕਿਵੇਂ ਗ੍ਰੰਥੀ ਸਿੰਘ ਨਾਲ ਮਿਲਕੇ ਕਰਵਾਇਆ ਵਿਆਹ

htvteam

ਚੰਡੀਗੜ੍ਹ ਦੀਆਂ ਸੋਹਣੀਆਂ ਕੁੜੀਆਂ ਨਾਲ ਰੰਗੀਨ ਰਾਤਾਂ; ਇੱਕ ਕਾਲ ਨਾਲ ਹੀ ਹੋ ਜਾਂਦਾ ਸੀ ਮਾਮਲਾ ਫਿੱਟ

htvteam

Leave a Comment