Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡੇ ਨਾਲ ਕਿਵੇਂ ਟੱ-ਪੀ-ਆਂ ਹੱ+ਦਾਂ

ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਉਸ ਵੇਲੇ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਨਜ਼ਰ ਆਈ ਜਦੋਂ ਇਕ ਨੌਜਵਾਨ ਨੂੰ ਰੱਸਿਆਂ ਨਾਲ ਫਿਰ ਟਰੱਕ ਦੇ ਮਗਰ ਘੜੀਸਾ ਪਾਉਂਦੇ ਗਏ,, ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਦੇਖਣ ਵਾਲਿਆਂ ਦੇ ਰੰਗ ਤੇ ਖੜੇ ਹੋ ਗਏ,, ਸਭ ਤੋਂ ਪਹਿਲਾਂ ਇਸ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਆਂਦਾ ਜਾਂਦਾ ਫਿਰ ਉਸਨੂੰ ਟਰੱਕ ਦੇ ਮਗਰ ਬੰਨਿਆ ਜਾਂਦਾ ਪਰ,, ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਇਸ ਨੌਜਵਾਨ ਨੇ ਅਜਿਹਾ ਕੀ ਕਾਰਾ ਕਰ ਦਿੱਤਾ ਕਿ ਇਸ ਦੇ ਉੱਤੇ ਅਜਿਹਾ ਤਸ਼ੱਦਦ ਢਾਇਆ ਗਿਆ। ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਇਹਨਾਂ ਤਸਵੀਰਾਂ ਤੇ,,,,,,

ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਜਿੱਥੇ ਚੋਰੀ ਦੇ ਸ਼ੱਕ ‘ਚ ਕੁਝ ਲੋਕਾਂ ਨੇ ਇਸ ਨੌਜਵਾਨ ਨੂੰ ਘਰੋਂ ਚੁੱਕ ਲਿਆ ਤੇ ਫਿਰ ਉਸਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਜਲਾਲਾਬਾਦ ਰੋਡ ’ਤੇੇ ਘੜੀਸ ਕੇ ਲੈ ਗਏ। ਨੌਜਵਾਨ ‘ਤੇ ਹੋਏ ਤਸ਼ੱਦਦ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ। ਉਥੇ ਮਾਮਲੇ ਤੇ ਪੀੜਤ ਨੌਜਵਾਨ ਨੇ ਦੱਸਿਆ ਕਿ ਉਸਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ,,,,,,,,,

ਇਸ ਤੋਂ ਬਾਅਦ ਪੁਲਿਸ ਨੇ ਹਰਕਤ ‘ਚ ਆ ਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਦਿੱਤੀ ਹੈ ਸ੍ਰੀ ਮੁਕਤਸਰ ਸਾਹਿਬ ‘ਚ ਚੋਰੀ ਦੇ ਸ਼ੱਕ ‘ਚ ਕੁਝ ਲੋਕਾਂ ਨੇ ਇਕ ਨੌਜਵਾਨ ਨੂੰ ਘਰੋਂ ਅਗਵਾ ਕਰ ਲਿਆ ਤੇ ਫਿਰ ਉਸਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਜਲਾਲਾਬਾਦ ਰੋਡ ’ਤੇੇ ਘੜੀਸ ਕੇ ਲੈ ਗਏ। ਨੌਜਵਾਨ ‘ਤੇ ਹੋਏ ਤਸ਼ੱਦਦ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਨੇ ਹਰਕਤ ‘ਚ ਆ ਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਦਿੱਤੀ ਹੈ ਸਿਵਲ ਹਸਪਤਾਲ ‘ਚ ਦਾਖਲ ਜਲਾਲਾਬਾਦ ਰੋਡ ਦੇ ਰਹਿਣ ਵਾਲੇ ਜ਼ਖਮੀ ਨੌਜਵਾਨ ਸੋਨੂੰ ਨੇ ਦੋਸ਼ ਲਾਇਆ ਕਿ ਉਸ ਨੂੰ ਟਰੱਕ ਨਾਲ ਬੰਨ੍ਹ ਕੇ ਘੜੀਸਿਆ ਗਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ’ਚ ਉਸਦੇ ਹੱਥ-ਪੈਰ ਟੁੱਟ ਗਏ ਹਨ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਦੋ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਹੋ ਰਹੀ। ਕੀ ਆਖਿਆ ਪੀੜ੍ਹਤ ਪਰਿਵਾਰ ਨੇਂ: ਜਾਣਕਾਰੀ ਦਿੰਦਿਆਂ ਜਲਾਲਾਬਾਦ ਰੋਡ ਵਾਸੀ ਰਜਨੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦਾ ਦਿਉਰ ਕਮਰੇ ’ਚ ਸੁੱਤਾ ਪਿਆ ਸੀ। ਦੁਪਹਿਰ ਦੇ ਤਿੰਨ ਵਜੇ ਕਾਰ ਸਵਾਰ ਚਾਰ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਘਰ ਦਾਖਲ ਹੋਏ ਤੇ ਉਸਦੇ ਦਿਉਰ ਸੋਨੂੰ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਤੇ ਜਲਾਲਾਬਾਦ ਰੋਡ ਬਾਈਪਾਸ ‘ਤੇ ਸੋਨੂੰ ਨੂੰ ਕਾਰ ‘ਚੋਂ ਬਾਹਰ ਕੱਢ ਕੇ ਉਥੇ ਖੜ੍ਹੇ ਟਰੱਕ ਦੇ ਪਿੱਛੇ ਬੰਨ੍ਹ ਕੇ ਕਰੀਬ ਅੱਧਾ ਕਿਲੋਮੀਟਰ ਤੱਕ ਘੜੀਸਿਆ। ਇਸ ਤੋਂ ਬਾਅਦ ਸੋਨੂੰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਬੇਰਹਿਮੀ ਨਾਲ ਕੁੱਟਿਆ ਤੇ ਸ਼ਾਮ ਕਰੀਬ ਛੇ ਵਜੇ ਸੋਨੂੰ ਨੂੰ ਬੇਹੋਸ਼ੀ ’ਚ ਘਰ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉਸਨੇ ਸੋਨੂੰ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਜਿੱਥੇ ਉਹ ਜ਼ੇਰੇ ਇਲਾਜ ਹੈ। ਰਜਨੀ ਨੇ ਕਿਹਾ ਕਿ ਸੋਨੂੰ ‘ਤੇ ਬਿਨਾਂ ਕਿਸੇ ਕਸੂਰ ਦੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ ਉਹ ਤਾਂ ਮਜ਼ਦੂਰੀ ਕਰਦਾ ਹੈ। ਕੀ ਰਿਹਾ ਪੁਲਿਸ ਦਾ ਰੋਲ: ਪੀੜ੍ਹਤ ਪਰਿਵਾਰ ਦੇ ਦੱਸਣ ਮੁਤਾਬਿਕ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਦੋ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਓਧਰ ਇਸ ਸਬੰਧੀ ਐਸ.ਪੀ. (ਐਚ) ਕੰਵਲਪ੍ਰੀਤ ਸਿੰਘ ਚਾਹਲ ਨੇ ਮੀਡੀਆ ਟੀਂਮ ਨੂੰ ਕਿਹਾ ਕਿ ਪੀੜ੍ਹਤ ਦੇ ਬਿਆਨ ਲੈਣ ਲਈ ਮੁਲਾਜ਼ਮਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

ਕਿਸੇ ਦੇ ਘਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਵਿਅਕਤੀਆਂ ਦੇ ਜ਼ਬਰਨ ਦਾਖਲ ਹੋਣ, ਵਿਅਕਤੀ ਨੂੰ ਅਗਵਾਅ ਕਰਨ, ਤਸ਼ੱਦਦ ਕਰਨ ਦੇ ਮਾਮਲੇ ‘ਚ ਕਾਨੂੰਨੀ ਮਾਹਰ ਮੰਨਦੇ ਹਨ ਕਿ ਇੱਥੇ ਆਈ.ਪੀ.ਸੀ. 452, 148, 149, ਅਤੇ ਅਗਵਾਅ ਕਰਨ ਸਮੇਤ ਹੋਰ ਸੰਗੀਂਨ ਧਾਰਾਵਾਂ‌ ਅਧੀਂਨ ਕਾਰਵਾਈ ਹੋ ਸਕਦੀ ਹੈ ਪ੍ਰੰਤੂ ਜਿਹੜੇ ਥਾਣੇ‌ ਨੇਂ ਦੋ‌ ਦਿਨ ਤੱਕ ਪੀੜ੍ਹਤ ਦੀ ਦਰਖ਼ਾਸਤ ‘ਤੇ ਕੁਝ ਨਹੀਂ ਕੀਤਾ, ਉਹ ਪੁਲਿਸ ਸਿਰਫ਼ ਦੋਹਾਂ ਧਿਰਾਂ ਦਰਮਿਆਨ ਰਾਜੀਨਾਮਾਂ ਹੀ ਕਰਾ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਗੱਭਰੂ ਨੌਜਵਾਨਾਂ ਦੀਆਂ ਨਿਕਲੀਆਂ ਹਨੇਰੇ ‘ਚ ਚੀਕਾਂ

htvteam

ਫਾਸਟੈਗ ਵਾਲਿਆਂ ਨੂੰ ਸਰਕਾਰ ਨੇ ਦਿੱਤਾ ਆਹ ਤੋਹਫਾ

Htv Punjabi

ਆਹ ਦੇਖਲੋ ਕੱਲ ਦੇ ਸ਼ਲਾਰੂ ਸ਼ਹਿਰ ਵਿੱਚ ਕੀ ਕਰਗੇ ?

htvteam

Leave a Comment