Htv Punjabi
Crime Punjab Video

ਆਸ਼ਿਕ ਦੇ ਚੱਕਰਾਂ ਚ ਪਤਨੀ ਕਰ ਬੈਠੀ ਕਾਂਡ

ਨਜਾਇਜ਼ ਸਬੰਧਾਂ ਦੇ ਚੱਲਦੇ ਪਤੀ ਦਾ ਕੀਤਾ ਕਤਲ

ਸਿਰ ਚ ਲੋਹੇ ਦੀ ਰਾਡ ਮਾਰ ਕੇ ਉਤਾਰਿਆ ਮੌਤ ਦੇ ਘਾਟ
ਨਾਲ ਦੇ ਸਾਥੀ ਨੇ ਪਾਇਆ ਰੌਲਾ, ਪੁਲਿਸ ਵੱਲੋਂ ਜਾਂਚ ਸ਼ੁਰੂ
ਪੁਲਿਸ ਜਿਲ੍ਹਾ ਖੰਨਾ ਦੇ ਮਲੌਦ ਥਾਣਾ ਖੇਤਰ ਦੇ ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਨੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਇੱਥੇ 40 ਸਾਲਾ ਬਹਾਦਰ ਸਿੰਘ ਭੋਲਾ ਦਾ ਉਸਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਲੋਹੇ ਦੀ ਰਾਡ ਨਾਲ ਸਿਰ ‘ਤੇ ਵਾਰ ਕਰਕੇ ਨਿਰਦਈ ਤਰੀਕੇ ਨਾਲ ਕਤਲ ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਭੋਲਾ ਦੇ ਕੋਲ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਉਹ ਘਰ ਦੀ ਲਾਬੀ ਵਿੱਚ ਸੌ ਰਿਹਾ ਸੀ ਜਦੋਂ ਉਸਨੇ ਅਚਾਨਕ ਚੀਕਾਂ ਸੁਣੀਆਂ। ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ ‘ਤੇ ਸੌਂਦੇ ਭੋਲਾ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ। ਇੰਦਰਜੀਤ ਨੇ ਕੰਧ ਟੱਪ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਭੋਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੇ ਕਾਰਨ ਲੁਧਿਆਣਾ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਪਾਲ ਸਿੰਘ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆਂ

htvteam

ਕਾਂਗਰਸ ਤੋਂ ਬਾਅਦ CM ਭਗਵੰਤ ਮਾਨ ਦਾ ਬਾਦਲਾਂ ‘ਤੇ ਵੱਡਾ ਐਕਸ਼ਨ

htvteam

ਸਿਹਤ ਮਹਿਕਮੇ ਦੇ ਬੰਦਿਆਂ ਨੇ ਕੋਰੋਨਾ ਦੇ ਮਰੀਜ਼ ਨਾਲ ਕੀਤਾ ਉਲਟਾ ਕੰਮ, ਅੱਧੀ ਰਾਤ ਨੂੰ ਉਠਾ ਲਿਆ, ਪਤਾ ਲੱਗਣ ‘ਤੇ ਪਰਿਵਾਰ ‘ਚ ਪਈਆਂ ਭਾਜੜਾਂ

Htv Punjabi

Leave a Comment