Htv Punjabi
Crime Punjab Video

ਥਾਣੇ ਦੇ ਬਾਹਰ ਸਾਬਕਾ DSP ‘ਚ ਕਿਹੜੀ ਵੜ ਗਈ ਸ਼ੈਅ !

ਥਾਣਾ ਸਦਰ ਬਾਹਰ ਫੈਮਲੀ ਡਿਸਪਿਊਟ ਨੇ ਧਾਰਿਆ ਖੂਨੀ ਰੂਪ
ਸਾਬਕਾ ਡੀਐਸਪੀ ਨੇ ਪੁੱਤਰ ਤੇ ਪਤਨੀ ਮਾਰੀਆਂ ਗੋਲੀਆਂ
ਪੁੱਤ ਦੀ ਮੌਤ ਪਹਿਲੀ ਪਤਨੀ ਹੋਈ ਗੰਭੀਰ ਜ਼ਖਮੀ
ਪੁਲਿਸ ਵੱਲੋਂ ਆਰੋਪੀ ਨੂੰ ਕੀਤਾ ਗ੍ਰਿਫਤਾਰ ਮਾਮਲੇ ਚ ਜਾਂਚ ਕੀਤੀ ਸ਼ੁਰੂ
ਸਾਬਕਾ ਸੀਆਰਪੀਐਫ ਦੇ ਡੀਐਸਪੀ ਨੇ ਆਪਣੇ ਹੀ ਪੁੱਤਰ ਤੇ ਪਹਿਲੀ ਪਤਨੀ ਨੂੰ ਮਾਰੀਆਂ ਗੋਲੀਆਂ
ਦੱਸਿਆ ਜਾ ਰਿਹਾ ਹੈ ਕਿ ਸੀਆਰਪੀਐਫ ਦੇ ਸਾਬਕਾ ਡੀਐਸਪੀ ਤਰਸੇਮ ਸਿੰਘ ਦਾ ਆਪਣੀ ਪਹਿਲੀ ਪਤਨੀ ਤੇ ਪੁੱਤਰ ਦੇ ਨਾਲ ਜਾਇਜਦਾਦ ਝਗੜਾ ਚੱਲ ਰਿਹਾ ਸੀ।

ਅੱਜ ਇੱਕ ਦਿਲ ਦਹਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਪਰਿਵਾਰਕ ਝਗੜੇ ਨੇ ਖੂਨੀ ਰੂਪ ਧਾਰ ਲਿਆ। ਸਾਬਕਾ ਸੀ.ਆਰ.ਪੀ.ਐੱਫ. ਡੀਐਸਪੀ ਤਰਸੇਮ ਸਿੰਘ ਵੱਲੋਂ ਆਪਣੇ ਹੀ ਪੁੱਤਰ ਤੇ ਪਹਿਲੀ ਪਤਨੀ ਉੱਤੇ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਹੋਈ, ਜਿੱਥੇ ਤਿੰਨੇ ਵਿਅਕਤੀ ਜਾਇਦਾਦੀ ਝਗੜੇ ਨੂੰ ਲੈ ਕੇ ਥਾਣੇ ਵਿਖੇ ਪਹੁੰਚੇ ਹੋਏ ਸਨ।

ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ, ਥਾਣੇ ਅੰਦਰ ਬਹਿਸ ਹੋਣ ਤੋਂ ਬਾਅਦ ਤਰਸੇਮ ਸਿੰਘ ਬਾਹਰ ਨਿਕਲਿਆ ਅਤੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਉਸਦਾ ਪੁੱਤਰ ਬਚਿੱਤਰ ਸਿੰਘ ਮੌਕੇ ‘ਤੇ ਹੀ ਦਮ ਤੋੜ ਗਿਆ, ਜਦਕਿ ਪਹਿਲੀ ਪਤਨੀ ਗੰਭੀਰ ਜ਼ਖਮੀ ਹੋ ਗਈ ਜਿਸਨੂੰ ਫੌਰਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਪੁਲਿਸ ਅਧਿਕਾਰੀ ਏਸੀਪੀ ਰਿਸ਼ਵ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਰਪੀਐਫ ਦੇ ਸਾਬਕਾ ਡੀਐਸਪੀ ਤਰਸੇਮ ਸਿੰਘ ਨੇ ਆਪਣੀ ਜਾਇਦਾਦ ਤੇ ਝਗੜੇ ਨੂੰ ਲੈ ਕੇ ਪਹਿਲੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰੀਆਂ ਜਿਹਦੇ ਚਲਦੇ ਦੋਵੇਂ ਗੰਭੀਰ ਰੂਪ ਜਖਮੀ ਹੋ ਕੇ ਤੇ ਉਹਨਾਂ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਦੇ ਲੜਕੇ ਬਚਿੱਤਰ ਸਿੰਘ ਦੀ ਮੌਤ ਹੋ ਚੁੱਕੀ ਹੈ। ਤੇ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਰਸੇਮ ਸਿੰਘ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤਿਆ ਗਿਆ ਵਿਅਕਤੀ ਰਾਜਾ ਸੰਸੀ ਇਲਾਕੇ ਦਾ ਨਿਵਾਸੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਗਲੇ ਪੱਧਰ ‘ਤੇ ਚੱਲ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਫ਼ਤ ਸਫਰ ਕਰਨ ਵਾਲੀਆਂ ਬੀਬੀਆਂ ਨੂੰ ਝਟਕਾ ?

htvteam

ਪ੍ਰੇਮੀ ਨੇ ਘਰਵਾਲੀ ਨਾਲ ਮਿਲ ਪ੍ਰੇਮਿਕਾ ਨਾਲ ਖੇਡੀ ਗੰਦੀ ਖੇਡ

htvteam

ਇਸ ਮਹਿਲਾ ਨੇ ਸਾਂਭੀ ਕੇਜਰੀਵਾਲ ਦੀ ਕੁਰਸੀ

htvteam

Leave a Comment