Htv Punjabi
Punjab Video

ਅਜੀਬੋ ਗਰੀਬ ਮਾਮਲਾ, ਕੁੱਕੜ ਕੋਰਟ ਚ ਪੇਸ਼ ਹੋ ਕੇ ਦੇਵੇਗਾ ਗਵਾਹੀ

ਬੰਦਿਆਂ ਦੀਆਂ ਕੋਰਟ ਵਿੱਚ ਪੇਸ਼ੀਆਂ ਪੈਂਦੀਆਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਕਿ ਬੰਦਿਆਂ ਨੂੰ ਜਾਂ ਔਰਤਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਰ ਹੁਣ ਪੰਛੀ ਜਾਨਵਰ ਵੀ ਕੋਰਟ ਦੇ ਵਿੱਚ ਪੇਸ਼ ਹੋਣਗੇ। ਜਿਹੜਾ ਜਿਹੜੇ ਕੁੱਕੜ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਹੁਣ ਇਹ ਕੁੱਕੜ ਅਦਾਲਤ ਵਿੱਚ ਗਵਾਹੀ ਦੇਣਗੇ,, ਸੁਣ ਕੇ ਹੈਰਾਨ ਤਾਂ ਹੋਏ ਹੋਵੋਗੇ ਪਰ ਇਹ ਸੱਚ,,ਇਹ ਅਜੀਬੋ ਗਰੀਬ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੱਕੜ ਦੀ ਪੁਲਿਸ ਵੱਲੋਂ ਜਾਨ ਬਚਾਈ ਗਈ ਹੈ ਤੇ ਫਿਰ ਕੁੱਕੜ ਦੇ ਉੱਪਰ ਤਸਦਰ ਢਾਹੁਣ ਤਿੰਨ ਦੋਸ਼ੀਆਂ ਦੇ ਖਿਲਾਫ ਮੁਕਦਮਾ ਵੀ ਦਰਜ ਕੀਤਾ।

ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਜ਼ਿਲੇ ਦੇ ਪਿੰਡ ਬੱਲੂਆਣਾ ਦੇ ਵਿੱਚ ਮਾਮਲਾ ਜਾਨਣ ਦੇ ਲਈ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬਠਿੰਡਾ ਦੇ ਬੱਲੂਆਣਾ ਪਿੰਡ ਵਿੱਚ ਕੁਝ ਵਿਅਕਤੀਆਂ ਦੇ ਤਰਫੋਂ ਕੁੱਕੜਾਂ ਦੀ ਲੜਾਈ ਕਰਵਾਈ ਜਾ ਰਹੀ ਸੀ ਇਸ ਦੌਰਾਨ 100 ਤੋਂ 200 ਬੰਦੇ ਸ਼ਾਮਿਲ ਸੀ ਜਦੋਂ ਸਾਨੂੰ ਇਸ ਗੱਲ ਦੀ ਇਤਲਾਹ ਮਿਲੀ ਤਾਂ ਮੌਕੇ ਤੋਂ ਸਾਰੇ ਫਰਾਰ ਹੋ ਗਏ।

ਅਕਸਰ ਇਸ ਮਾਮਲੇ ਦੇ ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਕਿਸੇ ਵੀ ਬੇਜ਼ੁਬਾਨ ਨੂੰ ਲੈ ਕੇ ਤਸੱਦਦ ਢਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੇ ਅਧੀਨ ਹੈ ਫਿਰ ਭਾਵੇਂ ਉਹ ਡੋਗ ਫਾਈਟ ਹੋਵੇ ਜਾਂ ਬੇਜੁਬਾਨ ਪੰਛੀਆਂ ਦੀ ਲੜਾਈ ਹੋਵੇ ਪਰ ਇਸ ਵਿਚਾਲੇ ਅਸੀਂ ਇਹ ਵੀ ਵੇਖਦੇ ਹਾਂ ਕਿ ਕੁੱਕੜਾਂ ਨੂੰ ਕਈ ਲੋਕ ਖਾਣੇ ਦੇ ਵਿੱਚ ਪਸੰਦ ਕਰਦੇ ਨੇ ਪਰ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਸਾਡਾ ਸੰਵਿਧਾਨ ਇਹਨਾਂ ਬੇਜ਼ੁਬਾਨਾਂ ਦੀ ਰੱਖਿਆ ਕਰਦਾ ਹੈ ਇਹ ਕਈ ਸਵਾਲ ਨੇ ਪਰ ਫਿਲਹਾਲ ਬਠਿੰਡਾ ਦੇ ਵਿੱਚ ਇੱਕ ਕੁੱਕੜ ਦੀ ਰੱਖਿਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਇਹ ਮਾਮਲਾ ਥੋੜਾ ਜਿਹਾ ਹੈਰਾਨੀਜਨਕ ਨਜ਼ਰ ਆਉਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਸ਼ਕੀ ਦੇ ਚੱਕਰ ‘ਚ ਮੁੰਡਾ ਗੇਟ ‘ਤੇ ਕਰ ਗਿਆ ਗੰਦਾ ਕੰਮ, ਫੇਰ ਕੁੜੀ ਨੇ ਦੇਖੋ ਕੀ ਕੀਤਾ

Htv Punjabi

ਉਹ ਸਬਜ਼ੀ ਜੋ ਤੁਹਾਡੇ ਦਿਲ ਨੂੰ ਸੋਨੇ ਵਰਗਾ ਖਰਾ ਬਣਾਕੇ ਰੱਖਦੀ ਹੈ

htvteam

ਭਾਰਤੀ ਫੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ ਤਰਨਤਾਰਨ ਦੇ ਗੁਰਸੇਵਕ ਸਿੰਘ ਦੀ ਮੌਤ; ਪਰਿਵਾਰ ਦਾ ਰੋ ਰੋ ਬੁਰਾ ਹਾਲ

htvteam

Leave a Comment