ਇੱਕ ਤੇਜ਼ ਰਫਤਾਰ ਕਾਰ ਸੰਤੁਲਨ ਗਵਾ ਕੇ ਕੋਠੀ ਦੇ ਬਾਹਰ ਆਪਣੀ ਸਾਈਡ ਖੜ੍ਹੀ ਕਾਰ ‘ਚ ਵਜਦੀ ਹੈ, ਦੇਖਦੇ ਹੀ ਦੇਖਦੇ ਕਾਰ ਦੇ ਪੜਖੱਚੇ ਉੱਡ ਜਾਂਦੇ ਨੇ |
ਮਾਮਲਾ ਹੈ ਲੁਧਿਆਣਾ ਦੇ ਗੋਬਿੰਦ ਨਗਰ ਇਲਾਕੇ ਦਾ, ਜਿੱਥੇ ਦਿੱਲੀ ਤੋਂ ਆਪਣੇ ਸਹੁਰੇ ਘਰ ਆਇਆ ਨੌਜਵਾਨ ਰਾਤ ਨੂੰ ਪਰਿਵਾਰ ਸਣੇ ਸੁੱਤਾ ਹੋਇਆ ਸੀ | ਅੱਧੀ ਰਾਤ ਵੇਲੇ ਜ਼ਬਰਦਸਤ ਟੱਕਰ ਦੀ ਅਵਾਜ਼ ਨਾਲ ਸਾਰਾ ਘਰ ਹਿੱਲ ਜਾਂਦਾ ਹੈ | ਆਸ ਪਾਸ ਦੇ ਲੋਕ ਉੱਡ ਜਾਂਦੇ ਨੇ | ਜਦ ਨੌਜਵਾਨ ਬਾਹਰ ਆ ਕੇ ਦੇਖਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ |
