Htv Punjabi
Uncategorized

ਅੰਮ੍ਰਿਤਸਰ ਐਂਟੀ ਨਾਰੋਕੋਟਿਕ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਸ਼ਰਾਰਤੀ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਸਪੈਸ਼ਲ ਐਂਟੀ ਨਾਰਕੋਟਿਕ ਸੈਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ,ਜਦੋਂ ਐਂਟੀ ਨਾਰੋਕੋਟਿਕ ਸੈਲ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਛੇਹਰਟਾ ਦੇ ਅਧੀਨ ਪੈਂਦੇ ਇਲਾਕਾ ਕਾਲੇ ਰੋਡ ਤੇ ਨਾਕਾ ਬੰਦੀ ਦੌਰਾਨ ਇੱਕ ਸਕੁਟੀ ਸਵਾਰ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਪੁਲਿਸ ਨਾਕਾ ਬੰਦੀ ਦੇਖ ਕੇ ਭੱਜਣ ਲੱਗਾ ਤੇ ਨਾਕਾ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰ ਲਿਆ, ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤੇ ਉਸ ਪਾਸੋਂ ਇੱਕ ਦੇਸੀ ਰਿਵਾਲਵਰ ਤੇ ਪੰਜ ਜਿੰਦਾ ਰੋਂਦ ਕੀਤੇ ਬਰਾਮਦ, ਪੁਲਿਸ ਨਾਕਾ ਪਾਰਟੀ ਵੱਲੋਂ ਰਿਵਾਲਵਰ ਤੇ ਰੋਂਦ ਆਪਣੇ ਕਬਜ਼ੇ ਵਿੱਚ ਲੈਕੇ ਥਾਣਾ ਛੇਹਰਟਾ ਦੀ ਪੁਲੀਸ ਨੇ ਮਾਮਲਾ ਦਰਜ ਕੀਤਾ,

ਜਿਸਦੇ ਚਲਦੇ ਪੁੱਛਗਿੱਛ ਦੌਰਾਨ ਇਸ ਨੇ ਆਪਣਾ ਨਾਮ ਜਸਵਿੰਦਰ ਸਿੰਘ ਜੱਸਾ ਵਾਸੀ ਰਾਮਤੀਰਥ ਰੋਡ ਢੀਂਗਰਾ ਕਾਲੋਨੀ, ਦਾ ਰਿਹਣ ਵਾਲਾ ਹੈ। ਤੇ ਇਸ ਨੇ ਇਹ ਵੀ ਕਬੂਲ ਕੀਤਾ ਹੈ ਕਿ ਇਸ ਉਤੇ ਥਾਣਾ ਝਬਾਲ ਵਿਚ ਵੀ ਮੁਕੱਦਮਾ ਦਰਜ ਹੈ ਇਸਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ

Related posts

ਕਰੋਨਾ ਕਿਵੇਂ ਫੈਲਦਾ ਜਰਮਨ ਨੇ ਕੀਤਾ ਖਤਰਨਾਕ ਪ੍ਰਯੋਗ!

htvteam

ਕਰਫਿਊ ਤੇ ਤਾਲਾਬੰਦੀ ਦੌਰਾਨ ਫਸੀ ਇੱਕ ਅਜਿਹੀ ਬਰਾਤ, ਜਿਸ ਨੂੰ ਦੇਖਦੇ ਹੀ ਲੋਕ ਪੁੱਛਦੇ ਨੇ “ਅਤਿਥੀ ਤੁਮ ਕਬ ਜਾਓਗੇ” 

Htv Punjabi

ਜੰਮੂ-ਕਸ਼ਮੀਰ ਦੇ ਲਈ ਕਰੋੜਾਂ ਦੇ ਪੈਕੇਜ ਦਾ ਐਲਾਨ, ਬਿਜਲੀ-ਪਾਣੀ ‘ਤੇ 50% ਡਿਸਕਾਂਊਟ

htvteam