Htv Punjabi
Crime Punjab Video

ਆਈਸਕ੍ਰੀਮ ਖਾ ਰਹੇ ਪਰਿਵਾਰ ਨਾਲ ਦੇਖੋ ਕੀ ਹੋਇਆ

ਆਨਲਾਈਨ ਚਲਾਨ ਨੂੰ ਲੈ ਕੇ ਹੋਇਆ ਵਿਵਾਦ
ਪੁਲਿਸ ਕਰਮੀ ‘ਤੇ ਧੱਕੇ ਦੇਣ ਦੇ ਦੋਸ਼
ਗਲਤ ਪਾਰਕਿੰਗ ਨੂੰ ਲੈਕੇ ਕੱਟਿਆ ਚਲਾਨ
ਜਲੰਧਰ ਦੇ ਮਾਡਲ ਹਾਊਸ ਇਲਾਕੇ ਵਿੱਚ ਦੇਰ ਰਾਤ ਇਕ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਗਿਆ। ਜਾਣਕਾਰੀ ਮੁਤਾਬਕ ਇੱਕ ਪਰਿਵਾਰ ਆਈਸਕ੍ਰੀਮ ਖਾਣ ਲਈ ਘਰ ਤੋਂ ਨਿਕਲਿਆ ਸੀ। ਜਦੋਂ ਉਹ ਆਈਸਕ੍ਰੀਮ ਪਾਰਲਰ ਦੇ ਬਾਹਰ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਦਾ ਆਨਲਾਈਨ ਚਲਾਨ ਕੱਟ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵਾਂ ਪੱਖਾਂ ਵਿੱਚ ਤਕਰਾਰ ਹੋ ਗਈ।

ਕਾਰ ਚਾਲਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਆਈਸਕ੍ਰੀਮ ਖਾਣ ਆਏ ਸਨ ਅਤੇ ਅਜੇ ਉਨ੍ਹਾਂ ਨੇ ਕੁਝ ਖਰੀਦਿਆ ਵੀ ਨਹੀਂ ਸੀ। ਉਹ ਗੱਡੀ ਵਿੱਚ ਹੀ ਬੈਠੇ ਹੋਏ ਸਨ ਕਿ ਪੁਲਿਸ ਵਾਲਿਆਂ ਨੇ ਆ ਕੇ ਚਲਾਨ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਗੱਡੀ ਪਹਿਲਾਂ ਹੀ ਅੱਗੇ ਕਰ ਲਈ ਸੀ ਅਤੇ ਸਾਰੀ ਘਟਨਾ ਕੈਮਰੇ ਵਿੱਚ ਰਿਕਾਰਡ ਹੈ, ਫਿਰ ਵੀ ਪੁਲਿਸ ਨੇ ਫੋਟੋ ਖਿੱਚ ਕੇ ਚਲਾਨ ਕਰ ਦਿੱਤਾ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਫੋਟੋ ਵਿੱਚ ਵੀ ਗੱਡੀ ਚੱਲ ਰਹੀ ਦਿਖਾਈ ਦੇ ਰਹੀ ਹੈ, ਫਿਰ ਵੀ ਚਲਾਨ ਕੱਟਿਆ ਗਿਆ। ਜਦੋਂ ਉਨ੍ਹਾਂ ਨੇ ਪੁਲਿਸ ਕਰਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਕੋਲ ਜਾਣ ਲਈ ਕਿਹਾ ਅਤੇ ਮੌਕੇ ਤੋਂ ਚਲਾ ਗਿਆ।

ਇੱਕ ਹੋਰ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਗੱਲ ਕਰਨ ਗਿਆ ਤਾਂ ਪੁਲਿਸ ਕਰਮੀ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਕੋਈ ਗੱਲ ਨਹੀਂ ਸੁਣੀ। ਇਸ ਦੇ ਨਾਲ ਹੀ ਇਹ ਵੀ ਦੋਸ਼ ਲਗੇ ਕਿ ਇੱਕ ਕੁੜੀ ਨਾਲ ਗਲਤ ਵਰਤਾਅ ਕੀਤਾ ਗਿਆ। ਕਾਰ ਚਾਲਕ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਉਸ ਨੂੰ ਗੱਡੀ ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ।

ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਪਾਰਕਿੰਗ ਬਾਰੇ ਸਪਸ਼ਟ ਨਿਰਦੇਸ਼ ਦੇਣੇ ਚਾਹੀਦੇ ਹਨ ਅਤੇ ਜਿੱਥੇ ਪਾਰਕਿੰਗ ਦੀ ਸਹੂਲਤ ਨਹੀਂ, ਉੱਥੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਆਮ ਲੋਕਾਂ ਨੂੰ ਤੰਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਅੱਗੇ ਰੱਖਣਗੇ।

ਦੂਜੇ ਪਾਸੇ, ਏਐਸਆਈ ਤਿਲਕ ਰਾਮ ਨੇ ਕਿਹਾ ਕਿ ਗੱਡੀ ਸੜਕ ਦੇ ਵਿਚਕਾਰ ਖੜੀ ਸੀ ਅਤੇ ਗਲਤ ਪਾਰਕਿੰਗ ਦੇ ਕਾਰਨ ਆਨਲਾਈਨ ਚਲਾਨ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਚਾਲਕ ਗੱਡੀ ਅੱਗੇ ਲੈ ਜਾਣ ਲੱਗਾ, ਜਿਸ ਤੋਂ ਬਾਅਦ ਚਲਾਨ ਕੀਤਾ ਗਿਆ। ਕੁੜੀ ਨਾਲ ਗਲਤ ਵਰਤਾਅ ਦੇ ਦੋਸ਼ਾਂ ਨੂੰ ਉਨ੍ਹਾਂ ਨੇ ਬੇਬੁਨਿਆਦ ਕਰਾਰ ਦਿੱਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਸ਼ਹਿਰ ਦੇ ਲੋਕਾਂ ਦੀ ਜਾਨ ਬੰਦੇ ਨੇ ਪਾਈ ਦਿੱਤੀ ਖ਼ਤਰੇ ‘ਚ…

htvteam

ਸਿਲੰਡਰ ਸਪਲਾਈ ਨੂੰ ਲੈਕੇ ਆਈ ਵੱਡੀ ਖ਼ਬਰ

htvteam

5ਵੀਂ ‘ਤੇ 8ਵੀਂ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, ਪੇਪਰਾਂ ਬਾਰੇ ਬੋਰਡ ਨੇ ਕੀਤਾ ਵੱਡਾ ਐਲਾਨ

Htv Punjabi

Leave a Comment