ਲੁਧਿਆਣਾ ਦੇ ਮੁਸਲਿਮ ਭਾਈਚਾਰੇ ਦਾ ਵੱਡਾ ਐਲਾਨ
ਕਿਹਾ ਅਮਰੀਕਾ ਤੇ ਇਜਰਾਈਲ ਦੋਨਾਂ ਦੇਸ਼ਾਂ ਨੇ ਧੋਖੇ ਨਾਲ
ਉਨਾਂ ਦੇ ਰਹਿਬਰ ਤੇ ਕੀਤਾ ਹਮਲਾ
ਰੋਸ਼ ਵੱਜੋਂ ਈਦ ਨਾ ਮਨਾਉਣ ਦੀ ਕਹੀ ਗੱਲ
ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਮੁਸਲਿਮ ਭਾਈਚਾਰੇ ਵੱਲੋਂ ਅੱਜ ਇਜਰਾਇਲ ਅਤੇ ਅਮਰੀਕਾ ਦੇ ਵਿਰੋਧ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਦੋਵਾਂ ਦੇਸ਼ਾਂ ਤੇ ਧੋਖੇ ਨਾਲ ਰਹਿਬਰ ਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਤਾਂ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਜਦੋਂ ਤੱਕ ਉਹਨਾਂ ਤੇ ਇਸੇ ਤਰੀਕੇ ਨਾਲ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਈਦ ਨਹੀਂ ਮਨਾਉਣਗੇ ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੇ ਰੋਜ ਪ੍ਰਦਰਸ਼ਨ ਕਰਨ ਉਪਰੰਤ ਪੁਤਲਾ ਵੀ ਫੂਕਿਆ ਹੈ।
ਉਧਰ ਗੱਲਬਾਤ ਕਰਦਿਆਂ ਮੁਸਲਿਮ ਭਾਈਚਾਰੇ ਦੇ ਆਗੂ ਅਬਾਸ ਰਾਜਾ ਨੇ ਕਿਹਾ ਕਿ ਅਮਰੀਕਾ ਅਤੇ ਇਜਰਾਇਲ ਦੇ ਵੱਲੋਂ ਧੋਖੇ ਨਾਲ ਉਹਨਾਂ ਦੇ ਰਹਿਬਰ ਤੇ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਮੌਤ ਵੀ ਹੋਈ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਇਸੇ ਤਰੀਕੇ ਨਾਲ ਇਹਨਾਂ ਦੇਸ਼ਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਈਦ ਨਹੀਂ ਮਨਾਉਣਗੇ ਇਸ ਤੋਂ ਇਲਾਵਾ ਉਹਨਾਂ ਕੇਂਦਰ ਸਰਕਾਰ ਤੇ ਵੀ ਵੱਡਾ ਹਮਲਾ ਕੀਤਾ ਉਹਨਾਂ ਕਿਹਾ ਕਿ ਇਰਾਨ ਜਿਹਨੇ ਭਾਰਤ ਨਾਲ ਹਮੇਸ਼ਾ ਸਾਥ ਦਿੱਤਾ ਉਸ ਨੂੰ ਨਾਲ ਖੜਨਾ ਚਾਹੀਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
