Htv Punjabi
Crime Punjab Video

ਇਕੱਲੇ ਬਜ਼ੁਰਗ ਨੂੰ ਦੇਖ 7 ਮੁੰਡਿਆਂ ਦੀ ਵਿਗੜੀ ਨੀਅਤ !

ਸੰਗਰੂਰ ਪੁਲਿਸ ਦੀ ਵੱਡੀ ਕਾਰਵਾਈ
ਭਵਾਨੀਗੜ੍ਹ ਕਤਲ ਕਾਂਡ ਦੇ 7 ਦੋਸ਼ੀ ਗ੍ਰਿਫਤਾਰ
ਚੋਰੀ ਕਰਨ ਦੀ ਨੀਅਤ ਨਾਲ ਕੀਤਾ ਕਤਲ
ਸੰਗਰੂਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ ਭਵਾਨੀਗੜ੍ਹ ਇਲਾਕੇ ਵਿੱਚ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 7 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਸੰਗਰੂਰ ਪੁਲਿਸ ਵਲੋਂ ਅਪਰਾਧਿਕ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਪਿੰਡ ਬਲਦ ਕਲਾਂ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ 7 ਦੋਸ਼ੀਆਂ ਨੂੰ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ, 7 ਅਪ੍ਰੈਲ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ, ਜਿਸ ਦੀ ਪਛਾਣ ਰਾਮ ਜੀ ਵਜੋਂ ਹੋਈ, ਦੀ ਲਾਸ਼ ਮਿਲੀ ਹੈ। ਰਾਮ ਜੀ ਉੱਥੇ ਖੁਦਾਈ ਵਾਲੀ ਮਸ਼ੀਨ ਦੀ ਰਾਖੀ ਕਰ ਰਿਹਾ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਦੋਸ਼ੀ ਉੱਥੇ ਚੋਰੀ ਦੀ ਨੀਅਤ ਨਾਲ ਆਏ ਸਨ, ਪਰ ਰਾਮ ਜੀ ਨਾਲ ਹੋਈ ਮੁੱਠਭੇੜ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।

ਫੜੇ ਗਏ ਦੋਸ਼ੀਆਂ ਦੀ ਉਮਰ 20 ਤੋਂ 23 ਸਾਲ ਦੇ ਵਿਚਕਾਰ ਹੈ ਅਤੇ ਇਹ ਸਾਰੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਕੈਂਟਰ, ਮੋਟਰਸਾਈਕਲ, ਮੋਬਾਈਲ ਫੋਨ ਅਤੇ ਲੋਹੇ ਦੀਆਂ ਰਾਡਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਇਹ ਗਿਰੋਹ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਰਾਤੀਆਂ ਦੇ ਪਏ ਛਿੱਤਰ ! DJ ਤੇ ਪਈਆਂ ਧਮਾਲਾਂ

htvteam

ਕਿਰਾਇਆ ਨਹੀਂ ਮਿਲਿਆ ਤਾਂ ਮਕਾਨ ਮਾਲਕ ਨੇ ਕੁੜੀਆਂ ਨੂੰ ਬੰਦੀ ਬਣਾਕੇ ਦੇਖੋ ਕੀ ਕੀਤਾ ਹਾਲ  

Htv Punjabi

ਐਸ.ਵਾਈ ਐਲ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ

htvteam

Leave a Comment